ਪੰਨਾ:ਸੁਆਦਲੀਆਂ ਕਹਾਣੀਆਂ.pdf/6

ਇਹ ਸਫ਼ਾ ਪ੍ਰਮਾਣਿਤ ਹੈ

ਸਿਆਣਾ ਬਘਿਆੜ ਤੇ ਅਧਰਮੀ ਰਾਜਾ

ਬਹੁਤ ਸਮੇਂ ਦੀ ਗੱਲ ਹੈ, ਕਿ ਕਿਸੇ ਸ਼ਹਿਰ ਵਿਚ ਇਕ ਰਾਜੇ ਦਾ ਮੰਦਰ ਸੀ। ਉਸ ਮੰਦਰ ਦੀ ਵਲਗਣ ਕਈ ਮੀਲਾਂ ਤੀਕ ਲੰਮੀ ਸੀ। ਉਸ ਮੰਦਰ ਦੁਆਲੇ ਇਕ ਲੰਮਾ ਚੌੜਾ ਬਾਗ ਸੀ। ਉਸ ਬਾਗ ਵਿਚ ਇਕ ਮੈਨਾ ਰਹਿੰਦੀ ਸੀ ਜੋ ਰਾਜੇ ਦੀ ਰਖਿਆ ਲਈ ਸਹਾਇਕ ਰਹਿੰਦੀ ਸੀ। ਰਾਜੇ ਦੇ ਭੈੜੇ ਵਤੀਰੇ ਕਾਰਨ ਉਸ ਦੇਸ਼ ਦੇ ਲੋਕ ਖੁਸ਼ ਨਹੀਂ ਸਨ। ਕਿਉਂ ਜੋ ਉਹ ਲੋਕਾਂ ਤੇ ਜ਼ੁਲਮ ਕਰਦਾ ਰਹਿੰਦਾ ਅਤੇ ਆਪਣੀ ਪਰਜਾ ਨਾਲ ਨਾਜਾਇਜ਼ ਸਲੂਕ ਕਰਦਾ ਸੀ।

ਇਕ ਵਾਰੀ ਲੋਕਾਂ ਨੇ ਮੁਜ਼ਾਹਿਰਾ ਕਰ ਦਿਤਾ ਕਿ ਬਾਦਸ਼ਾਹ ਹੁਣ ਰਾਜ ਕਰਨ ਦੇ ਕਾਬਲ ਨਹੀਂ ਰਿਹਾ। ਹੁਣ ਬਾਦਸ਼ਾਹ ਦੇ ਪੁੱਤਰ ਨੂੰ ਰਾਜ ਦਾ ਹੱਕਦਾਰ ਹੋਣਾ ਚਾਹੀਦਾ ਹੈ। ਬਾਦਸ਼ਾਹ ਨੇ ਆਪਣੀ ਹੱਤਕ ਸਮਝੀ ਅਤੇ ਏਸ ਬਗਾਵਤ ਦੇ ਆਗੂਆਂ ਨੂੰ ਸਖਤ ਸਜ਼ਾਵਾਂ ਦਿਤੀਆਂ।

ਅਖੀਰ ਬਾਦਸ਼ਾਹ ਨੇ ਆਪਣੀ ਮਰਜ਼ੀ ਨਾਲ ਹੀ ਰਾਜ-