ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/168

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੈ, ਪਵਿੱਤਰ ਰੁਮਾਲੇ ਤੇ ਮਹਾਰਾਜ ਦੀ ਪਾਵਨ ਦੇਹ ਨੂੰ ਹੱਥ ਲਗਾਉਣੇ ਹਨ, ਪਰ ਸੁੰਦਰਤਾ ਦਾ ਖ਼ਿਆਲ ਹੁਕਮ ਤੇ ਰਜ਼ਾ ਦੇ ਅੰਦਰ ਹੀ ਰਹੇ ਤਾਂ ਯੋਗ ਹੈ| ਤਨ ਪ੍ਰਾਇਣ ਹੋਇਆਂ ਤੇ ਮਨੋਂ ਵਾਸ਼ਨਾ ਨੂੰ ਪੂਰਨ ਕਰਨ ਲੱਗਿਆਂ ਤਾਂ ਕਿਤੇ ਟਿਕਾਣਾ ਹੀ ਨਹੀਂ। ਸੂਰਤ ਸੰਵਾਰਨੀ, ਇਸ਼ਨਾਨ ਕਰਨਾ ਤੇ ਸਵੱਛ ਉਜਲ ਰਹਿਣਾ ਲੋੜ ਹੈ, ਪਰ ਵਾਲ ਮੁਨਾਉਣੇ, ਸੂਰਤ ਨੂੰ ਹੋਰ ਦਾ ਹੋਰ ਕਰਨਾ, ਮਨ ਦੀਆਂ ਵਧੀਆਂ ਹੋਈਆਂ ਮਾਰਾਂ ਦਾ ਫਲ ਹੈ, ਇਸ ਨੂੰ ਠਾਕਣਾ ਹੈ, ਬਾਣੀ ’ਤੇ ਸ਼ਾਕਰ ਰਹਿਣ ਦਾ ਸੁਭਾਉ ਪਾਉਣਾ ਹੈ। ਇਹ ਗੁਰਮਤਿ ਦੇ ਦੱਸੇ ਹੋਏ ਢੰਗਾਂ ਦਾ ਸਾਰੰਸ਼ ਹੈ, ਜਿਨ੍ਹਾਂ ਰਾਹੀਂ ਮਨੁੱਖੀ ਜੀਵਨ ਦੀ ਚਾਲ ਸੂਤ ਵਿਚ ਬੱਝਦੀ ਹੈ। ਪਰ ਜ਼ਰੂਰੀ ਇਹ ਹੈ ਕਿ ਤਨ ਮਨ ਧਨ ਤਿੰਨੇ ਹੀ ਕਿਸੇ ਕਰਮ ਵਿਚ ਆਉਣ। ਇਕ ਨੂੰ ਛੱਡ ਦੂਜਿਆਂ ਦਾ ਮੰਜ਼ਲ 'ਤੇ ਪਹੁੰਚਣਾ ਕਠਨ ਹੈ। ਕਈ ਵੇਰਾਂ ਇਹ ਹੁੰਦਾ ਤਾਂ ਹੈ ਕਿ ਮੰਜ਼ਲ 'ਤੇ ਤੁਰੇ ਮੁਸਾਫ਼ਰਾਂ ਵਿਚੋਂ ਕੋਈ ਥੱਕ ਜਾਵੇ ਜਾਂ ਕੰਡਾ ਚੁਭਣ ਦੇ ਕਾਰਨ ਲੰਗੜਾਉਣ ਲਗ ਪਵੇ ਤਾਂ ਦੂਜਾ ਬਲੀ ਸਾਥੀ ਉਸ ਨੂੰ ਮੋਢਾ ਦੇ ਕੇ ਮੰਜ਼ਲ ਤੇ ਲੈ ਅੱਪੜੇ, ਪਰ ਇਹ ਖ਼ਾਸ ਖ਼ਾਸ ਹਾਲਤਾਂ ਵਿਚ ਹੀ ਹੁੰਦਾ ਹੈ, ਜਗਤ ਦੀ ਆਮ ਮਰਯਾਦਾ ਨਹੀਂ। ਸਾਰੇ ਮਨਸੂਰ ਨਹੀਂ ਹੁੰਦੇ, ਸ਼ਮਸ ਜਿਤਨਾ ਤਾਣ ਤੇ ਕਬੀਰ ਜੈਸਾ ਬਲ ਨਹੀਂ ਰੱਖ ਸਕਦੇ। ਸਰਲ ਤੇ ਸਖੈਨ ਪੈਂਡਾ ਤਾਂ ਹੀ ਮੁਕਦਾ ਹੈ ਜੋ ਸਾਰੇ ਸਾਥੀ ਹੀ ਮਿਲ ਕੇ ਉੱਦਮ ਕਰਨ ਤੇ ਤੁਰੀ ਜਾਣ। ਸੋ, ਤਨ ਮਨ ਧਨ ਤਿੰਨਾਂ ਨੂੰ ਗੁਰੂ ਦੇ ਹਵਾਲੇ ਕਰਨਾ ਤੇ ਸੰਜਮ ਵਿਚ ਲਿਆਉਣਾ ਹੀ ਸੱਚੀ ਰਹਿਤ ਹੈ, ਜਿਨ੍ਹਾਂ ਨੇ ਰੱਖੀ ਹੈ ਉਹਨਾਂ ਪ੍ਰਤੀ ਹੀ ਇਸ਼ਾਰਾ ਕਰ ਕੇ ਪਿਤਾ ਨੇ ਕਿਹਾ ਹੈ : ਰਹਿਣੀ ਰਹੈ ਸੋਈ ਸਿਖ ਮੇਰਾ॥ ਓਹੁ ਠਾਕੁਰੁ ਮੈ ਉਸ ਕਾ ਚੇਰਾ॥ Sri Satguru Jagjit Singh Ji eLibrary (ਰਹਿਤਨਾਮਾ, ਭਾ: ਦੇਸਾ ਸਿੰਘ NamdhariElibrary@gmail.com