ਪੰਨਾ:ਸੁਆਦਲੀਆਂ ਕਹਾਣੀਆਂ.pdf/19

ਇਹ ਸਫ਼ਾ ਪ੍ਰਮਾਣਿਤ ਹੈ

ਦਿਤੇ।

ਰਾਜੇ ਦੀ ਕੁੜੀ ਦੀ ਉਸ ਸ਼ਹਿਰ ਦੇ ਇਕ ਸੁਨਿਆਰ ਨਾਲ ਗਲਬਾਤ ਸੀ। ਰਾਤ ਨੂੰ ਜਦੋਂ ਰਾਜੇ ਦਾ ਮੁੰਡਾ ਸੌਂ ਗਿਆ ਤਾਂ ਉਹ ਸੁਨਿਆਰ ਕੋਲ ਗਈ ਤੇ ਉਸ ਨੇ ਉਸ ਨੂੰ ਸਾਰੀ ਕਹਾਣੀ ਸੁਣਾਈ। ਸੁਨਿਆਰ ਬਹੁਤ ਖੁਸ਼ ਹੋਇਆ। ਉਨ੍ਹਾਂ ਨੇ ਇਕ ਆਜੜੀ ਕੋਲੋਂ ਜਾਕੇ ਇਕ ਨਿੱਕਾ ਜੇਹਾ ਪਠਾਰੂ ਲੈ ਆਂਦਾ ਤੇ ਉਸ ਨੂੰ ਝੱਟਕ ਕੇ ਨਿੱਕੀਆਂ ਨਿੱਕੀਆਂ ਬੋਟੀਆਂ ਕਰ ਲਈਆਂ। ਮਣੀ ਉਸ ਦੇ ਹੱਥ ਵਿਚੋਂ ਕੱਢ ਲਈ। ਬੋਟੀਆਂ ਉਸ ਦੇ ਮੰਜੇ ਤੇ ਖਿੰਡਾ ਦਿਤੀਆਂ। ਰਾਜੇ ਦੀ ਕੁੜੀ ਨੇ ਇਸ਼ਨਾਨ ਕੀਤਾ। ਇਕ ਪਲੰਘ ਉਤੇ ਸੁਨਿਆਰ ਨੂੰ ਬੈਠਾ ਲਿਆ ਤੇ ਆਪ ਬੈਠ ਗਈ। ਮਣੀ ਨੂੰ ਧੂਫ ਦੇ ਕੇ ਬਚਨ ਕੀਤਾ।

'ਹੇ ਬਾਸ਼ਕ ਨਾਗ ਦੀਏ ਮਣੀਏਂ! ਸਾਡਾ ਪਲੰਘ ਸਮੁੰਦਰ ਤੋਂ ਪਾਰ ਚਲਾ ਜਾਵੇ।' ਪਲੰਘ ਹਵਾਈ ਜਹਾਜ਼ ਵਾਂਗ ਬੜੀ ਤੇਜ਼ੀ ਨਾਲ ਉੱਡ ਕੇ ਸਮੁੰਦਰ ਤੋਂ ਪਾਰ ਪੁੱਜ ਗਿਆ।

ਏਧਰ ਦਿਨ ਚੜਿਆ। ਬਰਾਤ ਉਠੀ ਅਨੰਦ ਕਾਰਜ ਲਈ ਲੜਕਾ ਅਤੇ ਲੜਕੀ ਨੂੰ ਸੱਦਾ ਭੇਜਿਆ। ਜਦੋਂ ਕਮਰੇ ਵਿਚ ਜਾ ਕੇ ਵੇਖਿਆ ਤਾਂ ਰਾਜੇ ਦਾ ਮੁੰਡਾ ਮੰਜੇ ਉਤੇ ਬੈਠਾ ਬਿਤਰ ਬਿਤਰ ਵੇਖ ਰਿਹਾ ਸੀ। ਮਾਸ ਦੀਆਂ ਬੋਟੀਆਂ ਉਸ ਦੇ ਮੰਜੇ ਤੇ ਪਈਆਂ ਸਨ। ਹੌਲੀ ਹੌਲੀ ਇਹ ਗੱਲ ਉਸ ਕੁੜੀ ਦੇ ਪਿਉ ਕੋਲੇ

੧੮