ਪੰਨਾ:ਸੁਆਦਲੀਆਂ ਕਹਾਣੀਆਂ.pdf/11

ਇਹ ਸਫ਼ਾ ਪ੍ਰਮਾਣਿਤ ਹੈ

ਰੁਪੈ ਮੰਗੇ। ਰਾਜੇ ਨੇ ਚਾਰ ਸੌ ਰੁਪੈ ਦੇ ਦਿੱਤੇ। ਉਨ੍ਹਾਂ ਦਿਨਾਂ ਵਿਚ ਚਾਰ ਸੌ ਰੁਪੈ ਦਾ ਬਹੁਤ ਕੁਝ ਆ ਜਾਂਦਾ ਸੀ।

ਰਾਜੇ ਦੇ ਮੁੰਡੇ ਨੇ ਤਿੰਨ ਸੌ ਰੁਪੈ ਤਾਂ ਲੈ ਕੇ ਘਰ ਦਿਆਂ ਤੋਂ ਚੋਰੀ ਲੁਕੋ ਕੇ ਘਰ ਹੀ ਰੱਖ ਦਿਤੇ। ਸੌ ਰੁਪੀਈਆ ਲੈ ਕੇ ਬਾਹਰ ਚਲਾ ਗਿਆ। ਜਦੋਂ ਉਹ ਅਗਲੇ ਪਿੰਡ ਵਿਚ ਗਿਆ ਤਾਂ ਅਗੇ ਮਦਾਰੀ ਤਮਾਸ਼ਾ ਕਰ ਰਿਹਾ ਸੀ। ਰਾਜੇ ਦਾ ਮੁੰਡਾ ਤਮਾਸ਼ਾ ਦੇਖ ਕੇ ਖਲੋ ਗਿਆ।

ਮਦਾਰੀ ਕੋਲ ਇਕ ਚੂਹਾ ਸੀ। ਮਦਾਰੀ ਜੋ ਵੀ ਕੰਮ ਉਸ ਚੂਹੇ ਨੂੰ ਕਰਨ ਲਈ ਆਖਦਾ ਤਾਂ ਚੂਹਾ ਉਸੇ ਕੰਮ ਨੂੰ ਫਟ ਦੇਣੇ ਕਰ ਦਿਦਾ। ਚੂਹਾ ਉਸ ਮੁੰਡੇ ਨੂੰ ਬੜਾ ਪਿਆਰਾ ਲਗਿਆ। ਉਸ ਨੇ ਮਦਾਰੀ ਤੋਂ ਪੁਛਿਆ "ਕਿਉਂ ਬਾਈ ਚੂਹਾ ਵੇਚਣੈ"

"ਵੇਚ ਦਵਾਂਗੇ" ਮਦਾਰੀ ਨੇ ਉੱਤਰ ਦਿਤਾ। ਰਾਜੇ ਦੇ ਮੁੰਡੇ ਨੇ ਪੁਛਿਆ "ਇਹਦਾ ਕੀ ਮੁੱਲ ਹੈ?"

"ਇਕ ਸੌ ਰੁਪਈਆ" ਮਦਾਰੀ ਨੇ ਉੱਤਰ ਦਿੱਤਾ।

ਰਾਜੇ ਦੇ ਮੁੰਡੇ ਨੇ ਪਾਧਾ ਨਾ ਪੁਛਿਆ। ਸੌ ਰੁਪੈ ਦੇ ਕੇ ਚੂਹਾ ਚੁੱਕ ਲਿਆ ਉਸ ਨੇ ਆਪਣੇ ਘਰ ਲੈ ਆਂਦਾ ਤੇ ਘਰ ਛੱਡ ਦਿਤਾ। ਚੂਹੇ ਨੂੰ ਉਸਨੇ ਆਖਿਆ ਤੂੰ ਏਥੇ ਹੀ ਰਹਿਣਾ ਹੋਵੇਗਾ। ਚੂਹਾ ਉਸ ਦੇ ਘਰ ਰਿਹਾ।

ਦੂਜੇ ਦਿਨ ਰਾਜੇ ਦੇ ਮੁੰਡੇ ਨੇ ਤਿੰਨ ਸੌ ਰੁਪੈ ਵਿਚੋਂ ਇਕ ਸੌ

੧੦