ਪੰਨਾ:ਸੁਆਦਲੀਆਂ ਕਹਾਣੀਆਂ.pdf/13

ਇਹ ਸਫ਼ਾ ਪ੍ਰਮਾਣਿਤ ਹੈ

ਮੁੰਡੇ ਨੇ ਘਰੋਂ ਇਕ ਸੌ ਰੁਪੈ ਹੋਰ ਲੈ ਲਏ ਤੇ ਬਿੱਲੀ ਘਰ ਛੱਡ ਦਿੱਤੀ। ਜਦੋਂ ਉਹ ਪਿੰਡੋਂ ਨਿਕਲਿਆ ਤਾਂ ਕੀ ਵੇਖਦਾ ਹੈ ਕਿ ਉਸ ਦੇ ਅਗੇ ਅਗੇ ਦੋ ਸ਼ਿਕਾਰੀ ਜਾ ਰਹੇ ਸਨ ਜਿਨ੍ਹਾਂ ਕੋਲੋਂ ਇਕ ਕੁੱਤਾ ਸੀ ਜੋ ਕਿ ਬਹੁਤ ਹੀ ਸੋਹਣਾ ਸੀ। ਸ਼ਿਕਾਰੀ ਉਸ ਕੁੱਤੇ ਨੂੰ ਜਿਵੇਂ ਵੀ ਆਖਦੇ ਉਹ ਉਸੇ ਤਰ੍ਹਾਂ ਹੀ ਕਰਦਾ। ਰਾਜੇ ਦੇ ਮੁੰਡੇ ਨੂੰ ਉਹ ਕੁੱਤਾ ਬਹੁਤ ਚੰਗਾ ਲੱਗਾ। ਸ਼ਿਕਾਰੀਆਂ ਪਾਸੋਂ ਉਸ ਨੇ ਕੁੱਤੇ ਦਾ ਮੁੱਲ ਪੁਛਿਆ। ਸ਼ਿਕਾਰੀਆਂ ਸੌ ਰੁਪਈਆ ਮੰਗਿਆ। ਰਾਜੇ ਦੇ ਮੁੰਡੇ ਨੇ ਸੌ ਰੁਪਈਆਂ ਦੇ ਦਿਤਾ ਤੇ ਕੁੱਤਾ ਲੈ ਕੇ ਘਰ ਆ ਗਿਆ।

ਅਖੀਰ ਨੂੰ ਉਸ ਨੇ ਚੌਥਾਂ ਸੌ ਵੀ ਚੁੱਕ ਲਿਆ। ਤੇ ਜਦੋਂ ਉਹ ਨਾਲ ਦੇ ਪਿੰਡ ਗਿਆ ਤਾਂ ਉਥੇ ਇਕ ਜੋਗੀ ਖੇਡਾਂ ਕਰ ਰਿਹਾ ਸੀ। ਰਾਜੇ ਦਾ ਮੁੰਡਾ ਸੱਪ ਦੇ ਕਰਤਵ ਵੇਖ ਕੇ ਦੰਗ ਰਹਿ ਗਿਆਂ ਉਸ ਨੇ ਜੋਗੀ ਤੋਂ ਪੁਛਿਆ "ਕਿਉ ਬਈ ਭਗਤਾ। ਸੱਪ ਵੇਚਣੈ।"

"ਵੇਚ ਦਿਆਂਗੇ ਜੀ"। ਜੋਗੀ ਨੇ ਉੱਤਰ ਦਿੱਤਾ।

"ਲੈਣਾ ਦੇਣਾ ਕੀ ਕੁਸ਼ ਐ ਫੇਰ।" ਮੁੰਡੇ ਨੂੰ ਪੁਛਿਆ।

"ਇਕ ਸੌ ਰੁਪਈਆ ਲੈ ਲਵਾਂਗੇ ਸਰਦਾਰ ਜੀ ਜੇ ਤੁਸੀਂ ਸੌਦਾ ਮਾਰਨਾ ਈਂ ਏਂ।" ਜੋਗੀ ਨੇ ਆਖਿਆ।

"ਸੌ ਰੁਪਈਆ ਤਾਂ ਬਹੁਤੈ ਯਾਰ ਸੱਪਾਂ ਦਾ ਕੀ ਐ ਔਥੋਂ ਬੇਲਿਆਂ ਚੋਂ ਜਾਕੇ ਜਿਤਨੇ ਮਰਜ਼ੀ ਫੜ ਲੈ। ਮੁੰਡੇ ਨੇ ਮੁੱਲ ਘੱਟ ਕਰਨ ਲਈ ਹੀਆ ਕੀਤਾ।

"ਵੇਖੋ ਸਰਦਾਰ ਜੀ ਸਾਨੂੰ ਤਾਂ ਏਹੋ ਰਾਜ ਤਖਤ ਹੈ। ਜਿਸ

੧੨