ਪੰਨਾ:ਸੁਆਦਲੀਆਂ ਕਹਾਣੀਆਂ.pdf/20

ਇਹ ਸਫ਼ਾ ਪ੍ਰਮਾਣਿਤ ਹੈ

ਚਲੀ ਗਈ। ਉਸ ਨੇ ਸਾਰੀ ਜੰਞ ਨੂੰ ਵਾਪਸ ਭੇਜ ਦਿੱਤਾ ਅਤੇ ਰਾਜੇ ਦੇ ਮੁੰਡੇ ਨੂੰ ਫੜਕੇ ਹਵਾਲਾਤ ਵਿਚ ਦੇ ਦਿੱਤਾ।

ਰਾਜਾ ਆਪ ਰੋਂਦਾ ਪਿਟਦਾ ਬੂਟੀਆਂ ਪੁਟਦਾ ਘਰ ਆਣ ਵੜਿਆ। ਰੰਗ ਵਿਚ ਭੰਗ ਪੈ ਗਿਆ। ਮੁੰਡੇ ਦੀ ਮਾਂ ਨੇ ਆਖਿਆ 'ਮਹਾਰਾਜ ਅਗੇ ਇਕ ਜਾਨਵਾਰ ਨੇ ਪਿਟਣੇ ਪਾਏ ਨੇ ਇਹ ਤਿੰਨ ਜਾਨਵਰ ਵੀ ਆਪਾਂ ਬਾਹਰ ਛੱਡ ਆਉ।

ਰਾਜਾ ਉਹਨਾਂ ਜਾਨਵਰਾਂ ਨੂੰ ਬਾਹਰ ਛੱਡ ਆਇਆ। ਜਾਨਵਰ ਤਿੰਨ ਬਹੁਤ ਸਿਆਣੇ ਸਨ। ਉਹ ਸਾਰੀਆਂ ਗੱਲਾਂ ਸੁਣਦੇ ਰਹੇ ਸਨ। ਉਹ ਤਿੰਨ ਜਣੇ ਤੁਰਦੇ ਤੁਰਦੇ ਉਸ ਜੇਲ੍ਹ ਕੋਲੋਂ ਪੁਜ ਗਏ ਜਿਥੇ ਉਨ੍ਹਾਂ ਦਾ ਮਾਲਕ ਹਵਾਲਾਟ ਕਰ ਦਿਤਾ ਸੀ।

ਕੁੱਤੇ ਨੇ ਚੂਹੇ ਨੂੰ ਭੇਜਿਆ ਕਿ ਤੂੰ ਖਬਰ ਲੈ ਕੇ ਆ। ਚੂਹਾ ਗਿਆ ਤੇ ਜਾ ਕੇ ਆਪਣੇ ਮਾਲਕ ਦੇ ਹੱਥ ਤੇ ਬੈਠ ਗਿਆ ਮਾਲਕ ਨੇ ਉਸ ਨੂੰ ਪਿਆਰ ਦੇ ਕੇ ਪੁਛਿਆ 'ਕਿਉਂ ਹੋ ਕੋਈ ਉਪਾ?

'ਉਪਾ ਕਰਨ ਖਾਤਰ ਜਾ ਰਹੇ ਹਾਂ।' ਆਖਕੇ ਚੂਹਾ ਤੁਰ ਪਿਆ ਤੇ ਬਾਹਰ ਕੁੱਤੇ ਹੋਰਾਂ ਕੋਲੇ ਪੁੱਜ ਗਿਆ। ਉਹ ਤੁਰ ਪਏ ਕਈ ਦਿਨ ਤੁਰਦੇ ਗਏ। ਅਖੀਰ ਇਕ ਸਮੁੰਦਰ ਦਾ ਕਿਨਾਰਾ ਆ ਗਿਆ। ਕੁੱਤੇ ਨੇ ਚੂਹੇ ਅਤੇ ਬਿੱਲੀ ਨੂੰ ਆਪਣੀ ਪਿੱਠ ਤੇ ਬਠਾ ਲਿਆ ਅਤੇ ਸਮੁੰਦਰ ਵਿਚ ਤਰਨਾ ਸ਼ੁਰੂ ਕਰ ਦਿਤਾ।

ਉਹ ਸਮੁੰਦਰ ਲੰਘ ਗਏ। ਅਖੀਰ ਉਨ੍ਹਾਂ ਜਾਂਦਿਆਂ ਨੂੰ

੧੯