ਪੰਨਾ:ਸੁਨਹਿਰੀ ਕਲੀਆਂ.pdf/190

ਇਹ ਸਫ਼ਾ ਪ੍ਰਮਾਣਿਤ ਹੈ

(੧੭0)

ਪਿਆਰ ਦੀ ਲੜਾਈ



ਤਿੜ ਕੇ ਨਗੂਨੀ ਗਲੋਂ ਤੜਕੇ ਈ ਉਸ਼ੇਰ ਸਾਰ,
ਹੋ ਗਈ ਮੇਰੇ ਨਾਲ ਦਿਲਦਾਰ ਦੀ ਲੜਾਈ ਏ।
ਵੇਖਾਂ ਇਹ ਸ਼ਨਿਛਰ ਮੇਰੇ ਸਿਰੋਂ ਕਦੋਂ ਢੱਲਦਾ ਏ,
ਕਦੋਂ ਹੋਵੇ ਸੁਲਹਾ ਕਦੋਂ ਹਾਰ ਦੀ ਲੜਾਈ ਏ।
ਕੀ ਮੈਂ ਦਸਾਂ? ਕਦੋਂ ਲੜੇ ਕਲ ਬੈਠੇ ਹੱਸਦੇ ਸਾਂ,
ਹੋਈ ਅਜੋ ਫ਼ਜ਼ਰੇ ਈ ਯਾਰ ਦੀ ਲੜਾਈ ਏ।
ਮੂੰਹ ਫੇਰ ਫੇਰ ਅਜ ਮੇਰੇ ਵਲੋਂ ਇੰਜ ਲੰਘੇ,
ਹੋਈ ੨ ਹੁੰਦੀ ਜਿਉਂ ਪਰਾਰ ਦੀ ਲੜਾਈ ਏ।
ਆਂਹਦਾ ਸੀ ਗੁਲਾਬੀ ਫੁੱਲ ਮੈਨੂੰ ਕਿਉਂ ਤੂੰ ਆਖਨਾ ਏ,
ਓਹਨੂੰ ਮੇਰੇ ਨਾਲ ਐਸੇ ਖਾਰਦੀ ਲੜਾਈ ਏ
ਗੁੱਸੇ ਵਿੱਚ ਚੁਪ ਦੋਵੇਂ ਬੈਠੇ ਆਹਮੋ ਸਾਹਮਣੇ ਹਾਂ,
ਅੱਖਾਂ ੨ ਵਿੱਚ ਹੁੰਦੀ ਤਾਰ ਦੀ ਲੜਾਈ ਏ।
ਅੱਖਾਂ ਵਿੱਚ ਅੱਖਾਂ ਪਾਕੇ ਵੱਟੇ ਭਰਵਟਿਆਂ ਨੂੰ,
ਤੀਰਾਂ ਪਿੱਛੋਂ ਕਰਦਾ ਉਹ ਕਟਾਰਦੀ ਲੜਾਈ ਏ।
ਮੇਰੀ ਝੂਠੀ ਊਜ ਤੇ ਤਰੇਲੋ ਤਰੇਲੀ ਹੁੰਦਾ,
ਸਚੋ ਸਚ ਏਦਾਂ ਪਈ ਨਤਾਰਦੀ ਲੜਾਈ ਏ।
ਮੈਨੂੰ ਝਾੜਾਂ ਪਾਵੇ ਤੇ ਉਹ ਚੁੰਮਦਾ ਨਸ਼ਾਨੀ ਮੇਰੀ,
ਡਿਠੀ ਇਹ ਅਨੋਖੀ ਅਲੋਕਾਰ ਦੀ ਲੜਾਈ ਏ।