ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/162

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਰਹਿਤ ਕੀ ਹੈ ? ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ ॥ (ਰਾਮਕਲੀ ਮਹਲਾ ੩, ਪੰਨਾ ੯੧੮) ਮਨੁੱਖ ਕਹਿਣ ਨੂੰ ਤਾਂ ਇਕ ਵਿਅਕਤੀ ਹੈ ਪਰ ਜੇ ਜ਼ਰਾ ਕੁ ਵਧੇਰੇ ਗਹੁ ਕਰੀਏ ਤਾਂ ਘੱਟ ਤੋਂ ਘੱਟ ਤਿੰਨ ਵਿਅਕਤੀਆਂ ਦਾ ਇਕ ਇਕੱਠ ਹੈ ਜੋ ਕਿਸੇ ਹੁਕਮੀ ਦੇ ਹੁਕਮ ਅਨੁਸਾਰ ਇਕੱਠੀਆਂ ਹੋਈਆਂ ਹਨ। ਇਹ ਵਿਚਾਰ ਬੜੀ ਡੂੰਘੀ ਤੇ ਆਪਣੇ ਆਪ ਵਿਚ ਇਕ ਅੱਡ ਮਜ਼ਮੂਨ ਹੈ ਪਰ ਅਸੀਂ ਸੰਖੇਪ ਤੋਂ ਕੰਮ ਲੈਂਦੇ ਹਾਂ ਕਿਉਂਜੁ ਏਥੇ ਸਾਡੀ ਵਿਚਾਰ ਦਾ ਕੇਂਦਰ ਕੇਵਲ ਰਹਿਤ ਹੈ| ਮਨੁੱਖ ਨੂੰ ਬਾਣੀ ਨੇ ਇਕ ਥਾਂ ਦੋ ਹਿਸਿਆਂ ਵਿਚ ਵੰਡਿਆ ਹੈ : ਜਲ ਕੀ ਭੀਤਿ ਪਵਨ ਕਾ ਥੰਭਾ ਰਕਤ ਬੁੰਦ ਕਾ ਗਾਰਾ॥ ਹਾਡ ਮਾਸ ਨਾੜੀ ਕੋ ਪਿੰਜਰੁ ਪੰਖੀ ਬਸੈ ਬਿਚਾਰਾ॥ (ਸੋਰਠਿ ਰਵਿਦਾਸ, ਪੰਨਾ ੬੫੯) ਇਕ ਪੌਣ-ਪਾਣੀ ਤੇ ਹੱਡ ਚੰਮ ਦਾ ਪਿੰਜਰ ਹੈ ਅਤੇ ਦੂਸਰੀ ਜੋ ਪੰਛੀ ਵਾਂਗਰ ਵਿਚ ਟਿਕੀ ਹੋਈ ਹੈ। ਪਰ ਗਹੁ ਕੀਤਿਆਂ ਪਤਾ ਲਗਦਾ ਹੈ ਕਿ ਇਹਨਾਂ ਦੋਹਾਂ ਦਾ ਪ੍ਰਸਪਰ ਸੰਬੰਧ ਤੇ ਲਗਾਉ ਪੈਦਾ ਕਰਨ ਲਈ ਦੋਹਾਂ ਦੇ ਜੁੜਨ ਦੇ ਸਮੇਂ ਤੋਂ ਹੀ ਇਕ ਤੀਸਰੀ ਸ਼ੈ ‘ਮਨ’ ਪੈਦਾ ਹੋ ਜਾਂਦੀ ਹੈ। ਬਾਣੀ ਦੀ ਵਿਚਾਰ ਤੇ ਆਮ ਵਰਤਾਰਾ ਸਾਨੂੰ ਇਸ ਨਤੀਜੇ 'ਤੇ ਪੁਚਾਂਦਾ ਹੈ ਕਿ ਜੀਵ ਆਪਣੀ ਮੁਖ਼ਤਾਰੀ ਮਨ ਨੂੰ ਸੌਂਪਦਾ ਤੇ ਮਨ ਆਪਣੀ ਇੱਛਾ ਅਨੁਸਾਰ ਤਨ ਨੂੰ ਚਲਾਉਂਦਾ ਹੈ। ਪਰ ਮਨ ਤੇ ਤਨ ਪ੍ਰਸਪਰ ਮਿਲਵਰਤਣ ਹੋਣ ਕਰਕੇ ਇਕ ਦੂਜੇ ਦੇ ਅਸਰ ਕਬੂਲ ਕਰਦੇ ਰਹਿੰਦੇ ਹਨ। ਭਾਵੇਂ ਵਿਸ਼ੇਸ਼ ਕਰਕੇ ਮਨ ਦੀ ਹਕੂਮਤ ਹੀ ਤਨ 'ਤੇ ਪ੍ਰਭਾਵ ਪਾਉਂਦੀ ਹੈ ਪਰ ਮਨ ਦਾ ਸੁਭਾਉ ਕੁਝ ਅਲਬੇਲਾ ਜਿਹਾ ਹੈ, ਕਦੀ ਇਹ ਆਤਮ ਪ੍ਰਾਇਣ ਹੋ ਜਾਂਦਾ ਹੈ ਤੇ ਕਦੀ ਸਰੀਰ ਵੱਲ ਵਿਸ਼ੇਸ਼ ਝੁਕਾਉ ਕਰਦਾ

ਕਬਹੂ ਜੀਅੜਾ ਊਭਿ ਚੜਤੁ ਹੈ ਕਬਹੂ ਜਾਇ ਪਇਆਲੇ ॥ ਲੋਭੀ ਜੀਅੜਾ ਥਿਰੁ ਨ ਰਹਤੁ ਹੈ ਚਾਰੇ ਕੁੰਡਾ ਭਾਲੇ॥ (ਰਾਮਕਲੀ ਮ: ੧, ਪੰਨਾ ੮੭੬) ਗੁਰਬਾਣੀ ਦੇ ਇਸ ਮਹਾਂਵਾਕ ਵਿਚ ਮਨ ਦੀ ਅਵਸਥਾ ਦਾ ਸਹੀ ਨਕਸ਼ਾ ਖਿੱਚਿਆ ਗਿਆ ਹੈ। ਇਹ ਬੜਾ ਸ਼ੋਖ਼ ਤੇ ਚੰਚਲ ਹੈ। ਜਿਤਨੇ ਜ਼ੋਰ ਨਾਲ ਉਤਾਂਹ ੧੬੨ Sri Satguru Jagjit Singh Ji eLibrary NamdhariElibrary@gmail.com