ਪੰਨਾ:ਸੁਆਦਲੀਆਂ ਕਹਾਣੀਆਂ.pdf/18

ਇਹ ਸਫ਼ਾ ਪ੍ਰਮਾਣਿਤ ਹੈ

ਅਖੀਰ ਰਾਜੇ ਦੇ ਮੁੰਡੇ ਦਾ ਮੰਗਣਾ ਇਕ ਹੋਰ ਦੇਸ਼ ਦੇ ਰਾਜੇ ਦੀ ਲੜਕੀ ਨਾਲ ਹੋ ਗਿਆ। ਉਹ ਰਾਜਾ ਵੀ ਬਹੁਤ ਵੱਡੀ ਜਾਇਦਾਦ ਦਾ ਮਾਲਕ ਸੀ। ਜਦੋਂ ਉਸਨੇ ਆਪਣੀ ਨਾਲ ਵਿਆਹ ਧਰਿਆ ਤਾਂ ਚਾਰ ਦਿਨ ਅਗੋਂ ਇਕ ਸਰ੍ਹੋਂ ਦੀ ਬੋਰੀ ਭੇਜ ਦਿਤੀ ਕਿ ਜੇ ਮੁੰਡੇ ਵਿਚ ਕਰਾਮਾਤ ਹੈ ਤਾਂ ਜੰਝ ਵਿਚ ਇਸ ਬੋਰੀ ਦੇ ਦਾਣਿਆਂ ਜਿਤਨੇ ਬੰਦੇ ਆਉਣ ਅਤੇ ਹਰ ਕਿਸਮ ਦੀ ਸਵਾਰੀ ਜ਼ਰੂਰ ਨਾਲ ਹੋਵੇ।

ਰਾਜੇ ਦੇ ਮੁੰਡੇ ਲਈ ਤਾਂ ਮਾਮੂਲੀ ਜਹੀ ਗੱਲ ਸੀ। ਜੰਝ ਜਾਣ ਤੋਂ ਇਕ ਦਿਨ ਅਗੋਂ ਉਸ ਨੇ ਸਾਰੀ ਚੀਜ਼ ਤਿਆਰ ਕਰ ਲਈ ਹਰ ਕਿਸਮ ਦੀਆਂ ਸਵਾਰੀਆਂ, ਰੇਲਾਂ, ਮੋਟਰਾਂ, ਰੱਥ, ਹਵਾਈ ਜਹਾਜ਼ ਆਦਿ ਸੱਭ ਸਵਾਰੀਆਂ ਕਾਇਮ ਕਰ ਲਏ।

ਜੰਝ ਢੁੱਕ ਪਈ। ਰਾਤ ਨੂੰ ਰਾਜੇ ਦੇ ਮੁੰਡੇ ਤੇ ਉਸ ਦੀ ਮੰਗੇਤ੍ਰ ਨੂੰ ਇਕ ਸਪੈਸ਼ਲ ਕਮਰਾ ਗੱਲਾਂ ਕਰਨ ਲਈ ਦਿੱਤਾ ਗਿਆ ਜਿਵੇਂ ਕਿ ਉਸ ਸਮੇਂ ਰਾਜਿਆਂ ਦੇ ਆਮ ਰਵਾਜ਼ ਹੁੰਦਾ ਸੀ ਰਾਜੇ ਦੇ ਮੁੰਡੇ ਨੇ ਮਣੀ ਉਸ ਵੇਲੇ ਚੀਚੀ ਵਿਚ ਪਾਈ ਹੋਈ ਸੀ। ਰਾਤ ਨੂੰ ਲੜਕੀ ਨੇ ਪੁਛਿਆ 'ਜੀ ਐਹ ਕੀ ਚੀਜ਼ ਹੋਈ'

ਇਹ ਸਾਰੀਆਂ ਏਸੇ ਦੀਆਂ ਹੀ ਮਿਹਰਬਾਨੀਆਂ ਨੇ।' ਰਾਜੇ ਦੇ ਮੁੰਡੇ ਨੇ ਕੁਝ ਘੁਮੰਡ ਜੇਹੇ ਨਾਲ ਕਰਿ ਦਿਤਾ ਆਖੀਰ ਉਸ ਨੇ ਕੁੜੀ ਦੇ ਪੁੱਛਣ ਤੇ ਉਤੇ ਬਚਨ ਕਰਨ ਦੇ ਸਾਰੇ ਢੰਗ ਦਸ

੧੭