ਪੰਨਾ:ਸੁਆਦਲੀਆਂ ਕਹਾਣੀਆਂ.pdf/10

ਇਹ ਸਫ਼ਾ ਪ੍ਰਮਾਣਿਤ ਹੈ

੨

ਰਾਜੇ ਦਾ ਮੁੰਡਾ ਤੇ ਮਣੀ

ਪੁਰਾਣੇ ਸਮੇਂ ਦੀ ਗੱਲ ਹੈ ਕਿ ਕਿਸੇ ਦੇਸ਼ ਵਿਚ ਇਕ ਰਾਜਾ ਰਾਜ ਕਰਦਾ ਸੀ। ਉਸ ਦਾ ਸਿਰਫ ਇਕੋਂ ਇਕ ਪੁੱਤਰ ਸੀ।

ਰਾਜੇ ਦਾ ਮੁੰਡਾ ਬੜਾ ਸੁੱਸਤ ਸੀ। ਜਦੋਂ ਉਸ ਨੂੰ ਪੜਨ ਭੇਜਿਆ ਜਾਂਦਾ ਤਾਂ ਉਹ ਰਸਤੇ ਵਿਚੋਂ ਘਰ ਮੁੜ ਆਉਂਦਾ ਤੇ ਜੇ ਸਕੂਲ ਜਾਂਦਾ ਵੀ ਤਾਂ ਕੰਮ ਕਦੇ ਨਹੀਂ ਸੀ ਕਰਦਾ। ਉਹ ਹਰ ਸਾਲ ਫੇਲ ਹੀ ਹੁੰਦਾ ਰਹਿੰਦਾ। ਅਖੀਰ ਪ੍ਰੈਮਰੀ ਵਿਭਾਗ ਵਿੱਚ ਹੀ ਨੂੰ ਉਸ ਦੀ ਉਮਰ ਵੱਡੀ ਹੋ ਗਈ।

ਰਾਜੇ ਨੇ ਗੱਲ ਜਾਂਚ ਲਈ, ਕਿ ਹੁਣ ਇਸ ਨੇ ਪੜ੍ਹਨਾ ਨਹੀਂ। ‌‌‍ਰਿਾਜੇ ਨੇ ਆਪਣੀ ਰਾਣੀ ਨਾਲ ਰਾਇ ਕਰ ਲਈ ਕਿ ਆਪਾਂ ਮੁੰਡੇ ਨੂੰ ਕਸੇ ਬਿਉਪਾਰ ਵਿਚ,ਪਾ ਦੇਈਏ। ਰਾਜੇ ਨੇ ਜਦੋਂ ਆਪਣੇ ਮੁੰਡੇ ਨੂੰ ਪੜ੍ਹਾਈ ਛੱਡ ਕੇ ਬਿਉਪਾਰ ਕਰਨ ਲਈ ਕਿਹਾ ਤਾਂ ਉਹ ਰਜ਼ਾਮੰਦ ਹੋ ਗਿਆ ਪਰ ਉਸ ਨੇ ਸ਼ਰਤ ਇਹ ਰੱਖੀ ਕਿ ਮੈਂ ਆਪਣਾ ਕਾਰੋਬਾਰ ਕਿਸੇ ਬਾਹਰ ਸ਼ਹਿਰ ਵਿਚ ਚਾਲੂ ਕਰਾਂਗਾ।

ਰਾਜਾ ਅਤੇ ਰਾਣੀ ਰਜ਼ਾਮੰਦ ਹੋ ਗਏ। ਮੁੰਡੇ ਨੇ ਚਾਰ ਸ