ਪੰਨਾ:ਸੁਨਹਿਰੀ ਕਲੀਆਂ.pdf/188

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੬੮)

ਅੱਭਰ ਮੇਰੇ ਤੇ ਲਾਈ ਊ ਊਜ ਜੇੜ੍ਹੀ,
ਸੁਣਕੇ ਅਰਸ਼ ਦਾ ਕਿੰਗਰਾ ਡੋਲਿਆ ਈ!
ਲੀਰਾਂ ਬਾਝ ਨਹੀਂ ਹੋਰ ਕੁਝ ਲਗਾ ਲੱਭਣ,
ਐਵੇਂ ਖਿੱਦੋ ਉਧੇੜਕੇ ਫੋਲਿਆ ਈ!
ਜੇ ਤੂੰ ਮੂਰਖਾ ਮੈਨੂੰ ਨਾਂ ਜਾਣਦਾ ਸੈਂ,
ਮੇਰੀ ਸ਼ਕਲ ਤਾਂ ਵੇਖਣੀ ਚਾਖਣੀ ਸੀ!
ਜੇਕਰ ਚੁੱਪ ਕਰਕੇ ਨਹੀਂ ਸੈਂ ਰਹਿਣ ਜੋਗਾ,
ਮੂੰਹੋਂ ਗੱਲ ਤੇ ਜਾਚਕੇ ਆਖਣੀ ਸੀ?
ਵੇ ਮੈਂ ਰਾਣੀ ਇਤਿਹਾਸ ਦੇ ਦੇਸ ਦੀ ਆਂ,
ਹਰ ਇਕ ਮਜ਼੍ਹਬ ਦੇ ਸ਼ੈਹਰ ਵਿੱਚ ਰਹਿਣ ਵਾਲੀ!
ਤਾਜ ਕਵਿਤਾ ਦਾ ਸੋਂਹਵਦਾ ਸੀਸ ਮੇਰੇ,
ਵੇ ਮੈਂ ਵਿੱਦਿਆ ਦੇ ਤਖ਼ਤ ਬਹਿਣ ਵਾਲੀ!
ਮੇਰੇ ਗੂੰਜਦੇ ਜੱਗ ਤੇ ਜ਼ਫ਼ਰਨਾਮੇ,
ਗੱਲਾਂ ਸੱਚੀਆਂ ਸ਼ਾਹਾਂ ਨੂੰ ਕਹਿਣ ਵਾਲੀ!
ਖੁਸ਼ੀ ਗ਼ਮ ਵਿੱਚ ਸੋਂਹਵਦੇ ਬੋਲ ਮੇਰੇ,
ਦੁਖ ਸੁਖ ਜਹਾਨ ਦੇ ਸਹਿਣ ਵਾਲੀ!
ਸੁੰਦਰ ਸੋਹਣਿਆਂ ਫੁੱਲਾਂ ਦਾ ਗੁਲਦਸਤਾ,
ਜੇਹੜਾ ਡਿੱਠਾ ਈ ਮੇਰੇ ਪਟਾਰ ਅੰਦਰ!
ਭੇਟਾ ਕਰਨ ਏ ਚੱਲੀ ਦਸਮੇਸ਼ ਦੀ ਮੈਂ,
ਸੱਚ ਖੰਡ ਦੇ ਖ਼ਾਸ ਦਰਬਾਰ ਅੰਦਰ!
ਹੋਰ ਹਾਰ ਜੋ ਵੇਖੋ ਨੀ ਕੋਲ ਮੇਰੇ,
ਏਹ ਮੈਂ ਉਨ੍ਹਾਂ ਦੇ ਸੀਸ ਚੜ੍ਹਾਵਣੇ ਨੇ!