ਪੰਨਾ:ਸੁਨਹਿਰੀ ਕਲੀਆਂ.pdf/112

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੨ )

ਚਿੱਟੇ ਚਿੱਟੇ ਦੰਦਾਂ ਵਿੱਚ ਊਦੀ ਊਦੀ ਮਿੱਸੀ ਪਾ,
ਨੀਲਮਾਂ ਦੀ ਖਾਨ ਸਾਰੀ ਮੋਤੀਆਂ ਤੋਂ ਵਾਰਦਾ !
ਮਲਦਾ ਦੰਦਾਸੜਾ ਜਾਂ ਲਾਲ ਲਾਲ ਹੋਠਾਂ ਉੱਤੇ,
ਖ਼ੂੰਨ ਉੱਤੇ ਖ਼ੂੰਨ ਸੋਹਣਾ ਹੋਰ ਬੀ ਗੁਜ਼ਾਰਦਾ!
ਖ਼ਾਲ ਜਦੋਂ ਕੱਢਕੇ ਓਹ ਗੋਰੇ ਗੋਰੇ ਮੁੱਖੜੇ ਤੇ,
ਪੰਛੀ ਦਿਲ ਫਾਹੁਣ ਲਈ ਚੋਗ ਚਾ ਖਿਲਾਰਦਾ!
ਲਾਉਂਦਾ ਫੁੱਲ ਸੋਸਨੀ ਬਲੌਰ ਦੀ ਜ਼ਮੀਂਨ ਵਿੱਚ,
ਵਾਧਾ ਏਹ ਵਿਖਾਲ ਦੇਦਾ ਹੁਸਨ ਦੀ ਬਹਾਰ ਦਾ !
ਕੋਲ ਓਹਦੇ ਬਹਿ ਜਾਂਦਾ ਨੇੜੇ ਨੇੜੇ ਢੁੱਕਕੇ ਮੈਂ,
ਲਾਡ ਤੇ ਨਿਹੋਰੇ ਮੇਰੇ ਯਾਰ ਵੀ ਸਹਾਰਦਾ!
ਜਾਗਦੇ ਨਸੀਬ ਮੇਰੇ, ਰੱਜਕੇ ਮੈਂ ਸੌਂ ਲੈਂਦਾ,
ਪੱਟ ਦਾ ਸਰ੍ਹਾਣਾ ਹੁੰਦਾ ਹੱਥ ਦਿਲਦਾਰ ਦਾ!
ਆਰਸੀ ਦੇ ਵਿੱਚ ਹੁੰਦਾ, ਫੇਰ ਤੇ ਏਹ ਭਾਗ ਮੇਰਾ,
ਚੌਧਵੀਂ ਦੇ ਚੰਨ ਵਾਂਗ ਪਿਆ ਲਿਸ਼ਕ ਮਾਰਦਾ!
ਸਾਰੀ ਉਮਰ ਛੱਡਦਾ ਨਾਂ ਮਹਿੰਦੀ ਵਾਲਾ ਹੱਥ ਕਦੀ,
ਸੜੀ ਹੋਈ ਹਿੱਕ ਨੂੰ ਮੈਂ ਰੱਜ ਰੱਜ ਠਾਰਦਾ!
ਲੰਬੂ ਲੱਗੇ ਹੋਏ ਮੇਰੇ ਸੀਨੇ ਦੇ ਵੀ ਦਿੱਸ ਪੈਂਦੇ,
ਲਾਲ ਸੂਹੇ ਹੱਥ ਜਦੋਂ ਸਾਹਮਣੇ ਪਸਾਰਦਾ!
ਦੋਹੀਂ ਧਿਰੀਂ ਇੱਕੋ ਜਿਹੀ ਲੱਗੀ ਹੋਈ ਅੱਗ ਹੁੰਦੀ,
ਡਾਢਾ ਮਜ਼ਾ ਆ ਜਾਂਦਾ ਕਸਮੇਂ ਪਿਆਰ ਦਾ