ਪੰਨਾ:ਸੁਨਹਿਰੀ ਕਲੀਆਂ.pdf/119

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੯)

ਵਿਛੋੜੇ ਦੇ ਹੁਲਾਰੇ

 
ਯਾਰ ਦੇ ਵਿਛੋੜੇ ਮੈਂਨੂੰ ਰੰਗ ਐਸਾ ਚਾੜ੍ਹਿਆ ਏ,
ਅੱਖਾਂ ਵਿੱਚੋਂ ਚੱਲਦੇ ਖ਼ੂਨ ਦੇ ਫੁਹਾਰੇ ਨੇ!
ਰੋਣ ਨਾਲ ਬੁਝਦੀ ਨਹੀਂ ਅੱਗ ਮੇਰੇ ਕਾਲਜੇ ਦੀ,
ਦੂਣੀ ਅੱਗ ਬਾਲਦੇ ਪੈ ਸਗੋਂ ਅੰਗਿਆਰੇ ਨੇ !
ਦਿਲ ਤੇ ਕਲੇਜਾ ਮੇਰਾ ਤੜਫਦਾ ਨਾਂ ਬਾਜ਼ ਆਵੇ,
ਸਾਂਭ ਸਾਂਭ ਹੱਥ ਮੇਰੇ ਥਕ ਗੈ ਵਿਚਾਰੇ ਨੇ!
ਬਾਗ਼ ਮੇਰੇ ਦਾਗ਼ਾਂ ਵਾਲਾ ਇੱਕੋ ਅਜੇ ਵੇਖਿਆ ਸੀ,
ਫਿੱਤੀ ਫਿੱਤੀ ਕਰ ਲੀਤਾ ਕਾਲਜਾ 'ਹਜ਼ਾਰੇ' ਨੇ !
ਯਾਰ ਪਏ ਤੱਕਦੇ, ਪਛਾਣ ਮੈਨੂੰ ਸੱਕਦੇ ਨਹੀਂ,
ਹੁਲੀਆ ਈ ਵਿਗਾੜ ਦਿੱਤਾ ਅੱਲਾ ਦੇ ਸਵਾਰੇ ਨੇ!
ਪੱਥਰਾਂ ਦੇ ਸੀਨੇ ਵਿੱਚ ਅੱਗ ਇਹਨੇ ਬਾਲ ਦਿੱਤੀ,
ਰੀਸ ਮੇਰੇ ਦਿਲ ਦੀ ਕੀ ਕਰਨੀ ਹੈ ਪਾਰੇ ਨੇ?
ਦੀਦਿਆਂ, ਨਦੀਦਿਆਂ ਦੀ ਗੱਲ ਕੀ ਮੈਂ ਖੋਲ੍ਹ ਦੱਸਾਂ,
ਵੈਣਾਂ ਵਾਲੇ ਵਹਿਨ ਵਿੱਚ ਬੇੜੇ ਇਹ ਨਿਘਾਰੇ ਨੇ!
ਪੀਂਘ ਮੇਰੀ ਰੇਸ਼ਮੀ ਸੀ ਪ੍ਯਾਰੇ ਦੇ ਪ੍ਯਾਰ ਵਾਲੀ,
ਤੋੜ ਦਿੱਤੀ ਆਣਕੇ ਵਿਛੋੜੇ ਦੇ ਹੁਲਾਰੇ ਨੇ!
ਗ਼ਮ ਖਾਵੇ ਨਿੱਤ ਮੈਨੂੰ, ਗ਼ਮਾਂ ਨੂੰ ਮੈਂ ਨਿੱਤ ਖਾਵਾਂ,
ਖੁੱਲ੍ਹੇ ਡੁੱਲ੍ਹੇ ਲੰਘਦੇ ਪੈ ਦੋਹਾਂ ਦੇ ਗੁਜ਼ਾਰੇ ਨੇ!