ਇਹ ਵਰਕੇ ਦੀ ਤਸਦੀਕ ਕੀਤਾ ਹੈ
ਹਨ। ਇਸ ਦੇਸ਼ ਦੇ ਅੱਡੋ ਅੱਡ ਰਾਗ ਘਰਾਣਿਆਂ ਨੇ ਛੇ ਰਾਗ ਮੁਖ ਮੰਨੇ ਹਨ। ਸਤਿਗੁਰੂ ਸ੍ਰੀ ਰਾਗ ਨੂੰ ਮੁਖ ਮੰਨਦੇ ਹਨ। ਗੁਰਬਾਣੀ ਦੀ ਸੰਗੀਤ ਦੀ ਤਰਤੀਬ ਸ੍ਰੀ ਰਾਗ ਤੋਂ ਹੀ ਸ਼ੁਰੂ ਹੁੰਦੀ ਹੈ। ਭਾਈ ਗੁਰਦਾਸ ਜੀ ਵੀ ਇਸੇ ਤਰਤੀਬ ਦੀ ਤਾਈਦ ਕਰਦੇ ਹਨ:
ਪੰਛੀਅਨ ਮੈ ਹੰਸੁ ਮ੍ਰਿਗ ਰਾਜਨ ਮੈਂ ਸਾਰਦੂਲ,
ਰਾਗਨ ਮੈ ਸ੍ਰੀ ਰਾਗੁ ਪਾਰਸ ਪਖਾਨ ਹੈ।
(ਭਾਈ ਗੁਰਦਾਸ ਕਬਿਤ ਸਵਈਏ ੩੭੬)
ਕੀਰਤਨ ਦੇ ਪ੍ਰਚਾਰ ਨੂੰ ਪ੍ਰਚਾਰਨ ਲਈ ਸਾਡਿਆਂ ਗੁਰਦਵਾਰਿਆਂ ਵਿਚ ਪੁਰਾਤਨ ਸਮੇਂ ਤੋਂ ਚਾਰ ਚੌਕੀਆਂ*[1] ਰੋਜ਼ਾਨਾ ਚਲੀਆਂ ਆਉਂਦੀਆਂ ਹਨ।
ਪਹਿਲੀ ਪਾਤਸ਼ਾਹੀ ਦੇ ਬਾਅਦ ਭਾਵੇਂ ਕੀਰਤਨ ਦੀ ਮਰਯਾਦਾ ਰੋਜ਼ਾਨਾ ਹੀ ਨਿਭਦੀ ਚਲੀ ਆਈ, ਪਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਬਹੁਤ ਚਮਕਾਇਆ। ਆਪ ਨੇ ਹੀ ਇਕ ਨਵਾ ਸਾਜ਼ 'ਸਰੰਦਾ' ਤਿਆਰ ਕਰਵਾਇਆ ਤੇ ਸਿੱਖਾਂ ਨੂੰ ਆਪ ਕੀਰਤਨ ਲਈ ਪ੍ਰੇਰਿਆ*[2], ਹਜ਼ੂਰ ਖ਼ੁਦ ਵੀ ਕੀਰਤਨ ਕਰਦੇ ਸਨ। ਆਪ ਦੇ ਕੀਰਤਨ ਦਾ ਪ੍ਰਭਾਵ ਇਤਨਾ ਉੱਚਾ ਸੀ ਕਿ ਦਿਲਾਂ ਦੀਆਂ ਚੱਟਾਨਾਂ ਨੂੰ
- ↑ ੧. (ੳ) ਪਹਿਲੀ ਅੰਮ੍ਰਿਤ ਵੇਲੇ ਆਸਾ ਦੀ ਵਾਰ ਦੀ ਚੌਕੀ।
(ਅ) ਦੂਸਰੀ ਸਵਾ ਪਹਿਰ ਦਿਨ ਚੜ੍ਹੇ ਚਰਨ ਕੰਵਲ ਦੀ ਚੌਕੀ, ਜਿਸ ਦੇ ਭੋਗ ਪਰ "ਹਰ ਚਰਨ ਕੰਵਲ ਮਕਰੰਦ ਲੋਭਤ ਮਨੋ" ਅਤੇ "ਚਰਨ ਕੰਵਲ ਪ੍ਰਭ ਤੇ ਨਿਤ ਧਿਆਇ" ਸ਼ਬਦ ਪੜ੍ਹੇ ਜਾਂਦੇ ਹਨ।
(ੲ) ਆਥਣ ਵੇਲੇ ਰਹਿਰਾਸ ਤੋਂ ਪਹਿਲਾਂ ਸੋਦਰ ਦੀ ਚੌਕੀ, ਜਿਸ ਵਿਚ "ਸੋਦਰ ਤੇਰਾ ਕੇਹਾ ਸੋ ਘਰੁ ਕੇਹਾ" ਸ਼ਬਦ ਗਾਇਆ ਜਾਂਦਾ ਹੈ।
(ਸ) ਚਾਰ ਘੜੀ ਰਾਤ ਬੀਤਣ ਪਰ ਕਲਿਆਨ ਦੀ ਚੌਕੀ, ਜਿਸ ਵਿਚ ਕਲਿਆਨ ਰਾਗ ਦੇ ਸ਼ਬਦ ਗਾਏ ਜਾਂਦੇ ਹਨ।
(ਗੁਰਮਤ ਸੁਧਾਕਰ)
- ↑ ੨. ਝਾੜੂ, ਮੁਕੰਦੂ ਤੇ ਕਿਦਾਰਾ ਗੁਰੂ ਅਰਜਨ ਦੇਵ ਜੀ ਦੇ ਹਜ਼ੂਰ ਆ ਕੇ ਕਹਿਣ ਲੱਗੇ, "ਗਰੀਬ ਨਿਵਾਜ਼ ਜੀ। ਅਸਾਡਾ ਉੱਧਾਰ ਕਿਉਂਕਰ ਹੋਵੇ?" ਤਾਂ ਬਚਨ ਹੋਇਆ, "ਤੁਸਾਂ ਨੂੰ ਰਾਗ ਦੀ ਸਮਝ ਹੈ ਤੇ ਕਲਜੁਗ ਵਿਚ ਕੀਰਤਨ ਦੇ ਸਮਾਨ ਹੋਰ ਕੋਈ ਯੋਗ ਤਪ ਨਹੀਂ, ਇਹੋ ਸ਼ਾਂਤਕੀ ਸਾਧਨ ਹੈ, ਤੁਸੀਂ ਕੀਰਤਨ ਕੀਤਾ ਕਰੋ।" (ਭਗਤ ਰਤਨਾਵਲੀ, ਪਉੜੀ ੧੪)। ਸ੍ਰੀ ਗੁਰੂ ਜੀ ਦੇ ਸਮੇਂ ਤੋਂ ਲੈ ਕੇ ਅੱਜ ਤਕ ਕੀਰਤਨ ਕਰਨ ਦਾ ਰਿਵਾਜ ਚਲਿਆ ਆਉਂਦਾ ਹੈ ਤੇ ਬਹੁਤ ਸਾਰੇ ਗੁਰਸਿਖ ਕੀਰਤਨੀਆਂ ਨੇ ਸੰਗੀਤ ਕਲਾ ਵਿਚ ਪ੍ਰਸਿੱਧੀ ਪ੍ਰਾਪਤ ਕੀਤੀ ਹੈ। ਜਿਥੇ ਰਬਾਬੀਆਂ ਵਿਚੋਂ ਦੇਸ਼ ਦੇ ਪ੍ਰਸਿੱਧ ਕਲਾਕਾਰ 'ਭਾਈ ਲਾਲ' ਤੇ ਉਹਨਾਂ ਦੇ ਸ਼ਾਗਿਰਦ ਗੁਰਪੁਰਵਾਸੀ ਭਾਈ ਚਾਂਦ ਮਸ਼ਹੂਰ ਹਨ, ਉਥੇ ਸਿੰਘ ਰਾਗੀਆਂ ਵਿਚੋਂ ਵੀ ਕਈ ਇਸ ਗੁਣ ਵਿਚ ਨਿਪੁੰਨ ਸਮਝੇ ਜਾਂਦੇ ਹਨ। ਗੁਰਪੁਰਵਾਸੀ ਮਹੰਤ ਗਜਾ ਸਿੰਘ ਸੇਖਵਾਂ ਨਿਵਾਸੀ ਤੇ ਉਹਨਾਂ ਦੇ ਪ੍ਰਸਿੱਧ ਸ਼ਾਗਿਰਦ ਬਾਬਾ ਦਿਆਲ ਸਿੰਘ ਜੀ ਕੈਰੋਂ, ਕਰਤਾ 'ਗੁਰਮਤ ਸੰਗੀਤ ਸ਼ਾਸਤਰ' (ਜੋ ਪਿਛਲੇ ਪਟਿਆਲਾ ਪਤੀ ਜੀ ਨੇ ਲਿਖਵਾਇਆ ਸੀ, ਅਜੇ ਛਪਿਆ ਨਹੀਂ) ਤੇ ਭਾਈ ਸ਼ੇਰ ਸਿੰਘ ਜੀ ਨਿਵਾਸੀ ਗੁਜਰਾਂ ਵਾਲੇ ਆਪਣੀ ਆਪਣੀ ਥਾਂ ਪ੍ਰਸਿੱਧ ਸੰਗੀਤ ਦੇ ਮਾਹਿਰ ਸਨ। ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਗਵਈਆਂ ਵਿਚੋਂ ਸ਼ਹੀਦ ਭਾਈ ਸੁੰਦਰ ਸਿੰਘ ਦਾ ਨਾਮ ਹਮੇਸ਼ਾ ਯਾਦ ਰਹੇਗਾ। ਕਰਤਾ ਨੂੰ ਇਕ ਸਮੇਂ ਜਗਤ ਪ੍ਰਸਿੱਧ ਕਵੀ ਰਾਬਿੰਦਰਾ ਨਾਥ ਟੈਗੋਰ ਦੇ ਦਰਸ਼ਨ ਕਰਨ ਦਾ ਅਵਸਰ ਲਾਹੌਰ ਵਿਚ ਪ੍ਰਾਪਤ ਹੋਇਆ। ਕਵੀ ਜੀ ਨੇ ਬਿਲਾਸ ਕੀਤਾ ਕਿ ਮੈਂ ਉਮਰ ਭਰ ਕਦੀ ਚੋਰੀ ਨਹੀਂ ਕੀਤੀ, ਪਰ ਸ੍ਰੀ ਦਰਬਾਰ ਸਾਹਿਬ ਦੇ ਰਾਗੀ ਭਾਈ ਸੁੰਦਰ ਸਿੰਘ ਜੀ ਨੂੰ ਚੁਰਾ ਕੇ ਆਸ਼ਰਮ ਵਿਚ ਲੈ ਜਾਣ ਲਈ ਮੇਰਾ ਜੀਅ ਬਹੁਤ ਲੋਚਦਾ ਹੈ। ਇਹਨਾਂ ਗੁਰਪੁਰੀ ਸਿਧਾਰ ਚੁਕੇ ਸਿੰਘਾਂ ਤੋਂ ਬਿਨਾਂ, ਬਿਰਧਾਂ ਵਿਚੋਂ ਭਾਈ ਜੁਆਲਾ ਸਿੰਘ ਜੀ, ਭਾਈ ਹਰਨਾਮ ਸਿੰਘ ਜੀ ਨਾਮਧਾਰੀ, ਤੇ ਨੌਜੁਆਨਾਂ ਵਿਚੋਂ ਅੰਮ੍ਰਿਤਸਰ ਵਾਲੇ ਭਾਈ ਸੰਤਾ ਸਿੰਘ, ਨਨਕਾਣੇ ਸਾਹਿਬ ਵਾਲੇ ਭਾਈ ਸਮੁੰਦ ਸਿੰਘ, ਭਾਈ ਪਿਆਰਾ ਸਿੰਘ, ਭਾਈ ਗੁਰਮੁਖ ਸਿੰਘ ਤੇ ਭਾਈ ਗਿਆਨ ਸਿੰਘ ਅਲਮਸਤ ਜਿਹੇ ਕਈ ਪ੍ਰਸਿੱਧ ਰਾਗੀ ਹਨ। ਪੰਜਾਬ ਤੋਂ ਯੂ.ਪੀ. ਵਿਚ ਕੀਰਤਨ ਦੀ ਸਿਖਲਾਈ ਦਾ ਕੰਮ ਗਿਆਨੀ ਹਰਦਿਤ ਸਿੰਘ ਜੀ ਦਿੱਲੀ ਵਾਲੇ ਕਰ ਰਹੇ ਹਨ ਤੇ ਉਹਨਾਂ ਦੀ ਮਿਹਨਤ ਨੇ ਹੀ ਭਾਈ ਕਿਸ਼ਨ ਸਿੰਘ ਪੰਨਆਲੀ ਜਿਹਾ ਪ੍ਰਸਿੱਧ ਕੀਰਤਨੀਆ ਯੂ.ਪੀ. ਦੀਆਂ ਸਿੱਖ ਸੰਗਤਾਂ ਨੂੰ ਦਿਤਾ ਹੈ। ਸਿਖ ਸੰਗੀਤ ਪ੍ਰਣਾਲੀ ਵਿਚ ਸੂਰਮੇ (ਨੇਤਰਹੀਣ) ਸਿੰਘਾਂ ਨੂੰ ਭੀ ਖ਼ਾਸ ਜਗ੍ਹਾ ਮਿਲੀ ਹੈ ਤੇ ਅੱਜ ਪੰਥ ਵਿਚ ਭਾਈ ਖੜਕ ਸਿੰਘ, ਭਾਈ ਪੂਰਨ ਸਿੰਘ ਤਰਨ ਤਾਰਨੀ, ਭਾਈ ਸੁਰਜਨ ਸਿੰਘ ਤੇ ਹੋਰ ਕਈ ਅੱਛੇ ਕਲਾਕਾਰ ਮੌਜੂਦ ਹਨ।
੨੫