ਪੰਨਾ:ਸੁਨਹਿਰੀ ਕਲੀਆਂ.pdf/131

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੧)

ਤੈਨੂੰ ਯਾਦ ਏ ਓਦਨ ਦਾ ਹਾਲ ਇਹਦਾ,
ਸਾਡੇ ਘਰ ਸੀ ਜਿੱਦਨ ਰਲਾਕ ਆਯਾ?
ਲੱਥੇ ਹੋਏ ਲੰਗਾਰ ਸਨ ਲੀੜਿਆਂ ਦੇ,
ਝੱਗਾ ਪਾਟ ਕੇ ਸੀ ਉੱਤੇ ਢਾਕ ਆਯਾ!
ਜਾਇਦਾਦ ਹਜ਼ਾਰੇ ਦੀ ਲੈ ਵੱਡੀ,
ਸੀ ਇਹ ਵੰਝਲੀ ਸ਼ੀਸ਼ਾ ਮਸਵਾਕ ਆਯਾ!
ਫਸੀ ਤਖ਼ਤ ਹਜ਼ਾਰੇ ਨ ਕੋਈ ਤੀਵੀਂ,
ਬੜਾ ਵਾਂਗ ਬੁਲਾਰੇ ਪਟਾਕ ਆਯਾ!
ਸੁਣੀ ਰਾਮ ਕਹਾਣੀ ਨ ਕਿਸੇ ਏਹਦੀ,
ਸਾਰੇ ਪਿੰਡਾਂ ਵਿਚ ਮਾਰਦਾ ਹਾਕ ਆਯਾ!
ਜਿਨ੍ਹੇ ਆਪਣੇ ਸੱਕੇ ਨਾ ਮੂਲ ਜਾਤੇ,
ਤੇਰਾ ਕਿੱਧਰੋਂ ਵਡਾ ਇਹ ਸਾਕ ਆਯਾ?
ਨਾ ਭੁੱਲ ਚਾਕ ਦੇ ਚੋਪੜੇ ਬੋਦਿਆਂ ਤੇ,
ਤੇਰੀ ਜਾਨ ਦਾ ਵੈਰੀ ਜ਼ੋਹਾਕ ਆਯਾ!
ਖੇਹ ਤੇਰੀ ਭੀ ਹੁਣ ਇਹ ਉਡਾਣ ਲੱਗਾ,
ਪਾ ਪਿਛਲਿਆਂ ਦੇ ਸਿਰ ਵਿਚ ਖ਼ਾਕ ਆਯਾ?
ਦਾਹੜੀ ਬੱਬ ਦੀ ਮੇਰਾ ਸੁਫ਼ੈਦ ਝਾਟਾ,
ਤੇਰੇ ਧਿਆਨ ਨਹੀਂ ਰਤਾ ਬੇਬਾਕ ਆਯਾ?
ਨਾ ਤੂੰ ਵੀਰ ਦੀ ਪੱਗ ਦੀ ਲਾਜ ਰੱਖੀ,
ਓਹ ਵੀ ਸੱਥ ਚੋਂ ਹੋ ਗ਼ਮਨਾਕ ਆਯਾ!
ਮਾਪੇ ਪਿੰਡ ਦਾ ਪੋਸ਼ ਭੀ ਲਾਹ ਸੁੱਟਣ,
ਅੱਗੋਂ ਧੀਆਂ ਨੂੰ ਕਰਨਾ ਨਹੀਂ ਵਾਕ ਆਯਾ!