ਪੰਨਾ:ਸੁਆਦਲੀਆਂ ਕਹਾਣੀਆਂ.pdf/16

ਇਹ ਸਫ਼ਾ ਪ੍ਰਮਾਣਿਤ ਹੈ

ਮਿਲੇ। ਮੁੰਡਾ ਉਨ੍ਹਾਂ ਨੂੰ ਮਿਧਦਾ ਹੋਇਆ ਸੱਪ ਦੀ ਪੂਛ ਫੜੀ ਤੁਰਿਆ ਗਿਆ।

ਜਦੋਂ ਸੱਪ ਘਰ ਪੁੱਜਾ ਤਾਂ ਉਸ ਦੇ ਪ੍ਰਵਾਰ ਵਿਚ ਅਨੇਕਾਂ ਖੁਸ਼ੀਆਂ ਹੋਈਆਂ। ਸੱਪ ਦੇ ਦਾਦੇ ਨੇ ਮੁੰਡੇ ਨੂੰ ਬਹੁਤ ਪਿਆਰ ਕੀਤਾ ਤੇ ਸੇਵਾ ਕੀਤੀ ਆਖੀਰ ਆਂਦੇ ਸਮੇਂ ਉਸ ਨੂੰ ਕਿਹਾ 'ਮੰਗ ਬਚਾ ਕੀ ਮੰਗਦਾ ਹੈ।'

'ਬੱਸ ਜੀ ਤੁਹਾਡਾ ਦਿਤਾ ਸੱਭ ਕੁਝ ਹੈ।' ਮੁੰਡੇ ਦੇ ਮੂੰਹੋਂ ਸੁਭਾਵਕ ਹੀ ਨਿਕਲ ਗਿਆ।

ਦੂਜੀ ਬਾਰ ਦਾਦੇ ਨੇ ਫੇਰ ਕਿਹਾ। ਅਤੇ ਰਾਜੇ ਦੇ ਮੁੰਡੇ ਨੇ ਵੀ ਏਹੀ ਜਵਾਬ ਹੀ ਦਿਤਾ।

ਆਖੀਰ ਸੱਪ ਦੇ ਦਾਦੇ ਨੇ ਆਖਿਆ 'ਬੱਚਾ ਤੀਸਰਾ ਬਚਨ ਹੈ ਪਤਾ ਨਹੀਂ ਜੋਗੀ ਨੇ ਏਸ ਨੂੰ ਅਤੇ ਕਿੰਨਾ ਚਿਰ ਦੀ ਕੈਦ ਵਿਚ ਰੱਖਣਾ ਸੀ।'

'ਚੰਗਾ ਜੀ ਫੇਰ ਮੈਨੂੰ ਮਣੀ ਦੇ ਦਿਓ।' ਸੱਪ ਦੇ ਦਾਦੇ ਨੇ ਤੀਸਰੇ ਬਚਨ ਤੇ ਇਹ ਗੱਲ ਆਖੀ ਸੀ। ਇਸ ਕਰਕੇ ਰਾਜੇ ਦੇ ਮੁੰਡੇ ਦੀ ਜੋ ਵੀ ਮੰਗ ਹੁੰਦੀ ਉਸ ਨੂੰ ਪੂਰੀ ਕਰਨੀ ਪੈਣੀ ਸੀ ਕਿਉਂ ਜੋ ਇਹ ਉਨ੍ਹਾਂ ਦੀ ਰੀਤੀ ਸੀ।

'ਊਂ ਅਸੀ ਮਣੀ ਨਹੀਂ ਦਿੰਦੇ ਹੁੰਦੇ ਜਾਨ ਦਿੰਦੇ ਹਾਂ।' ਪਰ ਤੈਨੂੰ ਆਖ ਚੁਕੇ ਹਾਂ।' ਸੱਪ ਦੇ ਦਾਦੇ ਨੇ ਉਸ ਨੂੰ ਮਣੀ ਦਿਤੀ

੧੫