ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/26

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੋੜ ਕੇ ਰਸਾਂ ਦੇ ਸਫੁਟ ਚਸ਼ਮੇ ਬਹਾ ਦੇਂਦਾ ਸੀ। ਇਸ ਦਾ ਪ੍ਰਮਾਣ ਇਤਿਹਾਸ ਕਿਆ ਸੁਹਣਾ ਦੇਂਦਾ ਹੈ : ਸ੍ਰੀ ਅੰਮ੍ਰਿਤਸਰ ਵਿਚ ਇਕੱਠ ਹੋਇਆ । ਪਹਿਲੇ ਸਤਿਗੁਰੂ ਸਾਹਿਬਾਨ ਦੀ ਬਾਣੀ ਤੇ ਭਗਤਾਂ ਦੀਆਂ ਸੰਚੀਆਂ ਇਕੱਠੀਆਂ ਕਰ, ਜਗਤ ਉੱਧਾਰ ਹਿਤ ਬੀੜ ਬੰਨ੍ਹਣ ਦਾ ਵਿਚਾਰ ਹੋਇਆ। ਪਰ ਪਿਛਲੀਆਂ ਸੈਂਚੀਆਂ ਗੋਇੰਦਵਾਲ, ਬਾਬਾ ਮੋਹਨ ਜੀ ਕੋਲ ਸਨ। ਮੋਹਨ ਜੀ ਤਪੀ ਸਨ, ਈਮਾਨ ਸਿੱਖੀ ਦਾ ਤੇ ਚਾਲ ਹਠੀਆਂ ਦੀ ਰਖਦੇ ਸਨ। ਸਮਾਧੀ ਦੀ ਇਹ ਅਵਸਥਾ ਸੀ ਕਿ ਅਡੋਲ ਬੈਠਿਆਂ 'ਤੇ ਮਕੜੀਆਂ ਜਾਲਾ ਤਣ ਜਾਂਦੀਆਂ ਤੇ ਘੁਰਕੀਨਾ੧ ਘਰ ਬਣਾ ਲੈਂਦੀਆਂ ਸਨ। ਲੋਕਾਂ ਨੂੰ ਘੱਟ ਮਿਲਣਾ, ਬਚਨ ਬਿਲਾਸ ਘੱਟ ਕਰਨੇ ਤੇ ਆਪਣੇ ਚੁਬਾਰੇ ਵਿਚ ਸਮਾਧੀ ਦਾ ਰਸ ਮਾਣਦੇ ਰਹਿਣਾ। ਉਹਨਾਂ ਪਾਸੋਂ ਸੈਂਚੀਆਂ ਕੌਣ ਲਿਆਵੇ? ਇਹ ਇਕ ਅਜਿਹੀ ਮੁਹਿੰਮ ਸੀ, ਜਿਸ ਨੂੰ ਸਰ ਕਰਨ ਦਾ ਸੰਗਤ ਵਿਚੋਂ ਕਿਸੇ ਨੂੰ ਹੌਸਲਾ ਨਹੀਂ ਸੀ ਪੈਂਦਾ। ਓੜਕ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਉੱਠੇ ਤੇ ਗੁਰੂ-ਆਗਿਆ ਲੈ ਗੋਇੰਦਵਾਲ ਨੂੰ ਤੁਰ ਪਏ।

ਉਹ ਅਗਲੇ ਦਿਨ ਗੋਇੰਦਵਾਲ ਜਾ ਪਹੁੰਚੇ। ਪੁੱਛਣ ਤੇ ਪਤਾ ਲੱਗਾ ਕਿ ਬਾਬਾ ਮੋਹਨ ਜੀ ਚੁਬਾਰੇ ਵਿਚ ਇਸਥਿਤ ਹਨ ਤੇ ਕਿਵਾੜ ਅੰਦਰੋਂ ਬੰਦ ਹਨ। ਦੋਹਾਂ ਨੇ ਬਹੁਤ ਅਵਾਜ਼ਾਂ ਦਿਤੀਆਂ, ਤਖ਼ਤੇ ਖੜਕਾਏ, ਪਰ ਸਮਾਧੀ-ਮਗਨ ਯੋਗੀ ਨੂੰ ਕੀ ਪਤਾ ਲੱਗਣਾ ਸੀ। ਬਾਬਾ ਬੁੱਢਾ ਜੀ ਨੇ ਹਾਰ ਕੇ ਤਖ਼ਤੇ ਦੀ ਚੂਥੀ ਪੁਟ ਦਿੱਤੀ ਤੇ ਅੰਦਰ ਜਾ ਕੇ ਮੋਹਨ ਜੀ ਨੂੰ ਮੋਢਿਆਂ ਤੋਂ ਫੜ ਹਲੂਣਿਆ। ਚਿਰ ਪਿਛੋਂ ਤਪੀ ਦੇ ਨੈਣ ਖੁੱਲ੍ਹੇ। ਉਹਨਾਂ ਵਿਚ ਸੁਆਦੋਂ ਉਖੜੇ ਹੋਏ ਮਨੁੱਖ ਦੇ ਨੇਤ੍ਰਾਂ ਵਾਂਗ ਗੁੱਸਾ ਸੀ। ਅੰਗਿਆਰ ਅੱਖਾਂ ਉਘੜਦਿਆਂ ਹੀ ਬਾਬੇ ਬੁੱਢੇ ਜਿਹੇ ਹਿਮਾਲਾ ਤੇ ਪਈਆਂ। ਜੋਤ ਤਾਂ ਕਾਇਮ ਰਹੀ ਪਰ ਠਰ ਗਈਆਂ। ਬਾਬਾ ਬੁੱਢਾ ਜੀ ਨੇ ਸੈਂਚੀਆਂ ਮੰਗੀਆਂ। ਭਾਈ ਗੁਰਦਾਸ ਜੀ ਨੇ ਜਗਤ ਉੱਧਾਰ ਹਿਤ ਸੈਂਚੀਆਂ ਦੀ ਵਰਤੋਂ ਬਾਰੇ ਬਹੁਤ ਦਲੀਲਾਂ ਦਿੱਤੀਆਂ, ਪਰ ਤਪੀ ਜੀ ਨੇ ਏਨਾ ਹੀ ਕਹਿ ਕੇ ਕਿ ਮੱਛੀ ਕਦੀ ਜਲ ਤੋਂ ਜੁਦਾ ਨਹੀਂ ਰਹਿ ਸਕਦੀ, ਪੋਥੀਆਂ ਦੇਣ ਤੋਂ ਇਨਕਾਰ ਕਰ ਦਿੱਤਾ। ਬਹੁਤ ਗੱਲਾਂ ਵਿਚ ਉਹ ਪੈਂਦਾ ਹੀ ਨਹੀਂ ਸੀ। ਦੋਵੇਂ ਮਹਾਂਪੁਰਖ ਮੁੜ ਆਏ। ਗੁਰੂ ਜੀ ਦੇ ਪੁੱਛਣ ਤੇ ਬੋਲੇ, “ਮੋਹਨ ਜੀ ਹਠੀ


ਸਿੰਘ ਜੀ, ਭਾਈ ਹਰਨਾਮ ਸਿੰਘ ਜੀ ਨਾਮਧਾਰੀ, ਤੇ ਨੌਜੁਆਨਾਂ ਵਿਚੋਂ ਅੰਮ੍ਰਿਤਸਰ ਵਾਲੇ ਭਾਈ ਸੰਤਾ ਸਿੰਘ, ਨਨਕਾਣੇ ਸਾਹਿਬ ਵਾਲੇ ਭਾਈ ਸਮੁੰਦ ਸਿੰਘ, ਭਾਈ ਪਿਆਰਾ ਸਿੰਘ, ਭਾਈ ਗੁਰਮੁਖ ਸਿੰਘ ਤੇ ਭਾਈ ਗਿਆਨ ਸਿੰਘ ਅਲਮਸਤ ਜਿਹੇ ਕਈ ਪ੍ਰਸਿੱਧ ਰਾਗੀ ਹਨ। ਪੰਜਾਬ ਤੋਂ ਯੂ. ਪੀ. ਵਿਚ ਕੀਰਤਨ ਦੀ ਸਿਖਲਾਈ ਦਾ ਕੰਮ ਗਿਆਨੀ ਹਰਦਿਤ ਸਿੰਘ ਜੀ ਦਿੱਲੀ ਵਾਲੇ ਕਰ ਰਹੇ ਹਨ ਤੇ ਉਹਨਾਂ ਦੀ ਮਿਹਨਤ ਨੇ ਹੀ ਭਾਈ ਕਿਸ਼ਨ ਸਿੰਘ ਪੰਨਆਲੀ ਜਿਹਾ ਪ੍ਰਸਿੱਧ ਕੀਰਤਨੀਆ ਯੂ. ਪੀ. ਦੀਆਂ ਸਿੱਖ ਸੰਗਤਾਂ ਨੂੰ ਦਿਤਾ ਹੈ। ਸਿਖ ਸੰਗੀਤ ਪ੍ਰਣਾਲੀ ਵਿਚ ਸੂਰਮੇ (ਨੇਤਰਹੀਣ) ਸਿੰਘਾਂ ਨੂੰ ਭੀ ਖ਼ਾਸ ਜਗ੍ਹਾ ਮਿਲੀ ਹੈ ਤੇ ਅੱਜ ਪੰਥ ਵਿਚ ਭਾਈ ਖੜਕ ਸਿੰਘ, ਭਾਈ ਪੂਰਨ ਸਿੰਘ ਤਰਨ ਤਾਰਨੀ, ਭਾਈ ਸੁਰਜਨ ਸਿੰਘ ਤੇ ਹੋਰ ਕਈ ਅੱਛੇ ਕਲਾਕਾਰ ਮੌਜੂਦ ਹਨ।

੧. ਹਠ ਯੋਗੀਆਂ ਦੀ ਸਮਾਧੀ ਵਿਚ ਅਜਿਹੀ ਅਵਸਥਾ ਹੋ ਹੀ ਜਾਇਆ ਕਰਦੀ ਹੈ। ਪ੍ਰਸਿੱਧ ਵਿਦਵਾਨ ਸੰਨਿਆਸੀ ਵਿਵੇਕਾ ਨੰਦ ਜੀ ਦੀ ਜੀਵਨ-ਕਥਾ ਵਿਚ ਆਉਂਦਾ ਹੈ ਕਿ ਜਦ ਉਹ ਬਲੂਰ ਮਠਵਿਚ ਸਮਾਧੀ ਦਾ ਅਭਿਆਸ ਕਰਦੇ ਸਨ ਤਾਂ ਉਹਨਾਂ ਦਾ ਨੰਗਾ ਜਿਸਮ ਮੱਛਰਾਂ ਨਾਲ ਭਰ ਜਾਂਦਾ ਸੀ, ਪਰ ਉਹਨਾਂ ਨੂੰ ਕਦੀ ਡੰਗ ਮਹਿਸੂਸ ਨਹੀਂ ਸੀ ਹੋਇਆ।

੨੬