ਪੰਨਾ:ਸੁਆਦਲੀਆਂ ਕਹਾਣੀਆਂ.pdf/12

ਇਹ ਸਫ਼ਾ ਪ੍ਰਮਾਣਿਤ ਹੈ

ਰੁਪਈਆ ਹੋਰ ਚੁੱਕ ਲਿਆ ਤੇ ਬਾਹਰ ਨੂੰ ਚਲਾ ਗਿਆ।

ਜਦੋਂ ਉਹ ਨਾਲ ਦੇ ਪਿੰਡ ਗਿਆ ਤਾਂ ਇਕ ਝਿਊਰ ਦੇ ਘਰ ਲੱਸੀ ਪੀਣ ਲਈ ਠਹਿਰ ਗਿਆ। ਝਿਊਰ ਨੇ ਉਸ ਨੂੰ ਲੱਸੀ ਪਿਲਾ ਦਿਤੀ। ਐਨੇ ਨੂੰ ਉਸ ਮੁੰਡੇ ਨੇ ਕੀ ਵੇਖਿਆ ਕਿ ਝਿਊਰ ਕੋਲ ਇਕ ਬਿੱਲੀ ਹੈ। ਝਿਊਰ ਉਸ ਬਿੱਲੀ ਨੂੰ ਜਿਵੇਂ ਵੀ ਆਖੇ ਉਹ ਬਿੱਲੀ ਉਸੇ ਤਰ੍ਹਾਂ ਉਸ ਦੇ ਆਖੇ ਲੱਗੇ।

ਰਾਜੇ ਦੇ ਮੁੰਡੇ ਨੂੰ ਬਿੱਲੀ ਬਹੁਤ ਪਿਆਰੀ ਲੱਗੀ। ਝਿਊਰ ਤੋਂ ਉਸ ਨੇ ਪੁਛਿਆ "ਕਿਉਂ ਬਈ ਭਗਤਾ" ਬਿੱਲੀ ਵਕਾਉ ਹੈ।"

"ਵੇਚ ਦਿਆਂਗੇ ਸਰਦਾਰ ਜੀ" ਝਿਊਰ ਨੇ ਉੱਤਰ ਦਿਤਾ!

"ਕੀ ਮੁਲ ਹੈ ਬਿੱਲੀ ਦਾ"। ਰਾਜੇ ਦੇ ਲੜਕੇ ਨੇ ਪੁਛਿਆ।

"ਇਕੋ ਗੱਲ ਕਰਾਂ ਸ੍ਰਦਾਰ ਜੀ" ਦਿਲ ਦੀ ਆਖਦੇ ਝਿਊਰ ਨੇ ਰਾਜੇ ਦੇ ਮੁੰਡੇ ਨੂੰ ਪੱਕੀ ਰਾਏ ਕਰਨੀ ਚਾਹੀ।

ਮੁੰਡਾ ਬੋਲਿਆ "ਹਾਂ ਬਈ ਇੱਕ ਗੱਲ ਕਰੀਂ ਜੋ ਕੁਝ ਲੈਣੈ।"

"ਰੁਪਈਆ ਸੌ ਲਵਾਂਗਾ।" ਝਿਊਰ ਨੇ ਗੱਲ ਮੁਕਾਂਦੇ ਕਿਹਾ।

ਰਾਜੇ ਦੇ ਮੁੰਡੇ ਨੇ ਕੋਈ ਹੀਲ ਹੁਜਤ ਨਾ ਕੀਤੀ ਬਦਲਣ ਦੀ ੧ ਸੌ ਦਾ ਨੋਟ ਕੱਢ ਕੇ ਝਿਊਰ ਨੂੰ ਦੇ ਦਿਤਾ ਅਤੇ ਬਿੱਲੀ ਲੈ ਕੇ ਘਰ ਆ ਗਿਆ।

੧੧