ਪੰਨਾ:ਸੁਆਦਲੀਆਂ ਕਹਾਣੀਆਂ.pdf/21

ਇਹ ਸਫ਼ਾ ਪ੍ਰਮਾਣਿਤ ਹੈ

ਇਕ ਕੋਠੀ ਕੋਲ ਰਾਤ ਪੈ ਗਈ ਜੋ ਕੋਠੀ ਉਸ ਥਾਂ ਨਵੇਕਲੀ ਜੇਹੀ ਥਾਂ ਤੇ ਸੀ। ਉਹ ਤਿੰਨੇ ਜਣੇ ਕੋਠੀ ਦੇ ਪਿਛੇ ਬੈਠ ਗਏ ਤੇ ਅੰਦਰੋਂ ਗੱਲਾਂ ਦੀਆਂ ਇਉਂ ਅਵਾਜ਼ਾਂ ਆ ਰਹੀਆਂ ਸਨ।

'ਜੀ ਤੁਸੀਂ ਮਣੀ ਕਿੱਥੇ ਰਖਦੇ ਹੁੰਦੇ ਹੋ।' ਔਰਤ ਦੀ ਆਵਾਜ਼ ਸੀ। ਉਹ ਤਾਂ ਆਪ ਦੀ ਚੀਹਚੀ ਵਿਚ ਰੱਖਦਾ ਹੁੰਦਾ ਸੀ।

'ਮੈਂ ਤਾਂ ਸੰਘ ਵਿਚ ਰਖਦਾ ਹਾਂ।' ਆਦਮੀ ਦੀ ਆਵਾਜ਼ ਸੀ।

ਤਿੰਨੇ ਜਾਨਵਰ ਬੜੇ ਸਿਆਣੇ ਸਨ। ਉਨ੍ਹਾਂ ਨੇ ਸਾਰੀ ਵਿਥਿਆ ਸਮਝ ਲਈ। ਚੂਹੇ ਨੇ ਆਖਿਆ ਹੁਣ ਕੀ ਉਪਾ ਬਣੇ। ਕੁੱਤਾ ਤੇ ਬਿੱਲੀ ਸੋਚੀਂ ਪੈ ਗਏ। ਅਖੀਰ ਚੂਹੇ ਨੂੰ ਸੁੱਝ ਪਈ। ਚੂਹਾ ਬੋਲਿਆ-ਮੈਂ ਤੇ ਬਿੱਲੀ ਜਾਵਾਂਗੇ। ਜਦੋਂ ਉਹ ਸੌਂ ਗਏ ਤਾਂ, ਮੈਂ ਉਸ ਆਦਮੀ ਜਿਸ ਦੇ ਸੰਘ ਵਿਚ ਮਣੀ ਹੈ, ਦੀ ਹਿੱਕ ਤੇ ਬੈਠ ਕੇ ਨੱਕ ਵਿਚ ਪੂਛ ਦੇ ਦੇਵਾਂਗਾ। ਉਸ ਨੂੰ ਨਿੱਛ ਆਵੇਗੀ। ਮਣੀ ਨਿਕਲ ਕੇ ਬਾਹਰ ਡਿੱਗ ਪਵੇਗੀ। ਬਿੱਲੀ ਚੁੱਕ ਲਵੇਗੀ ਤੇ ਅਸੀਂ ਬਾਹਰ ਆ ਜਾਵਾਂਗੇ। ਤਿੰਨੇ ਜਣੇ ਰਜ਼ਾਮੰਦ ਹੋ ਗਏ।

ਕੋਈ ਪਹਿਰ ਕੁ ਰਾਤ ਲੰਘੀ, ਅੰਦਰੋ ਘੁਰਾੜਿਆਂ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ। ਚੂਹਾ ਤੇ ਬਿੱਲੀ ਦੋਵੇਂ ਅੰਦਰ ਗਏ। ਚੂਹੇ ਨੇ ਏਸ ਤਰ੍ਹਾਂ ਹੀ ਕੀਤਾ। ਜਦੋਂ ਹਿੱਕ ਤੇ ਬੈਠ ਕੇ ਉਸ ਦੇ ਨੱਕ ਵਿਚ ਪੂਛ ਦਿਤੀ ਤਾਂ ਉਸ ਨੂੰ ਨਿੱਛ ਆਈ। ਮਣੀ

੨੦