ਪੰਨਾ:ਸੁਆਦਲੀਆਂ ਕਹਾਣੀਆਂ.pdf/14

ਇਹ ਸਫ਼ਾ ਪ੍ਰਮਾਣਿਤ ਹੈ

ਨਾਲ ਅਸੀਂ ਫੱਕਾ ਫੱਕਾ ਦਾਣੇ ਮੰਗ ਕੇ ਪੇਟ ਪੂਜਾ ਕਰ ਲੈਣੀ ਹੋਈ।" ਜੋਗੀ ਨੇ ਆਖਿਆ ਤੇ ਗੱਲ ਵਿਚ ਦਿਲਚਸਪੀ ਘੱਟ ਕਰ ਦਿੱਤੀ।

ਪਰੰਤੂ ਰਾਜੇ ਦਾ ਮੁੰਡਾ ਸੱਪ ਖਰੀਦ ਲੈਣ ਉਤੇ ਤੁਲ ਗਿਆ ਉਸ ਨੇ ਸੌ ਰੁਪਈਆ ਦੇ ਦਿਤਾ ਅਤੇ ਸੱਪ ਲੈ ਆਂਦਾ।

ਜਦੋਂ ਮੁੰਡਾ ਘਰ ਪੁੱਜਾ ਤਾਂ ਉਸ ਨੇ ਪਟਾਰੀ ਰੱਖ ਕੇ ਆਪਣੀ ਮਾਂ ਨੂੰ ਆਖਿਆ, "ਮਾਤਾ ਜੀ ਵੇਖੋ ਅੱਗੇ ਜੋ ਮੈਂ ਤਿੰਨੇ ਜਾਨਵਰ ਲਿਆਂਦੇ ਨੇ ਉਨ੍ਹਾਂ ਨਾਲ ਤਾਂ ਜਿਦਾਂ ਮਰਜ਼ੀ ਪਿਆਰ ਕਰੀ ਜਾਣਾ, ਛੇੜੀ ਜਾਣਾ ਪਰ ਅੱਜ ਜਿਹੜਾ ਜਾਨਵਰ ਲਿਆਂਦਾ ਹੈ ਇਸ ਨੂੰ ਨਹੀਂ ਛੇੜਣਾ ਹੋਵੇਗਾ।"

"ਚੰਗਾ ਬੇਟਾ" ਮਾਤਾ ਨੇ ਆਖ ਦਿਤਾ ਤੇ ਹੈਰਾਨ ਹੋਈ। ਜੇ ਮੁੰਡਾ ਨਾ ਆਖਦਾ ਤਾਂ ਬੁੱਢੀ ਸ਼ਾਇਦ ਟੋਕਰੀ ਨਾ ਵੇਖਦੀ। ਪਰੰਤੂ ਹੁਣ ਤਾਂ ਉਸ ਦਾ ਦਿਲ ਕਰਦਾ ਸੀ ਕਿ ਕਦੋਂ ਮੁੰਡਾ ਬਾਹਰ ਨੂੰ ਜਾਵੇ ਤੇ ਕਦੋਂ ਪਟਾਰੀ ਵੇਖਾਂ।

ਅਖੀਰ ਮੁੰਡਾ ਬਾਹਰ ਨੂੰ ਚਲਾ ਗਿਆ। ਬੁੱਢੀ ਨੇ ਦਾਅ ਬਚਾ ਕੇ ਜਾ ਪਟਾਰੀ ਦਾ ਢੱਕਣ ਚੁਕਿਆ। ਸੱਪ ਨੇ ਕ੍ਰੋਧ ਨਾਲ ਫਰਾਟਾ ਮਾਰਿਆ ਤਾਂ ਬੁੱਢੀ ਬੇਹੋਸ਼ ਹੋ ਕੇ ਪਿਛੇ ਡਿੱਗ ਪਈ ਅਤੇ ਉਸ ਨੂੰ ਦੰਦਣ ਪੈ ਗਈ। ਕੁਦਰਤੀ ਮੁੰਡਾ ਵੀ ਛੇਤੀ ਹੀ ਘਰ ਵਾਪਸ ਆ ਗਿਆ ਜਦੋਂ ਉਸ ਵੇਖਿਆ ਕਿ ਬੁੱਢੇ ਨੇ ਤੇ

੧੩