ਪੰਨਾ:ਸੁਨਹਿਰੀ ਕਲੀਆਂ.pdf/117

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੭)

ਹਰਨਾਂ ਦੇ ਸਿੰਗਾਂ ਉੱਤੇ* 'ਕੈਸ' ਦੀਆਂ ਚਿੱਠੀਆਂ ਨੇ,
ਪਲਕਾਂ ਉੱਤੇ ਪਾਗਲਾਂ ਨੇ ਕੀਤੇ ਏਹ ਖ਼ਿਆਲ ਹੰਝੂ !
ਵੇਖਕੇ ਗਲੇਡੂ ਓਹਦੇ ਉੱਤੋਂ ਤੇ ਮੈਂ ਹੱਸ ਪਿਆ,
ਉਂਜ ਮੇਰਾ ਦਿਲ ਵਿੱਚੋਂ ਲੈ ਗਏ ਉਧਾਲ ਹੰਝੂ !
ਫੜਕੇ ਬੁਠਾਯਾ ਬਾਹੋਂ, ਰੋਂਦੇ ਨੂੰ ਹਸਾਯਾ ਨਾਲੇ,
ਗੱਲ੍ਹਾਂ ਉੱਤੋਂ ਪੂੰਝ ਦਿੱਤੇ ਚਿੱਟੇ ਚਿੱਟੇ ਖ਼ਾਲ ਹੰਝੂ !
ਧੁੱਪ ਜ੍ਯੋਂ ਉਡਾਵੇ ਮੋਤੀ, ਫੁੱਲ ਦੀਆਂ ਜੇਬਾਂ ਵਿੱਚੋਂ,
ਚੁੱਕ ਲਏ ਅਡੋਲ ਓਵੇਂ ਰੇਸ਼ਮੀਂ ਰੁਮਾਲ ਹੰਝੂ !
ਆਖੀ ਓਹਨੂੰ ਗੱਲ ਕੋਈ, ਮਿਲ੍ਯਾ ਏਹ ਜਵਾਬ ਜੀਹਦਾ :-
'ਤੈਨੂੰ ਤੇ ਮੈਂ ਅੱਖੀਆਂ ਦਾ ਹੋਵਾਂ ਨਾ ਦਵਾਲ ਹੰਝੂ !'
ਅੱਖਾਂ ਵਿੱਚੋਂ ਚੱਲ ਪੈ ਉਦਾਸ ਤੇ ਨਿਰਾਸ ਹੋ ਕੇ,
ਠੋਡੀ ਵਾਲੇ ਡੂੰਘ ਆ ਕੇ ਮਾਰ ਗਏ ਨੇ ਛਾਲ ਹੰਝੂ !
ਹੁਸਨ ਦਾ ਸਮੁੰਦ੍ਰ ਦੇਖੋ, ਦਿਲ ਮੇਰਾ ਲੈ ਗਿਆ ਓਹ,
ਖੂਹਾਂ ਤੇ ਤਲਾਵਾਂ ਵਿੱਚ ਪਾਉਂਦੇ ਫਿਰਨ ਜਾਲ ਹੰਝੂ !
ਰਮਲੀਏ ਵਾਂਗ ਪਏ ਕਮਲੇ ਤੇ ਰਮਲੇ ਏਹ,
ਕੇਡਾ 'ਜਫ਼ਰ' ਜਾਲ ਜਾਲ ਕਢਦੇ ਨੇ ਫ਼ਾਲ ਹੰਝੂ !
ਬੁਲਬੁਲੇ ਦੇ ਕੋਲੋਂ ਉਂਜ ਸੋਹਲ ਮੈਂਨੂੰ ਜਾਪਦੇ ਨੇ,
ਫੇਰ ਬੀ ਏਹ ਟੁੱਟਦੇ ਨੇ, ਝੱਲਦੇ ਨਹੀਂ ਝਾਲ ਹੰਝੂ !
ਝੱਟ ਪੱਟ ਫਿਸ ਪੈਂਦੇ, ਗੱਲ ਬੀ ਨ ਸਹਿ ਸੱਕਣ,
ਤਬ੍ਹਾ ਦੇ ਮਲੂਕ ਐਡੇ, ਉਂਜ ਏਹ ਕੰਗਾਲ ਹੰਝੂ !

  • ਮਜਨੂੰ