ਪੰਨਾ:ਸੁਨਹਿਰੀ ਕਲੀਆਂ.pdf/154

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩੪)

ਇਡੇ ਇਡੇ ਭੀ ਅੰਤਰੇ ਲੈਕੇ ਤੇ,
ਅਜੇ ਰਹਿਮ ਨਹੀਂ ਬੁੱਤ ਸੰਗੀਂਨ ਆਇਆ ।
ਐਸੀ ਲਾਈ ਊ ਚੋਟ ਚਕੋਰ ਦਿੱਲ ਨੂੰ,
ਚੈਨ ਕਦੀ ਨਹੀਂ ਮਾਹੇ ਜ਼ਬੀਨ ਆਇਆ
ਓਥੇ ਰੋ ਪਿਆ ਤੈਨੂੰ ਮੈਂ ਯਾਦ ਕਰਕੇ,
ਜਿਥੇ ਨਜ਼ਰ ਕੋਈ ਮੈਂਨੂੰ ਹੁਸੀਨ ਆਇਆ ।
ਮੇਰੀ ਖ਼ਾਕ ਭੀ 'ਸ਼ਰਫ' ਬਰਬਾਦ ਹੋ ਗਈ,
ਤੈਨੂੰ ਮਰਨ ਦਾ ਨਹੀਂ ਯਕੀਨ ਆਇਆ ।

ਦਿੱਲ ਨੂੰ ਮੋਹਨਿਆਂ ਖੋਹਨਿਆਂ ਕੋਹਨਿਆਂ ਨੇ,
ਤੇਰੀਆਂ ਸੋਹਣੀਆਂ ਸੋਹਣੀਆਂ ਯਾਰ ਅੱਖੀਆਂ ।
ਦੱਸਾਂ ਕੀ ਮੈਂ ਕੀ ਦਿੱਲ ਨੂੰ ਹੋਗਿਆ ਏ,
ਜ਼ਖਮੀ ਕੀਤਾ ਈ, ਜਾਨੀਆਂ ਮਾਰ ਅੱਖੀਆਂ।
ਮੈਨੂੰ ਐਸੀਆਂ ਪਿਯਾਰੀਆਂ ਲਗਦੀਆਂ ਨੇ,
ਨੀਮਖ੍ਵਾਬ ਇਹ ਤੇਰੀਆਂ ਦਿੱਲਦਾਰ ਅੱਖੀਆਂ!
ਤੈਨੂੰ ਕੋਲ ਬਹਾਕੇ 'ਸ਼ਰਫ' ਹਰ ਦਮ,
ਰਹਵਾਂ ਚੁਮਦਾ ਮੈਂ ਸੌ ਸੌ ਵਾਰ ਅੱਖੀਆਂ।

ਪਾਕੇ ਕੱਜਲਾ ਅੱਖੀਆਂ ਵਿੱਚ ਹਰਦਮ,
ਨਾਂ ਤੂੰ ਜਾਇਆ ਕਰ ਸਰੇ ਬਜ਼ਾਰ ਸੋਹਣੇ ।
ਸ਼ੋਖ ਦੀਦਿਆਂ ਨੂੰ ਮਤਾਂ ਨਜ਼ਰ ਲਗੇ,
ਤਕਨ ਵਾਲੇ ਨੇ ਕਈ ਹਜ਼ਾਰ ਸੋਹਣੇ ।