ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/161

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸੁਖਾਂ ਦੀ ਪੂੰਜੀ ਨੂੰ ਇਸ ਤੋਂ ਬਚਾਣਾ ਲੋੜਦੇ ਹਾਂ ਤਾਂ ਜ਼ਰੂਰੀ ਹੈ ਕਿ ਜੀਵਨ ਨੂੰ ਕਿਸੇ ਮਰਯਾਦਾ ਤੇ ਰਹਿਤ ਵਿਚ ਲਿਆਂਦਾ ਜਾਵੇ। ਉਹ ਮਰਯਾਦਾ ਗੁਰ-ਪੂਰੇ ਦੇ ਸ਼ਬਦਾਂ ਵਿਚੋਂ ਹੀ ਲੱਭ ਸਕਦੀ ਹੈ, ਕਿਉਂਜੁ ਗੁਰ-ਪੂਰਾ ਆਪ ਮੁਖੀ ਹੈ ਤੇ ਆਪਣੇ ਪਿਛੇ ਆਉਣ ਵਾਲਿਆਂ ਨੂੰ ਵੀ ਮੁਖੀ ਕਰਦਾ ਹੈ। ਉਹ ਇਕ ਜੀਵਨ-ਮਰਯਾਦਾ ਆਪਣੇ ਸਿੱਖਾਂ ਦੇ ਅਗੇ ਰਖਦਾ ਹੈ, ਜਿਸ ਨੂੰ ਧਾਰਨ ਕਰ ਕੇ ਸਿੱਖ ਆਪਣੀ ਜੀਵਨ-ਯਾਤਰਾ ਸਫਲ ਕਰ ਸਕਦਾ ਹੈ। ਇਸੇ ਹੀ ਮਰਯਾਦਾ ਤੇ ਰਹਿਤ ਵੱਲ ਇਸ਼ਾਰਾ ਕਰਦਿਆਂ ਹੋਇਆਂ ਇਹ ਤੁਕ ਆਖੀ ਗਈ ਹੈ ਰਹਤ ਰਹ ਰਹਿ ਜਾਹਿ ਬਿਕਾਰਾ॥ ਗੁਰ ਪੂਰੈ ਕੈ ਸਬਦਿ ਅਪਾਰਾ॥ Sri Satguru Jagjit Singh Ji eLibrary ਗਉੜੀ ਬਾਵਨ ਅਖਰੀ ਮ: ੫, ਪੰਨਾ ੨੫੯) NamdhariElibrary@gmail.com