ਪੰਨਾ:ਸੁਆਦਲੀਆਂ ਕਹਾਣੀਆਂ.pdf/24

ਇਹ ਸਫ਼ਾ ਪ੍ਰਮਾਣਿਤ ਹੈ

ਆਖੀਰ ਰਾਜੇ ਨੂੰ ਪਤਾ ਲੱਗਾ ਉਸੇ ਲੜਕੇ ਦੀ ਸ਼ਰਾਰਤ ਹੈ। ਰਾਜੇ ਨੇ ਲੜਕੇ ਨੂੰ ਕੋਲ ਬੁਲਾਇਆ ਤੇ ਪੁਛਿਆ 'ਕੀ ਇਹ ਤੇਰੀ ਕਰਤੂਤ ਹੈ।' ਮੁੰਡੇ ਨੇ ਜੋਸ਼ ਵਿਚ ਆ ਕੇ ਆਖਿਆ 'ਹਾਂ ਜਨਾਬ ਮੇਰੀ'।

'ਮੈਂ ਤੈਨੂੰ ਫਾਂਸੀ ਲਾ ਦੇਵਾਂਗਾ।' ਬਾਦਸ਼ਾਹ ਨੇ ਧਮਕੀ ਦਿਤੀ।

ਮੁੰਡੇ ਨੂੰ ਰੋਹਬ ਆ ਗਿਆ ਉਹ ਬੋਲਣ ਤੋਂ ਨਾ ਰਹਿ ਸਕਿਆ।' ਮੇਰੇ ਵਿਚ ਬਾਦਸ਼ਾਹ! ਐਤਨੀ ਸ਼ਕਤੀ ਹੈ ਕਿ ਸ਼ਹਿਰ ਨੂੰ ਉਲਟਾ ਮਕਦਾ ਹਾਂ। ਤੇਰੀ ਉਹੀ ਲੜਕੀ ਜਿਸ ਦੀਆਂ ਕਰਤੂਤਾਂ ਬਦਲੇ ਇਹ ਸਜਾ ਭੁਗਤ ਰਿਹਾ ਹਾਂ। ਜੋ ਤੇਰੋਂ ਕੋਲੇ ਹਾਜ਼ਰ ਕਰਾਂ ਤਾਂ ਫੇਰ ਮੰਨੇ।

ਰਾਜਾ ਹੈਰਾਨ ਹੋਕੇ ਕਹਿਣ ਲਗਾ 'ਮੈਂ ਤੈਨੂੰ ਬਰੀ ਕਰਕੇ ਆਪਣੀ ਗੱਤੀ ਤੇ ਬਿਠਾਵਾਂਗਾ ਜੇ ਇਹ ਗੱਲ ਹੋਵੇ।'

ਉਸ ਨੇ ਨਹਾਵਣ ਦੀ ਸਾਮਿਗਰੀ ਮੰਗਵਾਈ ਤੇ ਬਚਨ ਕੀਤਾ ਇਕ ਘੰਟੇ ਦੇ ਅੰਦਰ ਅੰਦਰ ਸੁਨਿਆਰ ਅਤੇ ਰਾਜੇ ਦੀ ਕੁੜੀ ਦਾ ਪਲੰਘ ਜਹਾਜ ਵਾਂਜ ਘੁੱਕਦਾ ਆ ਗਿਆ। ਬਾਦਸ਼ਾਹ ਦੀਆਂ ਨਜ਼ਰਾਂ ਨੀਵੀਆਂ ਪੈ ਗਈਆਂ। ਉਸ ਨੇ ਉਸ ਲੜਕੇ ਨੂੰ ਬਰੀ ਕਰਕੇ ਆਪਣੀ ਛੋਟੀ ਲੜਕੀ ਨਾਲ ਵਿਆਹ ਕਰ ਦਿਤਾ। ਵੱਡੀ ਕੁੜੀ ਅਤੇ ਸੁਨਿਆਰੇ ਨੂੰ ਟੋਇਆਂ ਵਿਚ ਗੱਡ ਕੇ ਕੁਤਿਆਂ ਤੋਂ ਪੜਵਾ ਦਿਤਾ। ਰਾਜੇ ਨੇ ਉਸ ਲੜਕੇ ਨੂੰ ਰਾਜ ਗੱਦੀ

੨੩