ਪੰਨਾ:ਸੁਨਹਿਰੀ ਕਲੀਆਂ.pdf/127

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੭)

ਰੁਤਬਾ ਲਾਲ ਦਾ ਪਾਉਣਗੇ ਜੱਗ ਉੱਤੇ,
ਤੁਸੀਂ ਵੇਖਣਾ ਬੇਰ ਅਜ ਭੀਲਣੀ ਦੇ!
ਧੰਨ ਧੰਨ ਕਸ਼ਮੀਰ ਦੇ ਵਿੱਚ ਆ ਗਏ,
ਡਾਢੀ ਤਾਂਘ ਸੀ ਜਿਨ੍ਹਾਂ ਪਿਆਰਿਆਂ ਦੀ!
ਪੱਬਾਂ ਭਾਰ ਹੋ ਹੋ ਉੱਚੇ ਪਰਬਤਾਂ ਨੇ,
ਲਾਹੀ ਰੱਜ ਕੇ ਡੰਝ ਨਜ਼ਾਰਿਆਂ ਦੀ!
ਰਲ ਕੇ ਰਾਗ ਮਲ੍ਹਾਰ ਦਾ ਗਾਉਣ ਲੱਗੇ,
ਮੌਜ ਬੱਝ ਗਈ ਝਰਨਿਆਂ ਸਾਰਿਆਂ ਦੀ!
ਮੂੰਹ +'ਡਲ' ਦਾ ਲਿਸ਼ਕਿਆ ਵਾਂਗ ਸ਼ੀਸ਼ੇ,
ਝਲਕ ਵੇਖਕੇ ਜੁੱਤੀ ਦੇ ਤਾਰਿਆਂ ਦੀ!
ਸਿੱਧੇ ਹੋਏ ਸਲਾਮੀ ਨੂੰ ਰੁਖ ਬੂਟੇ,
ਅੱਖ ਅੱਖ ਕਰੂੰਬਲਾਂ ਖੋਲ੍ਹ ਦਿੱਤੀ!
ਛੜੇ ਇੱਕੋ ਕਸਤੂਰੇ ਨੇ ਖੁਸ਼ੀ ਅੰਦਰ,
ਬੋਲੀ ਕਈਆਂ ਜਨੌਰਾਂ ਦੀ ਬੋਲ ਦਿੱਤੀ!
ਅੰਤ ਆਣਕੇ ਮਿਹਰ ਕਰਤਾਰ ਕੀਤੀ,
ਭਾਗ ਭਰੀ ਦੇ ਭਾਗ ਭੀ ਹੱਸ ਪਏ!
ਠੁਮ ਠੁਮ ਗੁਰੂ ਜੀ ਵਿਹੜੇ ਚ ਵੜੇ ਆ ਕੇ,
ਛਮਛਮ ਮੀਂਹ ਉਪਕਾਰ ਦੇ ਵੱਸ ਪਏ!
ਏਧਰ ਚਰਨ, ਰਕਾਬ ਚੋਂ ਗਏ ਚੁੰਮੇ,
ਓਧਰ ਦੁੱਖ ਵਿਛੋੜੇ ਦੇ ਨੱਸ ਪਏ!

+ਕਸ਼ਮੀਰ ਦੇ ਮਸ਼ਹੂਰ ਛੰਭ ਦਾ ਨਾਮ ਹੈ।