ਪੰਨਾ:ਸੁਆਦਲੀਆਂ ਕਹਾਣੀਆਂ.pdf/23

ਇਹ ਸਫ਼ਾ ਪ੍ਰਮਾਣਿਤ ਹੈ

ਸਾਹ ਘੜੀਸਕੇ ਪੈ ਜਾਂਦਾ ਹਾਂ। ਇਲ੍ਹ ਮੈਨੂੰ ਖਾਣ ਲਈ ਚੁੱਕਣ ਆਵੇਗੀ ਤੁਸੀਂ ਝਾੜੀਆਂ ਉਹਲੇ ਲੁਕ ਕੇ ਬੈਠ ਜਾਵੇ ਜਦੋਂ ਇਲ੍ਹ ਆਵੇ ਤੁਸੀਂ ਦੱਬ ਲੈਣਾ।

ਏਸੇ ਤਰ੍ਹਾਂ ਹੋਇਆ ਚੂਹਾ ਪੈ ਗਿਆ। ਬਿੱਲੀ ਤੇ ਕੁੱਤਾ ਝਾੜੀਆਂ ਉਹਲੇ ਛੁਪ ਕੇ ਬੈਠ ਕੇ ਜਦੋਂ ਇਲ੍ਹ ਆਈ ਤਾਂ ਬਿੱਲੀ ਨੇ ਛਾਲ ਮਾਰ ਕੇ ਝੱਠ ਲਈ ਅਤੇ ਗਰਦਨ ਮਰੋੜ ਸੁੱਟੀ। ਮਣੀ ਕੱਢ ਲਈ ਤੇ ਚਲਦੇ ਬਣੇ।

ਆਪਣੇ ਮਾਲਕ ਕੋਲੇ ਪੁੱਜ ਗਏ ਸਾਰੀ ਵਿਥਿਆ ਦੱਸੀ ਉਸ ਨੇ ਚੂਹੇ ਨੂੰ ਚੁੱਕ ਕੇ ਗਲ ਨਾਲ ਲਗਾ ਲਿਆ ਤੇ ਉਸ ਦੀਆਂ ਅੱਖਾਂ ਵਿਚੋਂ ਦੋ ਹੰਝੂ ਡਿੱਗ ਪਏ। ਰਾਜੇ ਦੇ ਮੁੰਡੇ ਨੇ ਗੁਗਲ ਲਿਆਣ ਲਈ ਕਿਹਾ ਚੂਹਾ ਇਕ ਹੱਟੀ ਵਿਚ ਗਿਆ ਤੇ ਉਥੋਂ ਗੁਗਲ ਵਾਲੀ ਡੱਬੀ ਖਿੱਚ ਲਿਆਇਆ। ਏਸੇ ਤਰ੍ਹਾਂ ਦੀਆਂ ਸਲਾਈ ਦੀ ਡੱਬੀ ਲੈ ਆਇਆ ਤੇ ਸੁੱਕੇ ਹੋਏ ਸਰਕੜੇ ਦੇ ਚਾਰ ਡਾਲ ਅੱਗ ਲਗਾਣ ਲਈ ਕਿਤੇ ਮਾਲਕ ਨੂੰ ਲਿਆ ਕੇ ਦਿਤੇ।

ਰਾਜੇ ਦੇ ਮੁੰਡੇ ਨੇ ਸੰਤਰੀ ਨੂੰ ਆਖਕੇ ਪਾਣੀ ਦੀ ਬਾਲਟੀ ਮੰਗਵਾਈ ਅਤੇ ਨਹਾ ਕੇ ਮਣੀ ਤੇ ਬਚਨ ਕਰ ਦਿਤਾ ਕਿ 'ਇਹ ਜੇਲ੍ਹ ਟੁੱਟ ਜਾਵੇ ਜੱਦੋਂ ਵੀ ਬੱਝੇ ਟੁੱਟ ਜਾਵੇ।' ਜੇਲ ਟੁੱਟ ਗਈ ਰਾਜੇ ਨੇ ਕਈ ਵਾਰ ਬੰਦੋਬਸਤ ਕੀਤਾ ਜੇਲ੍ਹ, ਫਿਰ ਟੁੱਟ ਜਾਵੇ।

੨੨