ਪੰਨਾ:ਸੁਨਹਿਰੀ ਕਲੀਆਂ.pdf/164

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੪੪)

ਨੇਕ ਅਮਲ ਨ ਜੱਗ ਵਿੱਚ ਕੋਈ ਕੀਤਾ,
ਓਧਰ ਕੂਚ ਵਾਲਾ ਵਾਜਾ ਵਜਿਆ ਏ।
ਹਾਮੀ ਕਾਰ ਨਾਂ ਬਨੇ ਕੋਈ ਐਸ ਵੇਲੇ,
ਤਕ ਆਸਰਾ ਤੇਰੇ ਵਲ ਭੇਜਿਆ ਏ।
ਗੁਨ੍ਹਾਂਗਾਰ ਮੂੰਹ ਕਾਲੜਾ ਸ਼ਰਮ ਆਵੇ,
ਤਦੇ ਕਫ਼ਨ ਅੰਦਰ ਮੂੰਹ ਕਜਿਆ ਏ।
ਬਖਸ਼ ਲਵੀਂ ਤੂੰ 'ਸ਼ਰਫ਼' ਨੂੰ ਏ ਰੱਬਾ,
ਪੈਦਾ ਕਰਨ ਦੀ ਤੁਧਨੂੰ ਲਜਿਆ ਏ।

ਐਸੇ ਸਖ਼ਤ ਸੰਗ਼ੀਂਨ ਸਨ ਫੇਲ ਮੇਰੇ,
ਇੱਟਾਂ ਵੱਟਿਆਂ ਥੀਂ ਲੋਕੀ ਮਾਰ ਦੇਂਦੇ।
ਗਢ ਜ਼ਮੀਂਨ ਅੰਦਰ ਤੀਰੀਂ ਲੇਖ ਕਰਦੇ,
ਜ਼ਿੰਦਾ ਚੁਣ ਯਾ ਕਿਸੇ ਦੀਵਾਰ ਦੇਂਦੇ।
ਏਹ ਭੀ ਘਟ ਸਜ਼ਾ ਸੀ ਦੋਜ਼ਖ਼ੀ ਨੂੰ,
ਜਿਓਂਦੀ ਜਾਣ ਜੇ ਸਾੜ ਵਿੱਚ ਨਾਰ ਦੇਂਦੇ।
ਸ਼ਰਫ਼ ਕੀ ਕੀ ਹੋਨਾ ਸੀ ਹਾਲ ਖਬਰੇ,
ਜੇ ਨਾ ਬਖਸ਼ ਓਹ ਰਬ ਗ਼ੁਫ਼ਾਰ ਦੇਂਦੇ।

ਤਖ਼ਤ ਅਦਲ ਤੇ ਜਲਵਾ ਫਰਮਾ ਜਿਸ ਦਮ,
ਰੋਜ਼ੇ ਹਸ਼ਰ ਨੂੰ ਓਹ ਅਲਾ ਹੂ ਹੋਇਆ।