ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/36

ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਪਰ ਜਿੱਥੇ ਇਹ ਨਹੀਂ ਚਾਹੀਦਾ ਕਿ ਵਿਕਾਰਾਂ ਦੀ ਬਣਾਉਟੀ ਸੁਰਖੀ ਤੇ ਕਪਟ ਦੇ ਝੂਠੇ ਜੋਸ਼ ਨੂੰ ਵਧਾਇਆ ਜਾਏ, ਉਥੇ ਸੱਚ ਦੀ ਸੁਰਖੀ ਤੇ ਉੱਦਮ ਦੇ ਉਤਸ਼ਾਹ ਵੱਧ ਤੋਂ ਵੱਧ ਪ੍ਰਚਾਰਨਾ ਜ਼ਰੂਰੀ ਹੈ। ਇਸ ਕਰਕੇ ਸਤਿਗੁਰਾਂ ਸਹਿਜ-ਯੋਗ ਦਾ ਹੀ ਪਰਚਾ ਪਾਇਆ।ਸਿੱਖੀ ਦੀ ਜੀਵਨ ਮਰਯਾਦਾ ਅਨੁਸਾਰ ਸਿੱਖ ਦੀ ਹਰ ਵਰਤੋਂ ਇਸ ਖ਼ਿਆਲ ਨੂੰ ਹੀ ਰਖ ਕੇ ਹੋਣੀ ਚਾਹੀਦੀ ਹੈ ਕਿ ਉਸ ਤੋਂ ਸਿਮਰਨ ਵਿਚ ਸਹਾਇਤਾ ਮਿਲੇ।

ਇਹ ਇਕ ਸਰਬ ਸਾਧਾਰਨ ਗੱਲ ਹੈ ਕਿ ਸਾਨੂੰ ਕਿਸੇ ਭੁਲੀ ਹੋਈ ਚੀਜ਼ ਯਾਦ ਕਰਨ ਲਈ ਚੁੱਪ ਤੇ ਸ਼ਾਂਤ ਆਲੇ-ਦੁਆਲੇ ਦੀ ਲੋੜ ਪੈਂਦੀ ਹੈ। ਜੇ ਕੋਈ ਸਾਨੂੰ ਕੱਲ੍ਹ ਬੀਤੀ ਹੋਈ ਗੱਲ ਅੱਜ ਪੁਛਣਾ ਚਾਹੇ ਤਾਂ ਉਸ ਦੇ ਦੱਸਣ ਲਈ ਵੀ ਸਾਨੂੰ ਕੁਝ ਸੋਚਣਾ ਪਵੇਗਾ, ਇਸ ਸੋਚ ਵਾਸਤੇ ਸ਼ਾਂਤ-ਸਮਾਂ ਬੜਾ ਸਹਾਇਕ ਹੁੰਦਾ ਹੈ। ਦੁਨੀਆ ਦੇ ਮੁਖੀ ਲਿਖਾਰੀ ਤੇ ਵਡੀਆਂ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਵਾਨ ਅਮੂਮਨ ਪਿਛਲੀ ਰਾਤ ਹੀ ਉਠ ਕੇ ਲਿਖਦੇ ਤੇ ਪੜ੍ਹਦੇ ਹਨ। ਨਾਮ ਸਿਮਰਨ ਜੋ ਸਭ ਤੋਂ ਵਡੀ ਯਾਦ ਹੈ; ਖ਼ਬਰੇ ਕਦੋਂ ਤੋਂ ਮਨੁੱਖ ਜੀਵਨ ਸ਼ੁਰੂ ਹੋਇਆ, ਜੋ ਜਗਤ-ਜੀਵਨ ਤੋਂ ਵਿੱਛੜ ਫਿਰ ਉਸਦੇ ਮਿਲਣ ਦਾ ਖ਼ਾਹਸ਼ਮੰਦ ਹੈ। ਇਸ ਲਈ ਉਸਨੂੰ ਤਾਂ ਆਪਣੇ ਅਭਿਆਸ ਲਈ ਬਹੁਤ ਹੀ ਸ਼ਾਂਤ ਸਮਾਂ ਚਾਹੀਦਾ ਹੈ।

ਸਤਿਗੁਰਾਂ ਨੇ ਇਸ ਵਾਸਤੇ ਹੀ ਸਿੱਖ ਨੂੰ ਪ੍ਰਭਾਤੇ ਉਠਣ ਦੀ ਤਾਕੀਦ ਕੀਤੀ ਹੈ। ਭਾਵੇਂ ਸਤਿਗੁਰੂ ਦੀ ਸਿਫ਼ਤ-ਸਾਲਾਹ ਤੇ ਆਰਾਧਨਾ ਦਿਨ ਰਾਤ ਹੀ ਹੋ ਸਕਦੀ ਹੈ, ਪਰ ਉਸਦਾ ਆਰੰਭ ਪ੍ਰਭਾਤ ਤੋਂ ਹੀ ਕਰਨਾ ਚਾਹੀਦਾ ਹੈ:

ਝਾਲਾਘੇ ਉਠਿ ਨਾਮੁ ਜਪਿ ਨਿਸਿ ਬਾਸੁਰ ਆਰਾਧਿ॥

(ਗਉੜੀ ਬਾਵਨ ਅਖਰੀ ਮ: ੫, ਪੰਨਾ ੨੫੫)

ਇਹ ਪ੍ਰਭਾਤ ਕਿਸ ਸਮੇਂ ਤੋਂ ਮੰਨੀ ਜਾਵੇ, ਇਸਦੀ ਵਿਆਖਿਆ ਕਰਦੇ ਹੋਏ ਕਹਿੰਦੇ ਹਨ ਕਿ ਜਦੋਂ ਰਾਤ ਤ੍ਰੇਲ ਨਾਲ ਭਿਜ ਜਾਵੇ ਤੇ ਤਾਰਿਆਂ ਦੀਆਂ ਅੱਖਾਂ ਡੁਲ੍ਹ ਡੁਲ੍ਹ ਕਰ ਉਠਣ, ਉਸ ਵੇਲੇ ਰਾਮ ਦੇ ਪਿਆਰੇ ਸੰਤਾਂ ਨੂੰ ਜਾਗਣਾ ਚਾਹੀਦਾ ਹੈ:

ਭਿੰਨੀ ਰੈਨੜੀਐ ਚਾਮਕਨਿ ਤਾਰੇ॥
ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ॥

(ਆਸਾ ਮ: ੫, ਪੰਨਾ ੪੫੯)

ਭਾਈ ਨੰਦ ਲਾਲ ਜੀ ਤਾਂ ਇਥੋਂ ਤਕ ਕਹਿ ਗਏ ਹਨ ਕਿ ਸੁਬ੍ਹਾ ਦਾ ਜਾਗਣਾ ਹੀ ਆਰਫ਼ ਦੀ ਜ਼ਿੰਦਗੀ ਹੈ ਤੇ ਮੈਂ ਅਗਾਂਹ ਲਈ ਸਵੇਰ ਦਾ ਸੌਣਾ ਹੀ ਹਰਾਮ ਕਰ ਦਿਤਾ ਹੈ:

ਬਿਦਾਰੀ ਅਸ਼ਤ ਜ਼ਿੰਦਗੀਏ ਆਰੇਫਾਨੇ ਸ਼ੌਕ,
ਗੋਇਆ ਹਰਾਮ ਕਰ ਦਮ ਜਿਆਇੰਦਾ ਖਾਬੇ ਸੁਬਹੋ।

(ਭਾਈ ਨੰਦ ਲਾਲ ਜੀ)

ਇਸ ਸ਼ਾਂਤ ਸਮੇਂ ਜਾਗ ਕੇ ਨਾਮ ਸਿਮਰਨ ਕਰਨਾ ਮਨੁੱਖ ਨੂੰ ਜੀਵਨ ਦੀਆਂ

ਉਚਾਈਆਂ ਵੱਲ ਲੈ ਜਾਂਦਾ ਹੈ। ਉਸ ਵਕਤ ਕੁਦਰਤ ਸਾਰੀ ਦੀ ਸਾਰੀ ਇਕ-ਰਸ ਵਿਚ ਜੁੜੀ ਦਿਸਦੀ ਹੈ। ਅਭਿਆਸੀ ਕੁਦਰਤ ਦੇ ਅਨਾਹਦ ਨਾਦ ਨਾਲ ਜੁਟ ਜਾਂਦਾ

੩੬