ਪੰਨਾ:ਸੁਆਦਲੀਆਂ ਕਹਾਣੀਆਂ.pdf/22

ਇਹ ਸਫ਼ਾ ਪ੍ਰਮਾਣਿਤ ਹੈ

ਨਿਕਲ ਕੇ ਬਾਹਰ ਡਿੱਗ ਪਈ, ਬਿੱਲੀ ਨੂੰ ਮਣੀ ਲੱਭ ਨਾ ਸਕੀ। ਚੂਹੇ ਨੇ ਝੱਟ ਉਤਰ ਕੇ ਮਣੀ ਚੁੱਕੀ ਅਤੇ ਬਾਹਰ ਆ ਗਏ। ਉਹ ਬਹੁਤ ਖੁਸ਼ ਸਨ। ਚੂਹੇ ਨੇ ਮਣੀ ਕੁੱਤੇ ਨੂੰ ਫੜਾ ਦਿਤੀ ਉਹ ਤੁਰ ਪਏ ਆਖੀਰ ਉਸੇ ਸਮੁੰਦਰ ਤੇ ਆ ਗਏ ਜਿਸ ਨੂੰ ਉਹ ਲੰਘਕੇ ਗਏ ਸਨ। ਕੁੱਤੇ ਨੇ ਉਸੇ ਤਰ੍ਹਾਂ ਬਿੱਲੀ ਚੂਹੇ ਨੂੰ ਆਪਣੀ ਪਿੱਠ ਤੇ ਬੈਠਾ ਲਿਆ। ਮਣੀ ਕੁੱਤੇ ਦੇ ਮੂੰਹ ਵਿਚ ਸੀ। ਜਦੋਂ ਉਹ ਕਿਨਾਰੇ ਦੇ ਕੋਲ ਪੁੱਜੇ ਤਾਂ ਅੱਗੇ ਇਕ ਹੋਰ ਕੁੱਤਾ ਖਲੋਤਾ ਸੀ। ਕੁੱਤਾ ਉਸ ਕੁੱਤੇ ਨੂੰ ਵੇਖ ਕੇ ਭੌਂਕ ਉਠਿਆ ਮਣੀ ਮੂੰਹ ਵਿਚੋਂ ਨਿਕਲ ਕੇ ਸਮੁੰਦਰ ਵਿਚ ਡਿੱਗ ਪਈ।

ਚੂਹੇ ਨੇ ਦੋ ਟੁੱਭੀਆਂ ਲਾਈਆਂ। ਪਰ ਮਣੀ ਨਾ ਨਿਕਲ ਸਕੀ। ਤੀਜੀ ਟੁਬੀ ਨੂੰ ਚੂਹਾ ਮਣੀ ਕੱਢ ਲਿਆਇਆ। ਜਦੋਂ ਉਸ ਕੁੱਤੇ ਨੂੰ ਫੜਾਣ ਲੱਗਾ ਤਾਂ ਇਕ ਇਲ੍ਹ ਆਈ ਉਹ ਮਣੀ ਖੋਹਕੇ ਲੈ ਗਈ। ਹੁਣ ਉਨ੍ਹਾਂ ਦੇ ਹੌਂਸਲੇ ਕੁਝ ਮੱਠੇ ਪੈ ਗਏ। ਪ੍ਰੰਤੂ ਉਨ੍ਹਾਂ ਨੇ ਇਲ੍ਹ ਵਲ ਅੱਖ ਰੱਖੀ।

ਇਲ੍ਹ ਥੋੜੀ ਦੀ ਦੂਰ ਜਾ ਕੇ ਇਕ ਦਰਖ਼ਤ ਤੇ ਬੈਠ ਗਈ ਚੂਹੇ ਨੇ ਕੁੱਤੇ ਨੂੰ ਕਿਹਾ ਕਿ ਜੇ ਤੂੰ ਦਰਖ਼ਤ ਤੇ ਚੜ੍ਹਿਆ ਜੇ ਬਿੱਲੀ ਚੜ੍ਹੀ ਤਾਂ ਉਹ ਉਡ ਜਾਵੇਗੀ ਜੇ ਮੈਂ ਗਿਆ ਤਾਂ ਭੋਜਨ ਬਣ ਜਾਵੇਗਾ। ਅਖੀਰ ਚੂਹੇ ਨੂੰ ਸੁਝ ਪਈ। ਚੂਹੇ ਨੇ ਆਖਿਆ ਕਿ ਔਹ ਦੋ ਕੋਲੇ ਕੋਲੇ ਝਾੜੀ ਹਨ। ਮੈਂ ਉਨ੍ਹਾਂ ਦੇ ਵਿਚਕਾਰ

੨੧