ਪੰਨਾ:ਸੁਆਦਲੀਆਂ ਕਹਾਣੀਆਂ.pdf/8

ਇਹ ਸਫ਼ਾ ਪ੍ਰਮਾਣਿਤ ਹੈ

ਸਮਝਿਆ। ਉਹ ਪਿਛੇ ਨੂੰ ਮੁੜ ਚਲਿਆ।

ਜਦੋਂ ਬਘਿਆੜ ਪਿਛੇ ਮੁੜਿਆ ਤਾਂ ਨੇੜੇ ਹੀ ਦੋ ਸਾਧੂ ਦਰਖਤ ਦੇ ਹੇਠਾਂ ਖਲੋਤੇ ਸਾਰੀ ਕਹਾਣੀ ਵੇਖ ਰਹੇ ਸਨ। ਬਘਿਆੜ ਨੂੰ ਆਖਣ ਲੱਗੇ। "ਠਹਿਰ ਜਾਹ ਬਈ!" ਇਕ ਗੱਲ ਦੱਸ ਕਿ ਤੈਨੂੰ ਐਤਨੀ ਭੁੱਖ ਲੱਗੀ ਹੋਈ ਹੈ ਤੇ ਤੂੰ ਉਸ ਆਦਮੀ ਨੂੰ ਖਾਧਾ ਕਿਉਂ ਨਹੀਂ ਜਦ ਕਿ ਉਹ ਤੇਰਾ ਖਾਣਾ।

ਬਘਿਆੜ ਬੋਲਿਆ "ਮਹਾਰਾਜ ਤੁਸੀਂ ਵੀ ਤਾਂ ਜਾਣੀ ਜਾਣ ਹੋ।"

"ਨਹੀਂ ਨਹੀਂ ਬਈ ਤੂੰ ਹੀ ਦਸ" ਸਾਧੂ ਬੋਲੇ।

ਬਘਿਆੜ ਬੋਲਿਆ, "ਮਹਾਰਾਜ ਮੂੰਹ ਤਾਂ ਮੈਂ ਇਸ ਦਾ ਤਦ ਨਹੀਂ ਖਾਧਾ ਕਿ ਇਸ ਦੇ ਮੂੰਹ ਤੋਂ ਕਦੇ ਭਲੀ ਗੱਲ ਨਹੀਂ ਸਰੀ ਅਤੇ ਨਾ ਹੀ ਕਦੇ ਇਸ ਨੇ ਪ੍ਰਮਾਤਮਾ ਨੂੰ ਹੀ ਯਾਦ ਕੀਤਾ ਹੈ। ਇਹ ਸਦਾ ਮੰਦ ਬੋਲੀ ਹੀ ਬੋਲਦਾ ਰਹਿੰਦਾ ਸੀ।

ਹੱਥ ਮਹਾਰਾਜ ਮੈਂ ਇਸ ਦੇ ਤਦ ਨਹੀਂ ਖਾਧੇ ਕਿ ਕਦੇ ਇਸ ਨੇ ਦਸਾਂ ਨੌਹਾਂ ਦੀ ਕਿਰਤ ਨਹੀਂ ਕੀਤੀ ਅਤੇ ਨਾ ਹੀ ਹੱਥਾਂ ਨਾਲ ਕਦੇ ਕੋਈ ਚੰਗਾ ਕੰਮ ਕੀਤਾ ਹੈ।

ਪੈਰ ਇਸ ਦੇ ਮੈਂ ਤਦ ਨਹੀਂ ਖਾਧੇ ਕਿ ਕਦੇ ਇਹ ਤੁਰਕੇ ਚੰਗੇ ਕੰਮ ਲਈ ਨਹੀਂ ਗਿਆ। ਕਿਸੇ ਸਤ-ਸੰਗ ਵਿਚ ਨਹੀਂ ਗਿਆ ਸੀ। ਗੱਲ ਕੀ ਮਹਾਰਾਜ ਇਸ ਨੂੰ ਚੰਗੀ ਭਾਵਣਾ ਕਦੇ