ਪੰਨਾ:ਸੁਆਦਲੀਆਂ ਕਹਾਣੀਆਂ.pdf/15

ਇਹ ਸਫ਼ਾ ਪ੍ਰਮਾਣਿਤ ਹੈ

ਪਟਾਰੀ ਖੋਲ ਲਈ ਹੈ ਤੇ ਸੱਪ ਨੇ ਡੰਗ ਮਾਰ ਦਿਤਾ ਹੈ ਉਸ ਨੇ ਭੱਜ ਕੇ ਜਾ ਬੁੱਢੀ ਨੂੰ ਚੁਕਿਆ ਤੇ ਉਸ ਦੇ ਮੂੰਹ ਵਿਚ ਪਾਣੀ ਪਾਇਆ ਤੇ ਦੰਦਣ ਭੰਨੀ।

ਬੁੱਢੀ ਹੋਸ਼ ਵਿਚ ਆਈ ਤਾਂ ਉਸ ਨੇ ਸੱਭ ਤੋਂ ਪਹਿਲਾਂ ਇਹੋ ਗੱਲ ਆਖੀ "ਪੁੱਤ ਇਸ ਜਾਨਵਰ ਨੂੰ ਤਾਂ ਵਾਪਸ ਛੱਡ ਆ ਪਹਿਲੇ ਤਿੰਨੈ ਜਾਨਵਰ ਬੜੀ ਖੁਸ਼ੀ ਨਾਲ ਰੱਖ ਲੈ।"

"ਚੰਗਾ ਮਾਤਾ" ਆਖਕੇ ਮੁੰਡੇ ਨੇ ਪਟਾਰੀ ਚੁੱਕ ਲਈ ਤੇ ਬਾਹਰ ਸੱਪ ਨੂੰ ਛੱਡਣ ਲਈ ਤੁਰ ਪਿਆ।

ਰਾਹ ਵਿਚ ਸੱਪ ਨੇ ਮੁੰਡੇ ਨੂੰ ਆਖਿਆ ਕਿ ਫੁਲਾਣੇ ਢਾਥ ਵਿਚ ਮੇਰੀ ਖੁੱਡ ਹੈ ਤੂੰ ਮੈਨੂੰ ਉਥੇ ਛੱਡ ਕੇ ਆਈਂ ਮੇਰੇ ਨਾਲ ਮੇਰੇ ਘਰ ਚਲੀ ਮੇਰੇ ਦਾਦਾ ਜੀ ਤੈਨੂੰ ਆਖਨ ਗੇ "ਬੱਚਾ ਕੀ। ਮੰਗਦਾ ਹੈਂ।" ਤੂੰ ਆਖੀਂ "ਮਹਾਰਾਜ ਮੈਨੂੰ ਮਣੀ ਦੇ ਦਿਓ।"

'ਚੰਗਾ' ਲੜਕੇ ਨੇ ਆਖਿਆ।

ਇਤਨੇ ਨੂੰ ਉਹ ਖੁਡ ਤੇ ਅਪੜ ਗਏ। ਸੱਪ ਨੇ ਆਖਿਆ। ਤੈਨੂੰ ਕਿਸੇ ਚੀਜ਼ ਤੋਂ ਡਰਨ ਦੀ ਲੋੜ ਨਹੀਂ। ਤੂੰ ਮੇਰੀ ਪੂਛ ਫੜ ਲੈ ਤੇ ਮੇਰੇ ਮਗਰ ਮਗਰ ਖੁੱਡ ਵਿਚ ਤੁਰਦਾ ਆਈਂ ਤੈਨੂੰ ਰੱਸਤੇ ਵਿਚ ਹਰ ਪ੍ਰਕਾਰ ਦੇ ਜੀਵ ਜੰਤੂ ਮਿਲਣਗੇ ਤੂੰ ਉਨ੍ਹਾਂ ਉਤੇ ਪੈਰ ਧਰਦਾ ਤੁਰਿਆ ਆਵੀਂ ਤੈਨੂੰ ਉਹ ਕੁੱਝ ਨਹੀਂ ਆਖਣਗੇ।

ਮੁੰਡੇ ਨੇ ਸੱਪ ਦੀ ਪੂਛ ਫੜ ਲਈ। ਤੇ ਏਸੇ ਤਰ੍ਹਾਂ ਹੀ ਹੋਇਆ ਜਿਵੇਂ ਸੱਪ ਨੇ ਕਿਹਾ ਸੀ। ਰਾਹ ਵਿਚ ਲੱਖਾਂ ਜੀਵ ਜੰਤੂ

੧੪