ਪੰਨਾ:ਸੁਆਦਲੀਆਂ ਕਹਾਣੀਆਂ.pdf/28

ਇਹ ਸਫ਼ਾ ਪ੍ਰਮਾਣਿਤ ਹੈ

ਉਨ੍ਹਾਂ ਨੇ ਨਾਲ ਦੇ ਸ਼ਹਿਰ ਚੋਂ ਦੋ ਕਹੀਆਂ ਲੈ ਆਂਦੀਆਂ। ਥਾਂ ਪੁਟਣਾ ਸ਼ੁਰੂ ਕਰ ਦਿਤਾ। ਉਨ੍ਹਾਂ ਨੇ ਕਾਫੀ ਥਾਂ ਪਟਿਆ। ਹੇਠੋ ਇਕ ਮੋਹਰਾਂ ਦੀ ਗਾਗਰ ਨਿਕਲ ਆਈ। ਉਨ੍ਹਾਂ ਨੇ ਸਾਰਾ ਧਨ ਆਪਣੇ ਕਬਜੇ ਵਿਚ ਕਰ ਲਿਆ। ਰਾਤ ਕੱਟੀ। ਦਿਨ ਚੜ੍ਹਿਆ। ਉਹ ਵਾਪਸ ਆਪਣੇ ਪਿੰਡ ਨੂੰ ਚੱਲ ਪਏ।

ਉਨ੍ਹਾਂ ਆਣ ਕੇ ਸਾਰਾ ਕਾਰੋਬਾਰ ਚੰਗਾ ਬਣਾ ਲਿਆ। ਹੁਣ ਦੂਜੇ ਟਬਰ ਨੇ ਸੀ ਇਨ੍ਹਾਂ ਦੀ ਰੀਸ ਕਰਨੀ ਚਾਹੀ। ਉਨ੍ਹਾਂ ਨੇ ਪੁਛ ਕੀਤੀ। ਉਨਾਂ ਨੇ ਸਾਰੀ ਕਹਾਣੀ ਜੋ ਦਰਖਤ ਹੇਠ ਬੀਤੀ ਸੀ ਸੁਣਾ ਦਿੱਤੀ।

ਦੂਜੇ ਦਿਨ ਹੀ ਦੂਜੇ ਟੱਬਰ ਨੇ ਵੀ ਖਜਾਨੇ ਦੀ ਭਾਲ ਵਿਚ ਸਫਰ ਕਰਨਾਂ ਸ਼ੁਰੂ ਕਰ ਦਿਤਾ। ਫਿਰਦੇ ਫਿਰਾਂਦੇ ਉਹ ਉਸੇ ਬ੍ਰਿਛ ਹੇਠ ਪੁੱਜ ਗਏ ਜਿਸ ਬ੍ਰਿਛ ਦੀ ਵਾਰਤਾ ਉਨ੍ਹਾਂ ਨੂੰ ਪਹਿਲੇ ਟਬਰ ਨੇ ਦੱਸੀ ਸੀ।

ਚਕਵਾ ਤੇ ਚਕਵੀ ਵੀ ਦਰਖਤ ਉਪਰ ਬੈਠੇ ਸਨ। ਸਭ ਤੋਂ ਪਹਿਲਾਂ ਉਨ੍ਹਾਂ ਨੇ ਚੁਲਾ ਪੁਛਿਆ। ਫੇਰ ਇਸ ਟਬਰ ਦੇ ਸਰਦਾਰ (ਪਿਤਾ) ਨੇ ਵੱਡੇ ਮੁੰਡੇ ਨੂੰ ਆਖਿਆ 'ਧਰਮਿਆਂ! ਲਕੜਾਂ ਤਾਂ ਲਿਆ।'

'ਮੱਘਰ ਨੂੰ ਭੇਜ ਦੇ ਉਹਦੇ ਨੈਣ ਪਰਾਣ ਟੁੱਟੇ ਹੋਏ ਐ' ਧਰਮੇ ਨੇ ਹਰਖ ਨਾਲ ਉਹਨੂੰ ਆਖ ਦਿਤਾ। ਲੱਕੜਾਂ ਲੈਣ ਕੋਈ ਨਾ ਗਿਆ। ਉਨ੍ਹਾਂ ਦਾ ਪਿਤਾ ਵੀਚਾਰਾ ਆਪ ਉਠਿਆ ਤੇ ਕੁੱਝ

੨੭