ਪੰਨਾ:ਸੁਆਦਲੀਆਂ ਕਹਾਣੀਆਂ.pdf/7

ਇਹ ਸਫ਼ਾ ਪ੍ਰਮਾਣਿਤ ਹੈ

ਤਖਤ ਆਪਣੇ ਪੁੱਤਰ ਨੂੰ ਦੇ ਦਿਤਾ। ਬਾਦਸ਼ਾਹ ਹੁਣ ਵਿਹਲਾ ਹੀ ਰਿਹਾ ਕਰਦਾ ਸੀ। ਜਾਂ ਕਦੇ ਕਦੇ ਸ਼ਿਕਾਰ ਕਰਨ ਲਈ ਚਲਿਆ ਜਾਂਦਾ।

ਇਕ ਵਾਰੀ ਬਾਦਸ਼ਾਹ ਸ਼ਿਕਾਰ ਕਰਨ ਲਈ ਗਿਆ। ਨਾਲ ਆਪਣੇ ਚੰਗੇ ਸਿਪਾਹੀ ਨਾਲ ਲੈ ਗਿਆ। ਬਾਦਸ਼ਾਹ ਦੀ ਨਜ਼ਰ ਇਕ ਸੁਨਹਿਰੀ ਹਿਰਨ ਤੇ ਪਈ। ਉਸ ਨੇ ਸਿਪਾਹੀਆਂ ਨੂੰ ਆਖਿਆ ਕਿ ਤੁਸੀਂ ਐਥੇ ਠਹਿਰੋ ਮੈਂ ਇਸ ਹਿਰਨ ਦਾ ਪਿਛਾ ਕਰਦਾ ਹੈ। ਸਿਪਾਹੀ ਠਹਿਰ ਗਏ। ਹਿਰਨ ਭੱਜਾ ਗਿਆ ਰਾਜਾ ਵੀ ਆਪਣੇ ਘੋੜੇ ਨੂੰ ਹਿਰਨ ਦੇ ਮਗਰ ਮਗਰ ਦੁੜਾਈ ਗਿਆ।

ਸਿਪਾਹੀਆਂ ਦੀਆਂ ਨਜ਼ਰਾਂ ਤੋਂ ਛੇਤੀ ਹੀ ਹਿਰਨ ਤੇ ਰਾਜਾ ਉਹਲੇ ਹੋ ਗਏ। ਘੋੜਾ ਸਿਰ ਤੋੜ ਭੱਜਿਆ ਜਾ ਰਿਹਾ ਸੀ। ਰਾਹ ਵਿਚ ਇਕ ਵੱਡਾ ਨਾਲਾ ਆ ਗਿਆ। ਹਿਰਨ ਤਾਂ ਛਾਲ ਮਾਰ ਕੇ ਲੰਘ ਗਿਆ। ਘੋੜੇ ਦਾ ਪੈਰ ਅੜ੍ਹਕ ਗਿਆ ਘੋੜਾ ਅਤੇ ਰਾਜਾ ਦੋਨੋਂ ਹੀ ਨਾਲੇ ਵਿਚ ਡਿਗ ਪਏ।

ਐਨੇ ਨੂੰ ਇਕ ਬਘਿਆੜ ਆਇਆ। ਉਸ ਨੇ ਰਾਜੇ ਦੇ ਮੂੰਹ ਨੂੰ ਸੁੰਘਿਆ ਅਤੇ ਪਿਛੇ ਹਟ ਕੇ ਖਲੋ ਗਿਆ। ਫਿਰ ਉਸ ਨੇ ਅੱਗੇ ਨੂੰ ਹੋਕੇ ਰਾਜੇ ਦੇ ਹੱਥਾਂ ਨੂੰ ਸੁੰਘਿਆ ਅਤੇ ਪਿਛੇ ਹਟਕੇ ਖਲੋ ਗਿਆ। ਫਿਰ ਉਸ ਨੇ ਕੁਝ ਚਿਰ ਠਹਿਰ ਕੇ ਰਾਜੇ ਦੀਆਂ ਲੱਤਾਂ ਨੂੰ ਸੁੰਘਿਆ ਅਤੇ ਫਿਰ ਪਿਛੇ ਹਟਕੇ ਖਲੋ ਗਿਆ। ਬਘਿਆੜ ਨੂੰ ਭੁੱਖ ਬਹੁਤ ਲੱਗੀ ਪਰੰਤੂ ਉਸ ਨੇ ਰਾਜੇ ਨੂੰ ਖਾਣਾ ਠੀਕ ਨਾ