ਪੰਨਾ:ਸੁਆਦਲੀਆਂ ਕਹਾਣੀਆਂ.pdf/26

ਇਹ ਸਫ਼ਾ ਪ੍ਰਮਾਣਿਤ ਹੈ

ਏਕੇ ਦੀ ਬਰਕਤ

ਕਿਸੇ ਪਿੰਡ ਵਿਚ ਦੋ ਟੱਬਰ ਰਹਿੰਦੇ ਸਨ। ਦੋਵਾਂ ਟੱਬਰਾਂ ਦੇ ਚਾਰ ਚਾਰ ਮੁੰਡੇ ਸਨ। ਦੋਵਾਂ ਟੱਬਰਾਂ ਕੋਲ ਘਟ ਜਾਇਦਾਦ ਸੀ, ਜਿਸ ਕਰਕੇ ਉਨ੍ਹਾਂ ਨੂੰ ਗ਼ਰੀਬੀ ਨੇ ਦਬਿਆ ਹੋਇਆ ਸੀ। ਉਨ੍ਹਾਂ ਵਿਚੋਂ ਇਕ ਟਬਰ ਦਾ ਆਪੋ ਵਿਚ ਬਹੁਤ ਏਕਾ ਸੀ ਅਤੇ ਦੂਜੇ ਟਬਰ ਦਾ ਆਪੋ ਵਿਚ ਏਕਾ ਨਹੀਂ ਸੀ। ਜੇ ਕੋਈ ਇਕ ਦੂਜੇ ਨੂੰ ਕੰਮ ਕਰਨ ਲਈ ਆਖਦਾ ਤਾਂ ਉਹ ਝਟ ਜਵਾਬ ਦੇ ਦਿੰਦਾ ਤੇ ਆਖਦਾ 'ਤੂੰ ਕਰ ਲੈ ਤੇਰੇ ਹਥ ਪੈਰ ਟੁਟੇ ਹੋਏ।

ਇਕ ਦਿਨ ਏਕਾ ਰਖਣ ਵਾਲਾ ਸਾਰਾ ਟੱਬਰ ਘਰੋਂ ਰੁਜ਼ਗਾਰ ਲਭਣ ਲਈ ਨਿਕਲ ਤੁਰਿਆ। ਉਹ ਪਿੰਡੋਂ ਬਹੁਤ ਦੂਰ ਚਲੇ ਗਏ। ਦੂਰ ਜਾਕੇ ਉਨ੍ਹਾਂ ਇਕ ਦਰਖੱਤ ਥਲੇ ਡੇਰਾ ਲਾ ਲਿਆ। ਸ਼ਾਮ ਨੂੰ ਉਨ੍ਹਾਂ ਰੋਟੀ ਪਕਾਣ ਦਾ ਪ੍ਰੋਗਰਾਮ ਬਣਾਇਆ। ਉਸ ਟੱਬਰ ਦੇ ਸਰਦਾਰ ਤਥਾ ਉਨਾਂ ਮੁੰਡਿਆਂ ਦੇ ਪਿਤਾ ਨੇ ਪੁਛਿਆ ਬਈ ਲਕੜਾਂ ਕੌਣ ਲਿਆਵੇਗਾ?

੨੫