ਪੰਨਾ:ਸੁਨਹਿਰੀ ਕਲੀਆਂ.pdf/123

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੩ )

ਚੰਦ ਦੇ ਦਾਗ਼


ਇੱਕ ਦਿੱਨ ਚਾਨਣੀ ਚਾਨਣੀ ਰਾਤ ਪਿਆਰੀ,
ਪਾਈ ਹੋਈ ਸੀ ਠੰਢ ਸਰਬੱਤ ਉੱਤੇ!
ਪੋਚਾ ਫੇਰਿਆ ਹੋਇਆ ਸੀ ਨੂਰ ਭਿੱਜਾ,
ਹਰ ਇੱਕ ਬੂਹੇ ਬਨੇਰੇ ਤੇ ਛੱਤ ਉੱਤੇ!
ਇੰਦਰ ਵਾਂਗਰਾਂ ਬਣੇ ਸਨ ਫੁੱਲ ਰਾਜੇ,
ਰਿਸ਼ਮਾਂ ਨਚਦੀਆਂ ਸਨ ਪੱਤ ਪੱਤ ਉੱਤੇ!
ਮੈਂ ਭੀ ਵੇਂਹਦਾ ਸਾਂ ਚੰਨ ਦੇ ਜ਼ਖ਼ਮ ਅੱਲੇ,
ਲੱਤ ਰੱਖ ਕੇ ਆਪਣੀ ਲੱਤ ਉੱਤੇ!
ਫੱਟ ਓਸਦੇ ਏਕਨਾ ਪੰਜ ਜਾਪਦੇ ਸੀ,
ਲਾਈਆਂ ਹੋਈਆਂ ਮੈਂ ਜਿੰਨ੍ਹਾਂ ਵਲ ਤਾੜੀਆਂ ਸਨ!
ਧਾਗੇ ਰੇਸ਼ਮੀ ਰਿਸ਼ਮਾਂ ਦੇ ਲਾ ਲਾ ਕੇ,
ਜਿਵੇਂ ਸੀਤੀਆਂ ਹੋਈਆਂ ਦੋ ਫਾੜੀਆਂ ਸਨ!
ਸੈਨਤ ਨਾਲ ਮੈਂ ਆਖਿਆ 'ਯਾਰ ਚੰਨਾ!
ਐਸੀ ਸੁੰਦਰਤਾ ਦਿੱਤੀ ਏ ਰੱਬ ਤੈਨੂੰ!
ਟੁਰ ਕੇ ਨਹੁੰ ਤੋਂ ਟਿੱਕਰੀ ਮੂੰਹ ਤੀਕਰ,
ਨੂਰ ਨਾਲ ਬਣਾਯਾ ਏ ਸੱਭ ਤੈਨੂੰ!
ਅੱਖਾਂ ਚੁਕ ਚੁਕ ਕੇ ਵੇਂਹਦੇ ਨੇ ਲੋਕ ਸਾਰੇ,
ਬਖ਼ਸ਼ੀ ਗਈ ਓਹ ਟੀਸੀ ਦੀ ਛੱਬ ਤੈਨੂੰ!