ਪੰਨਾ:ਸੁਆਦਲੀਆਂ ਕਹਾਣੀਆਂ.pdf/29

ਇਹ ਸਫ਼ਾ ਪ੍ਰਮਾਣਿਤ ਹੈ

ਲਕੜਾਂ ਲੈ ਆਇਆ। ਫੇਰ ਧਰਮੇ ਦੇ ਪਿਤਾ ਨੇ ਸੱਭ ਤੋਂ ਛੋਟੇ ਪੁਤਰ ਨੂੰ ਆਖਿਆ 'ਜਾਹ ਪਾਲਿਆ! ਬਜ਼ਾਰੋਂ ਆਟਾ ਲੈ ਆ।'

'ਮੈਂ ਕੀ ਕਰਾਂ ਮੈਨੂੰ ਤਾਂ ਨੀਂਦ ਆਉਂਦੀ ਐ। ਸਾਰੇ ਦਿਨ ਦੇ ਕੰਮ ਕਰਦੇ ਮਰੇ ਪਏਆਂ।' ਉਸ ਨੇ ਤਲਖ਼ੀ ਨਾਲ ਜਵਾਬ ਦਿਤਾ ਤੇ ਆਪਣੇ ਦੂਜੇ ਭਰਾ ਤੇ ਜੁਮੇਂਵਾਰੀ ਸੁਟਦੇ ਨੇ ਕਿਹਾ। ਕਿਰਪਾਲ ਨੂੰ ਭੇਜ ਦੇ।'

ਬੁੱਢਾ ਵੀਚਾਰਾ ਚੁੱਪ ਕਰਕੇ ਬੈਠ ਗਿਆ। ਕੁਝ ਚਿਰ ਪਿਛੋਂ ਉਠਿਆ ਤੇ ਉਹ ਆਪ ਹੀ ਬਾਜ਼ਾਰ ਨੂੰ ਗਿਆ ਤੇ ਜਾਕੇ ਆਟਾ ਲੈ ਕੇ ਆਇਆ। ਉਸ ਦੇ ਸਾਰੇ ਪੁੱਤਰ ਮੌਜਾਂ ਨਾਲ ਆਪੋ ਆਪਣੇ ਬਿਸਤਰਿਆਂ ਵਿਚ ਲੇਟੇ ਰਹੇ। ਬੁੱਢੇ ਨੇ ਰੋਟੀ ਪਕਾਈ। ਤੇ ਸਾਰਿਆਂ ਨੇ ਖਾ ਲਈ। ਆਖੀਰ ਅੱਧੀ ਰਾਤ ਹੋਈ।

ਬੁੱਢੇ ਨੇ ਆਪਣੇ ਪੁੱਤਰਾਂ ਨੂੰ ਕਿਹਾ 'ਕਿਰਪਾਲਿਆ ਲਿਆਓ ਕਹੀਆਂ 'ਮੱਘਰਾਂ ਤੂੰ ਬ੍ਰਿਛ ਤੇ ਚੜ੍ਹ। ਇਸ ਜਾਨਵਰ ਨੂੰ ਮਾਰ ਲੈ।'

ਖੱਸਮਾਂ ਨੂੰ ਖਾਵੇ ਜਾਨਵਰ ਜੇ ਡਿਗਪੇ ਤਾਂ ਲੱਤ ਟੁੱਟ ਜੂ। ਮੱਘਰ ਬੋਲਿਆ 'ਧਰਮਾਂ ਚੜ੍ਹ ਜਾਵੇ।

ਇਸ ਤਰ੍ਹਾਂ ਬੁੱਢੇ ਨੇ ਆਪਣੇ ਸਾਰੇ ਪੁਤਰਾਂ ਨੂੰ ਅਜ਼ਮਾ ਲਿਆ। ਅਖੀਰ ਬੁਢੇ ਨੇ ਰਸੀ ਵਟਣੀ ਸ਼ੁਰੂ ਕਰ ਦਿੱਤੀ ਚਕਵਾ ਬੋਲਿਆ ਭਗਤਾ ਇਹ ਰੱਸੀ ਕੀ ਕਰਨੀ ਐਂ।'

'ਤੈਨੂੰ ਖਾਵਾਂਗੇ ਨਾ ਏਸ ਨਾਲ ਫੜਕੇ।' ਬੁਢੇ ਨੇ ਚਕਵੇਂ

੨੮