ਨਾਲ ਹੀ ਆਉਂਦਾ ਹੈ। ਰਹਿਤ ਧਾਰਨ ਕਰੋ, ਮਨ ਵਿਚ ਉਸ ਦੀ ਟੇਕ ਟਿਕਾਓ। ਇਹ ਬਾਣੀ ਨਹੀਂ, ਵਰਦੀ ਹੈ। ਪਹਿਨੋ ਤੇ ਪਹਿਰੇ 'ਤੇ ਹੁਸ਼ਿਆਰ ਰਹੋ, ਜਦੋਂ ਕਮਜ਼ੋਰੀ ਆਵੇ, ਵਰਦੀ ਵੱਲ ਤੱਕੋ ਤੇ ਸਿਪਾਹੀ ਹੋਣ ਦੇ ਮਾਣ ਵਿਚ ਸਵੈ-ਤਾਣ ਨਾਲ ਭਰ ਜਾਓ। ਜਲਾਲ ਨਾਲ ਕਮਜ਼ੋਰੀ ਨੂੰ ਜਲਾ ਦਿਉ। ਮਨ ਦਾ ਪਹਿਰਾ ਮਜ਼ਬੂਤ ਰਖਣਾ, ਇਹ ਬੜਾ ਚੰਚਲ ਹੈ; ਤਿਲਕੇਗਾ, ਸ਼ਬਦ ਦੇ ਕਿੱਲੇ ਨਾਲ ਬੰਨ੍ਹਣਾ:
ਭਰੀਐ ਹਥੁ ਪੈਰੁ ਤਨੁ ਦੇਹ॥
ਪਾਣੀ ਧੋਤੈ ਉਤਰਸੁ ਖੇਹ॥
ਮੂਤ ਪਲੀਤੀ ਕਪੜੁ ਹੋਇ॥
ਦੇ ਸਾਬੂਣੁ ਲਈਐ ਓਹੁ ਧੋਇ।
ਭਰੀਐ ਮਤਿ ਪਾਪਾ ਕੈ ਸੰਗਿ॥
ਓਹੁ ਧੋਪੈ ਨਾਵੈ ਕੈ ਰੰਗਿ॥
(ਜਪੁ ਜੀ ਸਾਹਿਬ, ਪੰਨਾ ੪)
ਜਿਵੇਂ ਰੋਜ਼ ਗਰਦ ਉਡਦੀ ਹੈ ਤੇ ਰਸੋਈ ਦੇ ਝਰੋਖਿਆਂ ਥਾਣੀ ਭਾਂਡਿਆਂ 'ਤੇ ਪੈਂਦੀ ਹੈ, ਪਰ ਸੁਘੜ ਸਿਆਣੀ ਰੋਜ਼ ਹੀ ਉਹਨਾਂ ਤੇ ਹੱਥ ਫੇਰ ਛਡਦੀ ਹੈ, ਤਾਹੀਓਂ ਚਮਕਦੇ ਨੇ। ਹੁਸ਼ਿਆਰ ਸਿਪਾਹੀ ਆਪਣੇ ਸ਼ਸਤਰਾਂ 'ਤੇ ਰੋਜ਼ ਟਾਕੀ ਫੇਰ ਛਡਦਾ ਹੈ, ਤਾਹੀਓਂ ਜੰਗ ਨਹੀਂ ਲਗਦਾ। ਖ਼ਾਲਸਾ! ਤੂੰ ਸਿਪਾਹੀ ਹੈਂ, ਮਨ ਨੂੰ ਰੋਜ਼ ਸ਼ਬਦ ਦੇ ਪਾਣੀ ਨਾਲ ਧੋਣਾ ਹੈ, ਇਕਾਂਤ ਥਾਂ ਲੱਭਣੀ ਹੈ, ਜਿਥੇ ਬਹਿ ਸੰਧਾ ਪਕਾਈ ਜਾਵੇ। ਉਹ ਜੰਗਲਾਂ, ਪਹਾੜਾਂ, ਬਣਾਂ, ਉਦਿਆਨਾਂ ਵਿਚ ਨਹੀਂ, ਜਿਥੇ ਬਣਚਰ ਤੇ ਪੰਛੀ ਰੌਲਾ ਪਾਉਂਦੇ ਹਨ। ਇਕਾਂਤ ਪਿਛਲ ਰਾਤ ਦੀ ਗੋਦ ਵਿਚ ਹੈ, ਜਦੋਂ ਨੀਂਦ ਨੇ ਸਭ ਰੌਲੇ ਪਾਉਣ ਵਾਲਿਆਂ ਨੂੰ ਸੁਆਇਆ ਹੁੰਦਾ ਹੈ, ਤੂੰ ਉਦੋਂ ਉੱਠ ਕੇ ਬਹਿਣਾ ਹੈ:
ਭਿੰਨੀ ਰੈਨੜੀਐ ਚਾਮਕਨਿ ਤਾਰੇ॥
ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ॥
(ਆਸਾ ਮ: ੫, ਪੰਨਾ ੪੫੯)
ਚਮਕਦੀ ਰੈਣ ਵਿਚ ਜਦੋਂ ਸੂਰਜ ਦਾ ਦੀਵਾ ਬੁਝਣ ਕਰਕੇ ਆਪਣੀ ਧਰਤੀ ਦੇ ਵੇਹੜੇ ਵਿਚ ਹਨੇਰਾ ਹੋਣ ਨਾਲ ਸਾਰੇ ਰੌਸ਼ਨ ਦੀਪ ਦਿਸਦੇ ਪਏ ਹੋਣ, ਕੁਦਰਤ ਦੀਆਂ ਮਜਲਿਸਾਂ ਗਰਮ ਹੋਣ, ਗੁੰਚੇ ਖਿੜ ਕੇ ਫੁੱਲ ਬਣਨ ਦੀ ਤਿਆਰੀ ਕਰ ਰਹੇ ਹੋਣ, ਖ਼ਾਲਸਾ ਰਸਿਕ ਸਿਪਾਹੀ। ਤੂੰ ਉਦੋਂ ਉਠ ਕੇ ਬੈਠ। ਤੂੰ ਜਦੋਂ ਤੋਂ ਆਤਮਕ ਜਨਮ ਲਿਆ ਹੈ, ਪਿੰਡੀ ਨਹੀਂ ਰਿਹਾ, ਬ੍ਰਹਿਮੰਡੀਆਂ ਵਿਚ ਹੋ ਗਿਆ ਹੈਂ। ਦੇਖ! ਦੁਨੀਆ ਦੀ ਹੂ ਹਾ ਤੋਂ ਬਚ ਕੇ ਭਰੇ ਸ਼ੌਕ ਨਾਲ ਇਕ ਦੂਜੇ ਵੱਲ ਤਕਦੇ ਹੋਏ ਚਮਕਦੇ ਸਿਤਾਰੇ ਕੁਝ ਰਸ-ਭਿੰਨੀਆਂ ਗੱਲਾਂ ਚੁਪ ਦੀ ਬੋਲੀ ਵਿਚ ਕਰ ਰਹੇ ਹਨ। ਉਹ ਡਲ੍ਹਕਦੇ ਨੈਣਾਂ ਨਾਲ ਤੇਰੇ ਵਲ ਤੱਕ ਰਹੇ ਨੇ, ਸਾਰੀ ਕੁਦਰਤ ਚੁੱਪ ਖੜੋਤੀ ਤੇਰੇ' ਤੇ ਟਿਕ ਲਾਈ ਬੈਠੀ ਹੈ। ਹੁਣ ਤੂੰ ਆਪਣਾ ਇਲਾਹੀ ਨਗ਼ਮਾ ਛੇੜ। ਧੁਰ ਦੀ ਬਾਣੀ ਦਾ ਅਲਾਪ ਕਰ, ਪਰ ਕੋਈ ਨੀਂਦ ਦਾ ਝੂਟਾ ਨਾ ਆ ਜਾਵੇ, ਸੁਸਤੀ ਨਾ ਪਵੇ, ਪਹਿਲਾਂ ਇਸ਼ਨਾਨ ਕਰ ਲੈ। ‘ਦਰਿਆਵਾਂ ਸਿਉਂ ਦੋਸਤੀ', ਆਸ਼ਕਾਂ ਦੀ ਨਿਤ ਕਾਰ ਧੁਰੋਂ ਚਲੀ ਆਈ ਹੈ। ਇਸ਼ਨਾਨ ਕਰ ਤੇ ਗਾਉਣ ਲਗ ਜਾ, ਰਸ ਲੈ ਤੇ ਕੁਦਰਤ ਨੂੰ ਰਸ ਦੇ। ਤਾਰਿਆਂ ਤੋਂ ਇੰਤਜ਼ਾਰ ਤੇ ਬਿਹਬਲਤਾ, ਦਰੱਖ਼ਤਾਂ ਪਹਾੜਾਂ ਤੋਂ ਟਿਕਾਉ, ਫੁੱਲਾਂ ਤੋਂ ਖੇੜੇ ਤੇ
੧੬੫