ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/64

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੋਲੀ। ਉਹਨਾਂ ਨੇ ਆਪਣੇ ਕਾਫ਼ਲਾ-ਸਰਦਾਰ ਦੇ ਰਾਹੀਂ ਐਲਾਨ ਕਰ ਦਿੱਤਾ, “ਅਸੀਂ ਲੋਕਾਂ ਦੀ ਉਸਤਤ ਨਿੰਦਾ ਨੂੰ ਅੱਗ ਵਿਚ ਫੂਕਦੇ ਹਾਂ, ਸਾਨੂੰ ਕੋਈ ਬੁਰਾ ਭਲਾ ਜੋ ਜੀਅ ਆਏ ਕਹਿ ਲਵੇ, ਅਸਾਂ ਤਾਂ ਆਪਣਾ ਪਾਸਾ ਵਿੱਛਾ ਦਿੱਤਾ ਹੈ।”

ਉਸਤਤਿ ਨਿੰਦਾ ਨਾਨਕ ਜੀ
ਮੈ ਹਭ ਵਞਾਈ ਛੋੜਿਆ ਹਭੁ ਕਿਝੁ ਤਿਆਗੀ॥
ਹਭੇ ਸਾਕ ਕੂੜਾਵੇ ਡਿਠੇ ਤਉ ਪਲੈ ਤੈਡੈ ਲਾਗੀ॥

(ਵਾਰ ਰਾਮਕਲੀ ਮ: ੫, ਪੰਨਾ ੯੬੩)

ਪੁਨਾ-

ਕੋਈ ਭਲਾ ਕਹਉ ਭਾਵੈ ਬੁਰਾ ਕਹਉ ਹਮ ਤਨੁ ਦੀਓ ਹੈ ਢਾਰਿ॥

(ਦੇਵਗੰਧਾਰੀ ਮ: ੪, ਪੰਨਾ ੫੨੮)

ਲੋਕਨ ਕੀਆ ਵਡਿਆਈਆ ਬੈਸੰਤਰਿ ਪਾਗਉ॥
ਜਿਉ ਮਿਲੈ ਪਿਆਰਾ ਆਪਨਾ ਤੇ ਬੋਲ ਕਰਾਗਉ॥

(ਬਿਲਾਵਲੁ ਮ: ੫, ਪੰਨਾ ੮੦੮)

ਪੁਨਾ-

ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ॥

(ਗਉੜੀ ਮ:੯, ਪੰਨਾ ੨੧੯)

ਪੁਠੀ ਖੱਲ ਲੁਹਾਂਦੇ ਹੋਏ ਸ਼ਮਸ ਨੇ ਕਿਹਾ, “ਮੈਨੂੰ ਕਹਿੰਦੇ ਨੇ, ਤੂੰ ਬਦਨਾਮ ਬੁਰਿਆਰ ਆਸ਼ਕ ਹੈਂ। ਮੈਂ ਮੁਕਰਦਾ ਨਹੀਂ ਤੇ ਇਕਰਾਰ ਕਰਦਾ ਹਾਂ ਕਿ ਤੁਸੀਂ ਸੱਚ ਕਹਿੰਦੇ ਹੋ।”

ਗੋਇਦ ਮੇਰਾ ਆਸ਼ਕੋਂ ਬਦਨਾਮ ਤੁਈ।
ਮੁਨਕਰ ਨਾ ਤਵਾਨਮ ਬੂਦ ਕਿ ਹਸਤਮ ਹਸਤਮ

ਖੁਸਰੋ ਬੋਲਿਆ, “ਖ਼ਲਕਤ ਕਹਿੰਦੀ ਹੈ, ਤੂੰ ਮੁਸਲਮਾਂ ਹੋ ਕੇ ਬੁੱਤ-ਪ੍ਰਸਤ ਹੈਂ।”

ਖਲਕ ਮੀਂ ਗੋਇਦ ਕਿ ਖੁਸਰੋ ਬੁਤ ਪ੍ਰਸਤੀ ਮੇਂ ਕੁਨਦ।
ਆਰ ਆਰੇ ਮੇਂ ਕੁਨਮ ਬਾ ਖਲਕੋ ਆਲਮ ਕਾਰ ਨੇਸਤ।

ਮੈਂ ਕਹਿੰਦਾ ਹਾਂ, ‘ਹੈਗਾ ਜੇ! ਹੈਗਾ ਜੇ!! ਮੇਰਾ ਤੁਹਾਡੇ ਨਾਲ ਕੀ ਕੰਮ।” ਅਤਾਰ ਨੇ ਆਖਿਆ, “ਮੈਨੂੰ ਮੋਮਨ, ਕਾਫ਼ਰ ਕਹਿ ਕੇ, ਗ਼ੈਰ ਮੁਸਲਮ ਦੀਨਦਾਰ ਆਖ ਤ੍ਰਿਸਕਾਰਦੇ ਨੇ, ਪਰ ਮੈਨੂੰ ਕੀ। ਮੈਂ ਤਾਂ ਦਰਦੋ-ਦਿਲ ਦਾ ਇਕ ਕਤਰਾ ਚਾਹੁੰਦਾ ਹਾਂ।”

ਕੁਫ਼ਰ ਕਾਫ਼ਰ ਰਾ, ਵਾਈਂ ਦੀਦਾਰ ਰਾ, ਕਤਰਾਏ, ਦਰਦੇ ਦਿਲੇ ਆਜ਼ਾਰ ਰਾ।

ਭਗਤ ਨਾਮਦੇਵ ਜੀ ਲਲਕਾਰ ਕੇ ਆਖਦੇ ਹਨ, “ਲੋਕੋਂ! ਮੇਰੀ ਨਿੰਦਾ ਕਰੋ, ਮੇਰਾ ਤਨ ਮਾਹੀ ਦਾ ਹੋ ਚੁੱਕਾ ਹੈ। ਮੈਨੂੰ ਤੇ ਨਿੰਦਾ ਪਿਆਰੀ ਲੱਗਦੀ ਹੈ।”

ਭਲੇ ਨਿੰਦਉ ਭਲੇ ਨਿੰਦਉ ਭਲੇ ਨਿੰਦਉ ਲੋਗੁ॥
ਤਨੁ ਮਨ ਰਾਮ ਪਿਆਰੇ ਜੋਗੁ॥

(ਭੈਰਉ ਨਾਮਦੇਉ, ਪੰਨਾ ੧੧੬੪)

ਪੁਨਾ—

ਨਿੰਦਾ ਜਨ ਕਉ ਖਰੀ ਪਿਆਰੀ॥

(ਗਉੜੀ ਕਬੀਰ, ਪੰਨਾ ੩੩੯)

ਇਹ ਉਸਤਤ ਨਿੰਦਾ ਤੋਂ ਬੇਪ੍ਰਵਾਹੀਆਂ, ਇਹ ਗਿਲਿਆਂ-ਤਾਹਨਿਆਂ ਤੋਂ

੬੪