ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/163

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਚੜ੍ਹਦਾ ਹੈ ਉਤਨੀ ਹੀ ਤੇਜ਼ੀ ਨਾਲ ਥੱਲੇ ਡਿਗਦਾ ਹੈ। ਉਤੇ ਤਾਂ ਗਗਨ 'ਤੇ ਜੀਵਨ ਜੋਤੀ ਦਾ ਸੂਰਜ ਚਮਕਦਾ ਹੈ, ਪਰ ਥੱਲੇ ਪ੍ਰਿਥਵੀ 'ਤੇ ਘੋਰ ਹਨੇਰੇ ਮੰਡਲ ਹਨ। ਜੇ ਸੂਰਤ ਉਤਾਂਹ ਰਖੇ, ਪ੍ਰਕਾਸ਼ ਪਾਉਂਦਾ ਹੈ, ਜੇ ਉਲਟਾ ਹੋ ਲਹਿੰਦੀਆਂ ਕਲਾਂ ਵਿਚ ਉਤਰ ਜਾਵੇ ਤਾਂ ਤਿਮਰ ਅਗਿਆਨ ਦੇ ਅਧੀਨ ਠੋਕਰ ਖਾਂਦਾ ਹੈ। ਜੀਵਨ ਦੀ ਸਹੀ ਚਾਲ ਤਾਂ ਇਹ ਹੈ ਕਿ ਮਨ ਆਤਮ ਪ੍ਰਾਇਣ ਰਹੇ ਤੇ ਉਸ ਰੋਸ਼ਨੀ ਵਿਚ ਜੋ ਇਸ ਨੂੰ ਆਤਮਾ ਤੋਂ ਪ੍ਰਾਪਤ ਹੋਵੇ, ਤਨ ਨੂੰ ਚਲਾਵੇ। ਪਰ ਆਪਣੀ ਚੰਚਲਤਾ ਕਰਕੇ ਬਹੁਤ ਵੇਰੀ ਇਹ ਚਾਲੋਂ ਉੱਖੜ ਜਾਂਦਾ ਹੈ। ਸੰਸਾਰ ਦੀ ਹਰ ਇਕ ਜੀਉਂਦੀ ਜਾਗਦੀ ਹਸਤੀ ਦੀ ਚਾਲ ਕਿਸੇ ਨਿਯਮ ਵਿਚ ਬੱਝੀ ਹੋਈ ਹੈ। ਚਾਲ ਤੋਂ ਉਖੜਿਆਂ ਬੜੇ ਬੜੇ ਸਿਆਰੇ ਤੇ ਸਿਤਾਰੇ ਇਕ ਅੱਖ ਦੇ ਪਲਕਾਰੇ ਵਿਚ ਅਸਮਾਨ ਤੋਂ ਟੁੱਟ ਕੇ ਚੀਣੀ ਚੀਣੀ ਹੋ ਖਿੰਡ ਜਾਂਦੇ ਹਨ। ਚਾਲ ਦਾ ਇਕ-ਰਸ ਤੇ ਇਕ ਨਿਯਮ ਵਿਚ ਰਹਿਣਾ ਹੀ ਸਾਰੀ ਮਕੈਨੀਕਲ (mechanical) ਦੁਨੀਆਂ ਦਾ ਭੇਦ ਹੈ। ਛੋਟੀ ਜੇਹੀ ਘੜੀ ਤੋਂ ਲੈ ਕੇ ਵੱਡੇ ਤੋਂ ਵੱਡੇ ਸਟੀਮ ਇੰਜਣਾਂ ਤਕ ਸਾਰੇ ਚਾਲ ਦੀ ਨਿਯਮਾਵਲੀ ਅੰਦਰ ਹੀ ਕੰਮ ਕਰਦੇ ਹਨ ! ਮਨੁੱਖੀ ਸਰੀਰ ਵੀ ਖ਼ੂਨ ਦੀ ਬਾਕਾਇਦਾ ਚਾਲ ਕਰਕੇ ਹੀ ਕਾਇਮ ਰਹਿੰਦਾ ਹੈ। ਗੱਲ ਕੀ, ਚਾਲ ਦੀ ਬਾਕਾਇਦਗੀ ਤੇ ਤਰਤੀਬ ਦੀ ਹਰ ਥਾਂ ਲੋੜ ਹੈ ਤੇ ਉਹ ਕਿਸੇ ਨਾ ਕਿਸੇ ਸੂਤ (discipline) ਵਿਚ ਬੱਝ ਕੇ ਹੀ ਠੀਕ ਰਹਿ ਸਕਦੀ ਹੈ। ਕਈ ਵੇਰਾਂ ਇਹ ਵੀ ਪ੍ਰਸ਼ਨ ਹੁੰਦਾ ਹੈ ਕਿ ਤਨ ਤਾਂ ਨਿਰਾ ਪੂਰਾ ਮਨ ਦੇ ਅਧੀਨ ਹੈ, ਮਾਨਸਕ ਭਾਵ ਸ਼ੁੱਧ ਹੋਣ ਨਾਲ ਤਨ ਦੀ ਚਾਲ ਆਪੇ ਹੀ ਦਰੁਸਤ ਹੋ ਜਾਵੇਗੀ। ਇਹ ਗੱਲ ਬਹੁਤ ਹਦ ਤਕ ਤਾਂ ਸਹੀ ਹੈ, ਪਰ ਇਸ ਨੂੰ ਦੋ ਤੇ ਦੋ ਚਾਰ ਵਾਂਗ ਨਹੀਂ ਆਖ ਸਕਦੇ। ਢਹਿੰਦੀਆਂ ਕਲਾਂ ਵਾਲਾ ਮਨ, ਤਨ 'ਤੇ ਅਸਰਾਂ ਨੂੰ ਕਬੂਲ ਕਰਦਾ ਦਿਸ ਆਉਂਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪ੍ਰਪੱਕ ਅਵਸਥਾ ਵਾਲੇ ਮਨ ਉਤੇ ਤਨ ਦਾ ਪ੍ਰਭਾਵ ਨਹੀਂ ਪੈ ਸਕਦਾ, ਪਰ ਪ੍ਰਪੱਕ ਅਵਸਥਾ ਨਿਰਾ ਪੂਰਾ ਕਹਿਣ ਸੁਣਨ ਤੇ ਸਮਝਣ ਨਾਲ ਨਹੀਂ ਹੋ ਜਾਂਦੀ, ਇਸ ਅਭਿਆਸ ਲਈ ਯਤਨ ਤੇ ਸਮੇਂ ਦੀ ਲੋੜ ਹੈ। ਸੰਤਾਂ ਨੇ ਇਸ ਗੱਲ ਲਈ ਜਨਮ-ਜਨਮਾਂਤਰਾਂ ਦਾ ਲਗ ਜਾਣਾ ਕਥਨ ਕੀਤਾ ਹੈ : ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹਾਰੇ ਲੇਖੇ॥ ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ॥ (ਧਨਾਸਰੀ ਰਵਿਦਾਸ, ਪੰਨਾ ੬੯੪) ਰਵਿਦਾਸ ਜੀ ਨੇ ਇਸ ਅੰਮ੍ਰਿਤ ਵਚਨ ਵਿਚ ਕਈ ਜਨਮ ਆਸ ਵਿਚ ਬਿਤਾਏ ਦੱਸੇ ਹਨ। ਸਰਮੱਦ ਜੀ ਦਾ ਕਥਨ ਹੈ : ਉਮਰੇ ਬਾਯਦ ਕਿ ਆਯਦ ਯਾਰੇ ਬਕਨਾਰ (ਉਮਰਾਂ ਚਾਹੀਦੀਆਂ ਹਨ, ਤਾਂ ਯਾਰ ਬੁੱਕਲ ਵਿਚ ਆਉਂਦਾ ਹੈ। ਮਸਤ ਸ਼ਮਸ ਵੀ ਕਈ ਜਨਮਾਂ ਦਾ ਜ਼ਿਕਰ ਕਰਦਾ ਹੈ : ਸਬਾਜ਼ ਆਮਦਮ ਬਾਜ਼ ਆਮਦਮ ਤਾ ਯਾਰ ਰਾ ਮੇਹਮਾਂ ਕੁਨਮ ਲਉ ਮੈ ਹਰ ਕਿ ਜੁਜ਼ ਦਿਲਬਰ ਬਵਦ ਅਜ਼ ਸ਼ਹਿਰੇ ਦਿਲ ਬੇਰੂੰ ਕੁਨਮ ੧੬੩ Sri Satguru Jagjit Singh Ji eLibrary NamdhariElibrary@gmail.com