ਪੰਨਾ:ਸੁਨਹਿਰੀ ਕਲੀਆਂ.pdf/109

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੱਤੀ ਆਹ ਦੇ ਵਿੱਚ ਭੀ ਅਸਰ ਨਾਹੀਂ,
ਨਿੱਤ ਕੂੰਜ ਦੇ ਵਾਂਗ ਕੁਰਲਾਨੀਆਂ ਮੈਂ !
ਕਦੀ ਕਾਗ ਉਡਾਨੀ ਹਾਂ ਖੜੀ ਸਈਓ,
ਕਦੀ ਬੈਠਕੇ ਔਂਸੀਆਂ ਪਾਨੀਆਂ ਮੈਂ!
ਮੇਰਾ ਚੰਨ ਪਿਆਰਾ ਨਹੀਂ ਕਦੀ ਆਯਾ,
ਤਾਰੇ ਗਿਣ ਗਿਣ ਰਾਤਾਂ ਲੰਘਾਈਆਂ ਨੇ!
ਜਲ ਭਰੀਆਂ ਅੱਖੀਆਂ ਰੋਂਦੀਆਂ ਇਹ,
ਤੱਤੀ ਨਾਲ ਬੇਕਦਰਾਂ ਦੇ ਲਾਈਆਂ ਨੇ!
ਹੀਰ ਵਾਂਗ ਮੈਂ ਹੋਈ ਬਦਨਾਮ ਸਾਰੇ,
ਮੇਰੀ ਗੱਲ ਜਹਾਨ ਵਿੱਚ ਤੁਰੀ ਸਈਓ!
ਯਾਦ ਮਾਹੀ ਦੀ ਚੈਨ ਨਾਂ ਲੈਣ ਦੇਵੇ,
ਮੇਰੇ ਲੱਗੇ ਕਲੇਜੇ ਵਿੱਚ ਛੁਰੀ ਸਈਓ!
ਡਰਦੀ ਹਾਲ ਨਾਂ ਕਿਸੇ ਨੂੰ ਦੱਸਨੀ ਹਾਂ,
ਵਿੱਚੇ ਵਿੱਚ ਮੈਂ ਤੱਤੀ ਹਾਂ ਖੁਰੀ ਸਈਓ!
ਅੱਲਾ ਕਰੇ ਨਾਂ ਕਿਸੇ ਨੂੰ ਲੱਗ ਜਾਵੇ,
ਚਿੰਤਾ ਨਿੱਤ ਦੀ ਹੁੰਦੀ ਏ ਬੁਰੀ ਸਈਓ!
ਮੇਰੇ ਮਾਹੀ ਨੇ ਅਜੇ ਨਹੀਂ ਕਰ ਪਾਯਾ,
ਪਾਈਆਂ ਰੋ ਕੇ ਤਦੇ ਦੁਹਾਈਆਂ ਨੇ!
ਜਲ ਭਰੀਆਂ ਅੱਖੀਆਂ ਰੋਂਦੀਆਂ ਇਹ,
ਤੱਤੀ ਨਾਲ ਬੇਕਦਰਾਂ ਦੇ ਲਾਈਆਂ ਨੇ,
ਮੇਰੀ ਆਖ਼ਰੀ ਗੱਲ ਇੱਕ ਸੁਣੋ ਸਈਓ,
ਅੱਲਾ ਵਾਸਤੇ ਮੱਨ ਸਵਾਲ ਜਾਣਾ!