ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/79

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾ ਪਹਿਲਾ ਗ੍ਰੰਥੀ, ਲਾਹੌਰ ਦੀ ਕਤਲਗਾਹ ਵਿਚ ਸ਼ਾਨ ਨਾਲ ਲਿਆਂਦਾ ਜਾ ਰਿਹਾ, ਹੱਥੀਂ ਹੱਥਕੜੀਆਂ, ਪੈਰੀਂ ਬੇੜੀਆਂ, ਸਿਰ 'ਤੇ ਤਲਵਾਰਾਂ ਦੀ ਛਾਂ।

ਤੇਰਾ ਦੀਵਾਨਾ ਆਜ ਇਸ ਸ਼ਾਨ ਸੇ ਮਕਤਲ ਮੇਂ ਆਇਆ ਹੈ।
ਸਲਾਸਲ ਪਾਉਂ ਮੇਂ ਹੈ ਸਿਰ ਪੇ ਤਲਵਾਰੋਂ ਕਾ ਸਾਇਆ ਹੈ।

ਇਹ ਕੌਣ ਸੀ? ਇਕ ਮਲਵਈ ਸਿੱਖ ਦਾ ਜਾਇਆ ‘ਮਣੀਆ’, ਜੋ ਬਚਪਨ ਵਿਚ ਸਤਿਗੁਰਾਂ ਦੀ ਭੇਟ ਚੜ੍ਹਾਇਆ ਗਿਆ ਤੇ ਸਚਮੁਚ ਸੰਗਤ ਦੀ ਮੁਕਤ ‘ਮਣੀ’ ਬਣ ਤੇ ਓੜਕ ਗਿਆਨੀ ਮਨੀ ਸਿੰਘ ਹੋ ਪੁੱਗਾ। ਇਹਨਾਂ ਨੂੰ ਬੰਦ ਬੰਦ ਕਟੇ ਜਾਣ ਦੀ ਸਜ਼ਾ ਦਿਤੀ ਗਈ ਸੀ। ਜਦ ਕਾਤਲ ਨੇ ਹੱਥ ਦਾ ਗੁੱਟ ਫੜ ਕੇ ਤਲਵਾਰ ਮਾਰਨੀ ਚਾਹੀ ਤਾਂ ਆਪ ਨੇ ਇਸ਼ਾਰੇ ਨਾਲ ਰੋਕ ਦਿੱਤਾ ਤੇ ਸਹਿਜ ਨਾਲ ਕਿਹਾ, “ਛੇਤੀ ਨਾ ਕਰੋ, ਮੇਰੇ ਪੰਦਰਾਂ ਬੰਦ ਉਂਗਲਾਂ ਦੇ ਅਜੇ ਹਨ, ਪਹਿਲਾਂ ਉਹਨਾਂ ਨੂੰ ਕਟੋ, ਆਪਣਾ ਫ਼ਰਜ਼ ਨਿਭਾਉ।” ਕਾਤਲ ਨੇ ਪੁਛਿਆ, “ਇਤਨਾ ਕਸ਼ਟ ਸਹਿਣ ਦਾ ਚਾਅ ਕਿਉਂ? ਇਸ ਤਰ੍ਹਾਂ ਵਹਾਏ ਖ਼ੂਨ ਦੀ ਕੀਮਤ ਕੀ!” ਭਾਈ ਸਾਹਿਬ ਨੇ ਉੱਤਰ ਦਿਤਾ ਕਿ ਸ਼ੌਕਿ ਸ਼ਹਾਦਤ ਦੀ ਪੂਰਤੀ।

ਸ਼ਹੀਦਾਨੇ ਮੁਹੱਬਤ ਖ਼ੂਬ ਆਈਨੇ ਵਫ਼ਾ ਸਮਝੇ।
ਬਹਾ ਖ਼ੂੰ ਕੂਏਂ ਕਾਤਲ ਮੇਂ ਉਸੀ ਕੋ ਖ਼ੂੰਬਹਾ ਸਮਝੇ।

ਇਹ ਭੀ ਯਾਦ ਰਖਣਾ ਚਾਹੀਦਾ ਹੈ ਕਿ ਜਦ ਭਾਣੇ ਦਾ ਜੀਵਨ ਤਿਆਗ ਕਰਨ ਦੇ ਅਭਿਆਸੀ ਸੰਥਾ ਪਕਾਣ ਵਿਚ ਜੁੱਟੇ ਹੋਏ ਹੁੰਦੇ ਹਨ ਤਾਂ ਮਾਇਆ ਵੀ ਅਵੇਸਲੀ ਨਹੀਂ ਬੈਠੀ ਹੁੰਦੀ, ਸ਼ੈਤਾਨ ਸੌਂ ਨਹੀਂ ਰਿਹਾ ਹੁੰਦਾ, ਉਹ ਵੀ ਹਰ ਵਕਤ ਇਹਨਾਂ ਨੂੰ ਡੇਗਣ ਦੇ ਉਪਰਾਲੇ ਸੋਚ ਰਿਹਾ ਹੁੰਦਾ ਹੈ ਤੇ ਕਈ ਵੇਰ ਅਜਿਹੀ ਠਿੱਬੀ ਮਾਰਦਾ ਹੈ ਕਿ ਮੂਧੜੇ ਮੂੰਹ ਸੁੱਟ ਪਾਉਂਦਾ ਹੈ। ਨਕਟੀ ਮਾਇਆ ਨੂੰ ਕਈ ਛਲ ਆਉਂਦੇ ਹਨ। ਉਚੇਰਿਆਂ ਨੂੰ ਭਰਮਾਉਣ ਲਈ ਉਹ ਵੀ ਅਤਿ ਸੂਖਸ਼ਮ ਰੂਪ ਧਾਰਣ ਕਰ ਲੈਂਦੀ ਹੈ। ਬਹੁਤ ਵੇਰ ਉੱਚੀ ਨਿਜ ਘਾਲ ਦਾ ਮਾਣ ਰੂਪ ਬਣ, ਆਣ ਵਾਪਰਦੀ ਹੈ। ਮਾਇਆ ਦਾ ਇਹ ਸੂਖਸ਼ਮ ਸਰੂਪ, ਮੋਟੀ ਮਾਇਆ, ਧਨ-ਦੌਲਤ ਨਾਲੋਂ ਵਧੇਰੇ ਪ੍ਰਬਲ ਹੁੰਦਾ ਹੈ, ਇਹ ਬੜੇ ਬੜੇ ਮੁਨੱਵਰਾਂ ਨੂੰ ਖਾ ਜਾਂਦਾ ਹੈ:

ਕਬੀਰ ਮਾਇਆ ਤਜੀ ਤ ਕਿਆ ਭਇਆ ਜਉ ਮਾਨੁ ਤਜਿਆ ਨਹੀ ਜਾਇ॥
ਮਾਨ ਮੁਨੀ ਮੁਨਿਵਰ ਗਲੇ ਮਾਨੁ ਸਭੈ ਕਉ ਖਾਇ॥

(ਸਲੋਕ ਭਗਤ ਕਬੀਰ ਜੀ, ਪੰਨਾ ੧੩੭੨)

ਭਾਈ ਜੋਗਾ ਸਿੰਘ ਜਿਹੇ ਕੰਚਨ ਦੇ ਤਿਆਗੀ, ਕੱਚ 'ਤੇ ਡਿੱਗ ਪੈਂਦੇ ਹਨ। ਇਸ ਮਾਣ ਦੇ ਕੁਰਾਹੇ ਪਾਏ ਹੋਏ ਬੀਰ, ਕਾਇਰ ਹੋ ਜਾਂਦੇ ਹਨ। ਕਈ ਵੇਰ ਸੰਗਤ ਮਦਦ ਕਰ ਬਚਾਉਂਦੀ ਹੈ। ਜਿਸ ਤਰ੍ਹਾਂ ਨੌਜਵਾਨ ਸ਼ਾਹਬਾਜ਼ ਸਿੰਘ ਨੂੰ ਨਿਸ਼ਾਨੇ ਤੋਂ ਥਿੜਕਿਆਂ, ਬਿਰਧ ਪਿਤਾ ਭਾਈ ਸੁਬੇਗ ਸਿੰਘ ਜੀ ਦੀ ਸੰਗਤ ਧੂਣੀ ਦੇ ਖਲ੍ਹਿਆਰ ਗਈ ਅਤੇ ਸੁਤੇ ਹੋਏ ਸੰਗਾਊ ਨੂੰ ਜਗਾ, ਸ਼ਹੀਦੀ ਪ੍ਰਾਪਤ ਕਰਾ ਗਈ। ਪਰ ਬਹੁਤ ਵਾਰ ਅਜਿਹੇ ਸਮੇਂ 'ਤੇ ਅਰਦਾਸ ਹੀ ਕੰਮ ਆਉਂਦੀ ਹੈ। ਪ੍ਰਾਰਥਨਾ ਦੇ ਬਲ ਨਾਲ ਪ੍ਰਭੁ-ਕਿਰਪਾ

੭੯