ਪੰਨਾ:ਸੁਆਦਲੀਆਂ ਕਹਾਣੀਆਂ.pdf/30

ਇਹ ਸਫ਼ਾ ਪ੍ਰਮਾਣਿਤ ਹੈ

ਨੂੰ ਧਮਕੀ ਦਿੰਦਿਆਂ ਆਖਿਆ।

ਚਕਵਾ ਬੋਲਿਆ 'ਭੋਲਿਆ ਬਾਬਾ ਤੈਨੂੰ ਕੋਈ ਬੇਰਾਂ ਵੱਟੇ ਤਾਂ ਸਿਆਣਦਾ ਨਹੀਂ। ਏਕਾ ਤੇਰੇ ਘਰ ਵਿੱਚ ਨਹੀਂ। ਤੂੰ ਮੇਰਾ ਕੀ ਕਰ ਲਵੇਗਾ। ਤੁਹਾਡੇ ਲਈ ਏਥੇ ਕੁੱਛ ਨਹੀਂ। ਚੁਪ ਕਰਕੇ ਆਪਣੇ ਘਰ ਨੂੰ ਜਾਓ। ਲਿਜਾਣ ਵਾਲੇ ਸੱਭ ਲੈ ਗਏ ਜਿਨ੍ਹਾਂ ਵਿੱਚ ਏਕਾ ਸੀ।

ਬੁਢਾ ਉਥੋਂ ਉਠ ਕੇ ਆਪਣੇ ਪਿੰਡ ਦੇ ਰਾਹ ਪੈ ਗਿਆ। ਤੇ ਉਸਦੇ ਮੁੰਡੇ ਹੋਰ ਰਾਹਾਂ ਨੂੰ ਪੈਕੇ ਤੁਰ ਗਏ। ਪ੍ਰੰਤੂ ਪਹਿਲੇ ਘਰ ਏਕਾ ਸੀ ਉਹ ਦਿਨ ਦੂਨੀ ਤੇ ਰਾਤ ਚੌਗਨੀ ਤਰੱਕੀ ਕਰਦਾ ਰਿਹਾ ਸੱਚ ਹੈ 'ਏਕੇ ਵਿੱਚ ਬੱਰਕਤ'।

੨੯