ਪੰਨਾ:ਸੁਨਹਿਰੀ ਕਲੀਆਂ.pdf/157

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩੭)

ਜਾਨੀ ਲਗਦੀਆਂ ਮੈਹਿਲ ਤੇ ਮਾੜੀਆਂ ਨੇ।
ਤੇਰੇ ਮੁਖ ਗੁਲਾਬੀ ਦੇ ਬਿਨਾਂ ਦਿੱਲਬਰ,
ਲੱਗਨ ਬਾਗ਼ ਬਾਗ਼ੀਚੇ ਸੱਭ ਝਾੜੀਆਂ ਨੇ।
ਚੰਗਾ ਹਾਰ ਸ਼ਿੰਗਾਰ ਨਾ ਲਗਦਾ ਏ,
ਪਾੜ ਚੁਨੀਆਂ ਚੋਲੀਆਂ ਸਾੜੀਆਂ ਨੇ।
ਬੰਦੀ 'ਸ਼ਰਫ਼' ਦੀ ਵਾਤ ਨ ਪੁਛਨਾ ਏਂ,
ਖ਼ਬਰੇ ਹੋਰ ਕੀ ਸੋਹਨਿਆਂ ਤਾੜੀਆਂ ਨੇ।

ਬੁੱਧ-ਬੁੱਧ ਤੇ ਸੁਧ ਗੁਵਾ ਬੈੱਠੀ,
ਤੇਰੇ ਨਾਲ ਮੈਂ ਅੱਖੀਆਂ ਲਾ ਦਿੱਲਬਰ!
ਖਾਂਨ ਪੀਨ ਤੇ ਐਸ਼ ਅਰਾਮ ਭੁੱਲਾ,
ਲਿਆ ਆਪਨਾ ਆਪ ਗੁਵਾ ਦਿੱਲਬਰ!
ਸੋਹਨੀ ਨਹੀਂ ਮੈਂ ਨਹੀਂ ਕੋਈ ਗੁਣ ਪੱਲੇ,
ਮੈਂਨੂੰ ਦਈਂ ਨ ਮਨੋਂ ਭੁਲਾ ਦਿੱਲਬਰ।
ਅੱਲਾ ਵਾਸਤੇ 'ਸ਼ਰਫ਼' ਦੀ ਅਰਜ਼ ਮੱਨੀਂ,
ਆਪ ਆ ਯਾ ਮੈਨੂੰ ਬੁਲਾ ਦਿੱਲਬਰ।

ਜੁਮੇਰਾਤ:- ਨੂੰ ਉਠ ਪ੍ਰਭਾਤ ਵੇਲੇ,
ਸਾਰੇ ਪੀਰ ਫ਼ਕੀਰ ਮਨਾਉਂਨੀ ਹਾਂ।
ਲੈ ਲੈ ਨਾਮ ਪਿਆਰਿਆ ਕਦੀ ਤੇਰਾ,
ਪਈ ਕੋਠੇ ਤੋਂ ਕਾਂਗ ਉਡਾਵਨੀ ਹਾਂ।
ਕਦੀ ਰਾਹ ਪਛਵਾੜਿਉਂ ਉਠ ਵੇਖਾਂ,