ਪੰਨਾ:ਸੁਆਦਲੀਆਂ ਕਹਾਣੀਆਂ.pdf/17

ਇਹ ਸਫ਼ਾ ਪ੍ਰਮਾਣਿਤ ਹੈ

ਤੇ ਸੱਪ ਨੂੰ ਆਖਿਆ ਕਿ ਇਸ ਨੂੰ ਜਾ ਕੇ ਬਾਹਰ ਛੱਡ ਆ। ਸੱਪ ਨੇ ਏਸੇ ਤਰ੍ਹਾਂ ਹੀ ਕੀਤਾ ਰਸਤੇ ਵਿਚ ਉਸ ਨੂੰ ਮਣੀ ਦੇ ਵਰਨਣ ਦਾ ਢੰਗ ਵੀ ਦੱਸ ਦਿਤਾ। ਸਪ ਜਦੋਂ ਰਾਜੇ ਦੇ ਮੁੰਡੇ ਨੂੰ ਛੱਡ ਕੇ ਵਾਪਸ ਪਰਤਣ ਲੱਗਾ ਤਾਂ ਸੱਪ ਨੇ ਆਖਿਆ। 'ਹੇ ਮਹਾਰਾਜ ਇਸ ਮਣੀ ਨੂੰ ਸੱਦਾ ਸੁੱਚੀ ਥਾਂ ਤੇ ਰੱਖਣਾ। ਜਦੋਂ ਕਿਸੇ ਚੀਜ਼ ਦੀ ਲੋੜ ਪਵੇ ਜਾਂ ਤਕਲੀਫ਼ ਪਵੇ ਤਾਂ ਤਾਜ਼ੇ ਪਾਣੀ ਨਾਲ ਨ੍ਹਾ ਕੇ ਗੁਗਲ ਦੀ ਧੂਫ ਇਸ ਮਣੀ ਨੂੰ ਦੇ ਕੇ ਇਸ ਅਗੇ ਪ੍ਰਾਰਥਨਾ ਕਰਦੇ ਹੋਏ ਆਪਣੇ ਮਨ ਦੀ ਇਛਾ ਪਰਗਟ ਕਰੋ। ਤੁਹਾਡਾ ਕੰਮ ਸ਼ੁਧ ਅਤੇ ਮਨ ਦੀ ਮੁਰਾਦ ਪੂਰੀ ਹੋਵੇਗੀ।

ਸੱਪ ਐਤਨੀ ਗੱਲ ਆਖਕੇ ਵਾਪਸ ਚਲਾ ਗਿਆਂ। ਰਾਜੇ ਦੇ ਮੁੰਡੇ ਨੇ ਏਸ ਚੀਜ਼ ਦਾ ਪਰਤਿਆਵਾ ਲੈਣ ਲਈ ਰਾਹ ਵਿਚ ਮਿੱਟੀ ਦੀਆਂ ਚਾਰ ਇੱਟਾਂ ਲੈ ਆਂਦੀਆਂ। ਸੱਪ ਦੇ ਕਹਿਣ ਅਨੁਸਾਰ ਘਰ ਪੁੱਜਕੇ ਮਣੀ ਰੱਖ ਕੇ ਬਚਨ ਕੀਤਾ 'ਕਿ ਇਹ ਇਟਾਂ ਸੋਨੇ ਦੀਆਂ ਬਣ ਜਾਣ।' ਇੱਟਾਂ ਸੋਨੇ ਦੀਆਂ ਬਣ ਗਈਆਂ।

ਰਾਜੇ ਦਾ ਮੁੰਡਾ ਫੁਲਿਆ ਨਾ ਸਮਾਵੇ। ਦਿਨਾਂ ਵਿਚ ਹੀ ਉਸ ਨੇ ਘਰ ਦੀਆਂ ਕੰਧਾਂ ਸੋਨੇ ਦੀਆਂ ਬਣਾ ਦਿਤੀਆਂ ਮੁੰਡੇ ਦਾ ਪਿਓ ਹਰ ਥਾਂ ਹਿੱਕ ਕੱਢ ਕੇ ਗੱਲ ਕਰਨ ਲੱਗ ਪਿਆ। ਹੁਣ ਇਸ ਮੁੰਡੇ ਦੀ ਮਸ਼ਹੂਰੀ ਦੂਰ ਦੂਰ ਰਾਜਿਆਂ ਵਿਚ ਹੋ ਗਈ। ਕਈ ਰਿਸ਼ਤੇ ਕਰਨ ਵਾਲੇ ਆਉਣ ਲੱਗੇ।

੧੬