ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/170

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮੰਡਲ ਦਾ ਮਾਲਕ ਵੀ ਹੁੰਦਾ ਹੈ, ਪਰ ਗੁਰੂ ਤੇ ਸਿੱਖ ਦਾ ਜੋੜ ਪਹਿਲੇ ਪਹਿਲ ਧਰਮ ਵਿਚ ਬੁੱਧੀ ਮੰਡਲ ਵਿਚ ਆਣ ਕੇ ਹੀ ਜੁੜਦਾ ਹੈ। ਸੋ, ਸਿੱਖ ਨੂੰ ਆਪਣੀ ਬੁੱਧੀ ਦੀ ਵੇਲ ਵਧਾਣ ਲਈ ਗੁਰੂ-ਬੁਧਿ ਨਾਲ ਜੋੜ ਜੋੜਨਾ ਪੈਂਦਾ ਹੈ ਤੇ ਉਸੇ ਪਹਾਰੇ ਵਿਚ ਹੀ ਇਸ ਦੀ ਬੁੱਧੀ ਘੜੀ ਜਾ ਸਕਦੀ ਹੈ। ਜਿਤਨਾ ਚਿਰ ਮਨੁੱਖ ਕਿਸੇ ਸੁਜਾਨ ਗੁਰੂ ਦੀ ਮਤ ਨਹੀਂ ਲੈਂਦਾ ਤੇ ਆਪਣੀ ਕੱਚੀ ਮਤ ਉਤੇ ਭਰੋਸਾ ਰਖਦਾ ਹੈ, ਉਤਨਾ ਚਿਰ ਕਦਮ ਕਦਮ 'ਤੇ ਉਸ ਦੇ ਡਿੱਗ ਪੈਣ ਦੀ ਸੰਭਾਵਨਾ ਹੋ ਸਕਦੀ ਹੈ। ਸ੍ਰਿਸ਼ਟੀ ਨਿਯਮ ਵਿਚ ਜਦੋਂ ਅਸੀਂ ਵਾਧੇ ਦੇ ਕਾਨੂੰਨ ਦੀ ਵਿਚਾਰ ਕਰਦੇ ਹਾਂ ਤਾਂ ਪਤਾ ਲਗਦਾ ਹੈ ਕਿ ਹਰ ਇਕ ਸ਼ੈ ਆਪਣੇ ਆਪਣੇ ਵਾਧੇ ਲਈ ਉਠਦੀ ਤੇ ਦੂਜੀਆਂ ਚੀਜ਼ਾਂ ਨੂੰ ਥਲੇ ਗਿਰਾ ਜਾਂ ਲਾਂਭੇ ਹਟਾ ਕੇ ਆਪਣਾ ਰਸਤਾ ਕੱਢਣਾ ਚਾਹੁੰਦੀ ਹੈ। ਇਸ ਨਿਯਮ ਅਨੁਸਾਰ ਵਿਰੋਧੀ ਤਾਕਤਾਂ ਮਨੁੱਖ ਦੀ ਬੁੱਧੀ ਨੂੰ ਕੱਚਾ ਜਾਣ ਕੇ ਹਰ ਵੇਰ ਥੱਲੇ ਸੁਟਣ ਦਾ ਯਤਨ ਕਰਦੀਆਂ ਰਹਿੰਦੀਆਂ ਹਨ। ਮਨੁੱਖ ਨੇ ਆਪਣੇ ਬਚਾਅ ਲਈ ਅਗੋਂ ਕਰੜਾ ਟਾਕਰਾ ਕਰਨਾ ਹੈ ਤੇ ਇਸ ਟਾਕਰੇ ਦੇ ਰਣ-ਖੇਤਰ ਦਾ ਨਾਮ ਹੀ ਜੀਵਨ ਦਾ ਕਾਰਨ ਕਿਹਾ ਜਾ ਸਕਦਾ ਹੈ। ਰਣ ਵਿਚ ਤਕੜਿਆਂ ਦੀ ਓਟ ਲੈਣੀ ਸਦਾ ਤੋਂ ਚਲੀ ਆਈ ਹੈ, ਸੋ ਬੁੱਧੀ ਮੰਡਲ ਦੇ ਇਸ ਖੇਤਰ ਵਿਚ ਵੀ ਤਕੜੇ ਗੁਰੂ ਦੀ ਮਦਦ ਲੈਣੀ ਬੜੀ ਜ਼ਰੂਰੀ ਹੈ। ਇਸ ਖ਼ਿਆਲ ਦੇ ਉਤੇ ਹੀ ਗੁਰੂ ਚੇਲੇ ਦੀ ਸੰਧੀ ਕਾਇਮ ਹੁੰਦੀ ਹੈ ਤੇ ਕਮਜ਼ੋਰ ਚੇਲਾ ਗੁਰੂ ਨੂੰ ਸਾਥੀ ਬਣਾ ਕੇ ਇਸ ਛਿੰਝ ਵਿਚ ਹਨੇਰੇ ਦੀਆਂ ਵਿਰੋਧੀ ਤਾਕਤਾਂ 'ਤੇ ਪ੍ਰਬਲ ਹੋ ਸਕਦਾ ਹੈ। ਕਈ ਵੇਰਾਂ ਅਸੀਂ ਮਜ਼ਹਬ ਦਾ ਵਿਚਾਰ ਕਰਨ ਲਈ ਦੂਸਰੀ ਕਿਸਮ ਦੇ ਤਰਾਜੂ ਵਰਤਦੇ ਹਾਂ ਤੇ ਬਹੁਤ ਵੇਰੀ ਆਪਣੀ ਕੱਚੀ ਸਮਝ ਤੇ ਦਲੀਲ ਨੂੰ ਹੀ ਪਰਖ ਦੀ ਕਸਵੱਟੀ ਕਰਾਰ ਦੇਂਦੇ ਹਾਂ। ਪਰ ਜਿਸ ਤਰ੍ਹਾਂ ਹੋਰਨਾਂ ਕਈ ਇਕ ਮਾਮਲਿਆਂ ਵਿਚ ਸਾਨੂੰ ਆਪਣੀ ਸਮਝ ਤੇ ਅੰਦਰਲਿਆਂ ਭਾਵਾਂ ਨੂੰ ਰੋਕਣਾ ਤੇ ਕਿਸੇ ਦੂਸਰੇ ਦੇ ਮਗਰ ਲਗਣਾ ਪੈਂਦਾ ਹੈ, ਉਹੋ ਹੀ ਸੂਰਤ ਮਜ਼ਹਬੀ ਵਿਚਾਰ ਦੀ ਵੀ ਹੈ। ਮਿਸਾਲ ਦੇ ਤੌਰ `ਤੇ, ਅਸੀਂ ਬਿਮਾਰੀ ਦੀ ਹਾਲਤ ਵਿਚ ਕਿਸੇ ਹਕੀਮ ਕੋਲ ਜਾਂਦੇ ਹਾਂ, ਉਹ ਸਾਨੂੰ ਦੇਖ ਕੇ ਕਿਸੇ ਖ਼ਾਸ ਰੋਗ ਦੀ ਹੋਂਦ ਸਾਡੇ ਸਰੀਰ ਵਿਚ ਦਸਦਾ ਹੈ ਤੇ ਨਾਲ ਹੀ ਖ਼ਾਸ ਕਿਸਮ ਦਾ ਪਥ-ਪਰਹੇਜ਼ ਬਿਆਨ ਕਰਦਾ ਹੈ। ਸਾਡੇ ਆਪਣੇ ਸਰੀਰ ਦੀਆਂ ਮੰਗਾਂ ਤੇ ਮਾਨਸਿਕ ਖ਼ਾਹਸ਼ਾਂ ਉਸ ਦੱਸੇ ਹੋਏ ਪਥ ਕਈ ਵੇਰਾਂ ਬਰਖ਼ਿਲਾਫ਼ ਜਾਂਦੀਆਂ ਹਨ, ਪਰ ਅਸੀਂ ਇਹ ਜਾਣਦੇ ਹੋਏ ਕਿ ਇਹ ਹਕੀਮ ਨੇ ਦੱਸੀਆਂ ਹਨ ਤੇ ਹਕੀਮ ਸਰੀਰ ਦੀ ਬਣਤਰ ਸਮਝਣ ਵਿਚ ਸਾਥੋਂ ਵਿਸ਼ੇਸ਼ ਬੁੱਧੀ ਰਖਦਾ ਹੈ, ਉਸ ਦੇ ਪਿਛੇ ਲਗ ਟੁਰਦੇ ਹਾਂ। ਸਾਨੂੰ ਬੁਖ਼ਾਰ ਵਿਚ ਪਿਆਸ ਲਗਦੀ ਹੈ, ਦਿਲ ਪਾਣੀ ਪੀਣ ਨੂੰ ਲੋਚਦਾ ਹੈ, ਪਰ ਹਕੀਮ ਦੇ ਇਹ ਕਹਿਣ ਤੇ ਕਿ ਪਾਣੀ ਨਹੀਂ ਪੀਣਾ, ਫਲਾਣੀ ਕਿਸਮ ਦਾ ਉਬਲਿਆ ਹੋਇਆ ਦੁਸ਼ਾਂਦਾ ਪੀਣਾ,' ਚਿਤ ਦੀ ਘਿਰਣਾ ਦੇ ਹੁੰਦਿਆਂ ਸੁੰਦਿਆਂ ਵੀ ਪਾਣੀ ਦੀ ਥਾਂ ਅਸੀਂ ਦੁਸ਼ਾਂਦਾ ਹੀ ਪੀਂਦੇ ਹਾਂ। ਜਿਸ ਤਰ੍ਹਾਂ ਅਸੀਂ ਹਕੀਮ ਦੇ ਪਾਸ ਜਾ ਕੇ ਆਪਣੇ ਸਰੀਰ ਦੀ ਅਰੋਗਤਾ ਲਈ ਆਪਣੇ ਰੋਗੀ ਸਰੀਰ ਵਾਲੇ ਮਨ ਦੀਆਂ ਸਮਝਾਂ ਛੱਡ ਬੈਠਦੇ ਹਾਂ, ਉਸੇ ਤਰ੍ਹਾਂ ਹੀ ਮਾਨਸਿਕ ਮੰਡਲ ਵਿਚ ਅਰੋਗ ਬਿਬੇਕ-ਬੁੱਧੀ ਦੀ ਪ੍ਰਾਪਤੀ ਲਈ ਕੱਚੀ ਬੁੱਧੀ ਨੂੰ ਅਗਵਾਈ ਕਰਨ ਤੋਂ ਰੋਕਣਾ ਪਵੇਗਾ ਤੇ ਪੱਕਿਆਂ ਦੇ ਮਗਰ Sri Satguru Jagjit Singh Ji eLibrary ੧੭੦ Namdhari Elibrary@gmail.com