ਪੰਨਾ:ਸੁਆਦਲੀਆਂ ਕਹਾਣੀਆਂ.pdf/27

ਇਹ ਸਫ਼ਾ ਪ੍ਰਮਾਣਿਤ ਹੈ

'ਮੈਂ ਜਾਵਾਂਗਾ।' ਵੱਡੇ ਮੁੰਡੇ ਨੇ ਆਖਿਆ।

ਦੂਜਾ ਬੋਲਿਆ 'ਮੈਂ ਹੁਣੇ ਲਿਆਉਂਦਾ ਹਾਂ।'

ਤੀਜਾ ਬੋਲਿਆ 'ਮੈਂ ਜਾਂਦਾ ਹਾਂ।

ਚੌਥਾ ਬੋਲਿਆ 'ਸਾਰੇ ਹੀ ਰਹੋ ਮੈਂ ਲਿਆਂਦਾ ਹਾਂ।'

ਚੌਥਾ ਮੁੰਡਾ ਗਿਆ ਤੇ ਲਕੜਾਂ ਲਿਆਇਆ। ਅੱਗ ਬਾਲ ਲਈ। ਏਵੇਂ ਜਿਕਰ ਬਾਜ਼ਾਰ ਵਿਚੋਂ ਰਸਦ ਲਿਆਉਣ ਲਈ ਇਕ ਦੂਜਾ ਮੂਹਰੇ ਤੋਂ ਮੂਹਰੇ ਗਿਆ। ਉਨ੍ਹਾਂ ਭੋਜਨ ਬਣਾਇਆ ਤੇ ਖਾਧਾ।

ਜਿਸ ਦਰਖਤ ਥੱਲੇ ਉਨ੍ਹਾਂ ਰਿਹਾਇਸ਼ ਰਖੀ ਹੋਈ ਸੀ ਉਸ ਉਤੇ ਇਕ ਚਕਵਾ ਤੇ ਚਕਵੀ ਰਹਿੰਦੇ ਸਨ। ਉਨ੍ਹਾਂ ਲੜਕਿਆਂ ਦੇ ਪਿਤਾ ਨੇ ਆਖਿਆ ਜੇ ਤੁਸੀਂ ਚਕਵਾ ਤੇ ਚਕਵੀ ਨੂੰ ਮਾਰ ਕੇ ਲਿਆਵੋ ਤਾਂ ਠੀਕ ਹੈ। ਉਨ੍ਹਾਂ ਵਿਚ ਹਰ ਇਕ ਦੂਜੇ ਤੋਂ ਅਗੋ ਬ੍ਰਿਛ ਤੇ ਚੜਨ ਦਾ ਯਤਨ ਕੀਤਾ। ਪਰ ਹਾਲੇ ਕੋਈ ਨਹੀਂ ਸੀ ਆਪੋ ਵਿਚ ਇਕ ਦੂਜੇ ਤੋਂ ਅਗੇ ਹੋ ਰਿਹਾ ਸੀ।

ਚਕਵਾ ਤੇ ਚਕਵੀ ਵੀ ਇਸ ਵਾਰਤਾਲਾਪ ਨੂੰ ਗੌਹ ਨਾਲ ਸੁਣ ਰਹੇ ਸਨ। ਚਕਵਾ ਬੋਲਿਆ 'ਹੇ ਮਹਾਰਾਜ! ਤੁਸੀਂ ਉਪਰ ਵੀ ਆਣ ਦਾ ਕਸ਼ਟ ਨਾ ਕਰੋ। ਤੁਸੀਂ ਇਸ ਦਰਖਤ ਦੇ ਹੇਠਾਂ ਥਾਂ ਪਟ ਇਥੇ ਬੇਅੰਤ ਪੈਸਾ ਦਬਿਆ ਹੋਇਆ ਹੈ। ਕੱਢ ਲਵੋ ਤੇ ਆਪਣੀ ਜ਼ਿੰਦਗੀ ਨੂੰ ਚੰਗੀ ਬਣਾਓ।

੨੬