ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/53

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਖ਼ਸ਼ੇ, ਸਾਡੀ ਚਾਲ ਵਿਚ ਅਟਕ ਨਹੀਂ ਹੋ ਸਕਦੀ:

ਇਥੇ ਦਿਨੇ ਤੁਰਨ, ਇਥੇ ਰਾਤ ਤੁਰਨ, ਇਥੇ ਸ਼ਾਮ ਤੁਰਨ,
ਪ੍ਰਭਾਤ ਤੁਰਨ, ਨਹੀਂ ਹੁਟਣ ਅਟਕਣ ਨਾਹਿ ਮੁੜਨ ਇਥੇ
ਤੁਰੀ ਗਿਆਂ ਬਨ ਆਂਦੀ ਏ।

(ਕਰਤਾ)

ਹਾਂ, ਵਸਲ ਵਿਚ ਠਹਿਰਾਓ ਹੋਵੇਗਾ। ਜਿਸ ਵੇਲੇ ਬੂੰਦਾਂ ਦਾ ਇਹ ਪ੍ਰੇਮ-ਰਸ-ਭਿੰਨਾ ਕਾਫ਼ਲਾ ਸਾਗਰ ਦੇ ਸੀਤਲ ਸੀਨੇ ਨੂੰ ਜਾ ਮਿਲੇਗਾ, ਤਦੋਂ ਵਿਸਮਾਦ ਦੀਆਂ ਬੇਹੋਸ਼ੀਆਂ ਵਿਚ, ਨਿਜ ਆਪੇ ਸਮਾਅ ਜਾਣਗੇ ਤੇ ਪੂਰਨ ਅਵਸਥਾ ਆ ਜਾਏਗੀ:

ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ॥
ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ॥

(ਬਿਲਾਵਲੁ ਮ: ੫, ਪੰਨਾ ੮੪੬)

ਜੀਵਨ ਦੀ ਇਸ ਅਵਸਥਾ ਵਿਚ ਪ੍ਰੇਮ-ਪੰਧ ਇਸ ਤਰ੍ਹਾਂ ਹੀ ਨਿਬੜਦਾ ਹੈ। ਏਸੇ ਤਰ੍ਹਾਂ ਹੀ ਜੀਵਨ ਦੀ ਅੰਤਮ ਅਵਸਥਾ ਵਿਚ, ਜੋੜੀ ਵਿਚ ਜੋਤ ਮਿਲੇਗੀ। ਅੱਜ ਪਾਣੀ ਦੀ ਬੂੰਦ ਹੀ ਪਾਣੀ ਦਾ ਸਾਗਰ ਹੈ, ਉਦੋਂ ਕੇਵਲ ਜੀਵਨ ਦੀ ਜੋਤ ਤੇ ਜੋਤੀ ਸਰੂਪ ਸਾਗਰ ਹੋਵੇਗਾ । ਇਹਨਾਂ ਅਵਸਥਾਵਾਂ ਵਿਚ ਭੇਦ ਹੈ ਪਰ ਵਰਤਾਰਾ ਇਕੋ ਹੈ।" ਕਵੀ ਚੁਪ ਕਰ ਗਿਆ। ਕਰਦਾ ਭੀ ਕਿਉਂ ਨਾ, ਪ੍ਰਸ਼ਨ ਜੋ ਗ਼ਲਤ ਪੁੱਛ ਬੈਠਾ ਸੀ। ਆਲਸ ਦੀ ਦੁਨੀਆਂ ਨੂੰ ਉੱਦਮ ਦੇ ਅੰਬਰ ਤੋਂ ਇਹੋ ਹੀ ਉੱਤਰ ਮਿਲਣਾ ਸੀ।

ਇਹ ਤਾਂ ਜ਼ਿਕਰ ਸੀ ਦੁਨੀਆਂ ਦੇ ਇਕ ਅੰਗ ਦਾ, ਪਰ ਇਹ ਪ੍ਰੇਮ-ਸਿੱਕ, ਇਕੱਲੇ ਪਾਣੀ ਦੇ ਕਤਰੇ ਦੀ ਹੀ ਵਿਰਾਸਤ ਨਹੀਂ, ਇਸ ਨੇ ਤਾਂ ਪ੍ਰਕਿਰਤੀ ਦੇ ਜ਼ੱਰੇ ਜ਼ੱਰੇ 'ਤੇ ਕਬਜ਼ਾ ਕੀਤਾ ਹੋਇਆ ਹੈ। ਜਿੰਨੀ ਤੇਜ਼ੀ ਨਾਲ ਕਤਰਾ ਸਾਗਰ ਵੱਲ ਵਹਿੰਦਾ ਹੈ, ਉਤਨੀ ਹੀ ਤੀਬਰਤਾ ਨਾਲ ਮਿੱਟੀ ਦਾ ਕੋਈ ਢੇਲਾ ਅਕਾਸ਼ ਵਲੋਂ ਧਰਤੀ ਵੱਲ ਡਿਗਦਾ ਹੈ। ਮਿੱਟੀ ਦੇ ਜ਼ੱਰਿਆਂ ਦੀ ਆਪਣੀ ਧਰਤੀ ਮਾਤਾ ਵੱਲ ਖਿੱਚੇ ਜਾਣ ਦੇ ਜਜ਼ਬੇ ਤੋਂ ਹੀ ਵਿਗਿਆਨਕ ਨੇ ਆਕਰਸ਼ਣ ਸ਼ਕਤੀ (Gravity) ਦਾ ਭੇਦ ਲੱਭਾ ਹੈ। ਡਾਲੀ ਤੋਂ ਟੁਟੇ ਹੋਏ ਧਰਤੀ 'ਤੇ ਬੇਵਸ ਹੋ ਡਿਗਦੇ ਸੇਬ ਨੇ ਹੀ, ਨਿਊਟਨ (Neuton) ਨੂੰ ਦਰਸ਼ਨ ਕਲਾ ਦੀ ਕੁੰਜੀ ਦਿੱਤੀ ਸੀ। ਜ਼ੱਰਿਆਂ ਦੀਆਂ ਇਹ ਪ੍ਰਸਪਰ ਪ੍ਰੇਮ-ਖਿੱਚਾਂ ਹੀ ਬੇਅੰਤ ਸਿਆਰਿਆਂ ਤੇ ਸਿਤਾਰਿਆਂ ਨੂੰ ਆਪਣੀ ਆਪਣੀ ਥਾਂ ਖਲ੍ਹਿਆਰ, ਜਗਤ ਦੀ ਸੁੰਦਰਤਾ ਨੂੰ ਸੰਭਾਲੀ ਖਲੋਤੀਆਂ ਹਨ। ਨਿਰੇ ਮਿੱਟੀ ਦੇ ਜ਼ੱਰਿਆਂ ਤੇ ਗੱਲ ਨਹੀਂ ਮੁੱਕ ਜਾਂਦੀ। ਕੀ ਅੱਗ ਦਾ ਨਿੰਮ੍ਹੇ ਤੋਂ ਨਿੰਮ੍ਹਾ ਸ਼ੋਅਲਾ ਤੇ ਛੋਟੇ ਤੋਂ ਛੋਟਾ ਚੰਗਿਆੜਾ ਸੂਰਜ ਵੱਲ ਛਾਲਾਂ ਨਹੀਂ ਮਾਰਦਾ ? ਕੀ ਅੱਗ ਮਚਾਣ ਸਮੇਂ ਸਿਆਣੇ ਇਹ ਨਹੀਂ ਆਖਦੇ ਕਿ ਲੱਕੜੀ ਨੂੰ ਉਲਟਾ ਲਵੋ ਤਾਂ ਜੋ ਅੱਗ ਉਤਾਂਹ ਤਕ ਲਗਦੀ ਜਾਵੇ। ਇਸ ਵਿਚ ਕੋਈ ਬਾਰੀਕੀ ਨਹੀਂ, ਸਾਫ਼ ਤੇ ਸਿੱਧੀ ਗੱਲ ਹੈ, ਲੱਕੜੀ ਸਿਧੀ ਰਹੇ ਭਾਵੇਂ ਉਲਟੀ, ਅੱਗ ਦੇ ਸ਼ੋਅਲੇ ਨੇ ਤਾਂ ਉਤਾਂਹ ਅੰਬਰ ਵਿਚ ਖੜੋਤੇ ਸੂਰਜ ਵੱਲ ਚੜ੍ਹਨਾ ਹੈ। ਉਹ ਸ਼ੋਅਲਿਆਂ ਦਾ ਸੋਹਣਾ ਮਾਹੀ ਜੁ ਹੋਇਆ। ਉਹ ਚੰਗਿਆੜਿਆਂ ਦਾ ਚਮਕੀਲਾ ਮਹਿਬੂਬ ਜੁ ਹੋਇਆ। ਜੋ ਤੜਪ ਪਾਣੀ ਦੇ ਕਤਰਿਆਂ ਵਿਚ ਸਾਗਰ

ਲਈ ਤੇ ਜੋ ਤਾਂਘ ਖ਼ਾਕ ਦੇ ਜ਼ੱਰਿਆਂ ਵਿਚ ਧਰਤੀ ਲਈ ਹੈ, ਉਹੋ ਹੀ ਤੀਬਰਤਾ

੫੩