ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/158

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮਜ਼ਹਬਾਂ ਦਾ ਸ਼ੈਤਾਨ ਤੇ ਹਿੰਦੂਆਂ ਦੀ ਮਾਇਆ ਇਸ ਸੰਬੰਧ ਵਿਚ ਬਿਆਨ ਕੀਤੀਆਂ ਗਈਆਂ ਵਿਕਾਰ ਦੀਆਂ ਵੱਡੀਆਂ ਵੱਡੀਆਂ ਏਜੰਸੀਆਂ ਦੇ ਨਾਉਂ ਹਨ। ਅਹਿਰਨ ਤੇ ਸ਼ੈਤਾਨ ਤਾਂ ਪਰਮੇਸ਼ੁਰ ਨਾਲ ਗੁੱਸੇ ਹੋ ਗਏ ਸਨ ਤੇ ਉਸ ਪੁਰਾਣੇ ਰੰਜ ਕਰਕੇ ਉਸ ਦੇ ਪਿਆਰੇ ਮਨੁੱਖ ਨੂੰ ਸਦਾ ਗੁਮਰਾਹ ਕਰਦੇ ਹਨ, ਤੇ ਮਾਇਆ ਭਗਵਾਨ ਦੀ ਘਰਵਾਲੀ ਹੋਣ ਕਰਕੇ ਪਸਾਰਾ ਪਸਾਰਨ ਲਈ ਮਨੁੱਖ ਨੂੰ ਵਿਵੇਕ ਤੋਂ ਉਖੇੜ ਕੇ ਮਹਾਂ ਮੋਹ ਦੇ ਅਧੀਨ ਕਰਦੀ ਤੇ ਜਨਮ ਲੈਣ ਦਾ ਭਾਗੀ ਬਣਾ ਕੇ ਬੇਅੰਤ ਜੂਨੀਆਂ ਵਿਚ ਫਿਰਾਂਦੀ ਰਹਿੰਦੀ ਹੈ। ਪੁਰਾਣੀਆਂ ਗੱਲਾਂ ਭਾਵੇਂ ਕਿੰਨੀਆਂ ਹੀ ਭਾਵਪੂਰਤ ਤੇ ਭਲੇ ਸੰਕਲਪਾਂ ਨਾਲ ਮਨੁੱਖ ਨੂੰ ਉੱਚਿਆਂ ਕਰਨ ਲਈ ਜੋੜੀਆਂ ਗਈਆਂ ਸਨ, ਪਰ ਓੜਕ ਪੁਰਾਣੀਆਂ ਹੀ ਹਨ। ਐਵੋਲਿਊਸ਼ਨ (evolution) ਦੀ ਥਿਊਰੀ ਦੇ ਅਨੁਸਾਰ ਮਨੁੱਖ ਬੁੱਧੀ ਮੰਡਲ (realm of intellect) ਵਿਚ ਦਾਖ਼ਲ ਹੋ ਰਿਹਾ ਹੈ ਤੇ ਹੁਣ ਉਹ ਸ਼ਬਦ ਪ੍ਰਮਾਣ (school of authority) ਵੱਲ ਵਧੇਰੇ ਗਹੁ ਨਹੀਂ ਕਰਦਾ। ਉਹ ਹਰ ਇਕ ਸ਼ੈ ਨੂੰ ਅਕਲ ਤੇ ਦਲੀਲ ਦੀ ਕਸਵੱਟੀ 'ਤੇ ਪਰਖਣਾ ਚਾਹੁੰਦਾ ਹੈ। ਉਹ ਆਪਣੇ ਧਾਰਮਕ ਆਗੂ ਤੋਂ ਵੀ : ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥ (ਵਾਰ ਸਾਰੰਗ, ਮ: ੧, ਪੰਨਾ ੧੨੪੫) ਦੀ ਰਹੁ-ਰੀਤ ਅਨੁਸਾਰ ਗਿਆਨ ਹਾਸਲ ਕਰਨਾ ਚਾਹੁੰਦਾ ਹੈ, ਵਿਅਕਤੀਗਤ ਸ਼ੈਤਾਨ ਤੇ ਕਲਪਿਤ ਮਾਇਆ ਦੇ ਅਕਲੀ ਸਬੂਤ ਮੰਗਦਾ ਹੈ। ਇਸ ਲਈ ਵਿਕਾਰ ਦੀ ਵਿਆਖਿਆ ਲਈ ਸਾਨੂੰ ਹੁਣ ਪੁਰਾਣੇ ਖ਼ਿਆਲ ਛੱਡ ਕੇ ਕੁਝ ਵਧੇਰੇ ਸਮਝ ਤੋਂ ਕੰਮ ਲੈਣਾ ਪਵੇਗਾ। ਸਿੱਖ ਧਰਮ ਦੀ ਇਹ ਖ਼ਾਸ ਖ਼ੂਬੀ ਹੈ ਤੇ ਗੁਰਮਤਿ ਦਾ ਇਹ ਇਕ ਨਿਰਾਲਾ ਲੱਛਣ ਹੈ ਕਿ ਉਹ ਵਿਸਮਾਦ ਮੰਡਲ ਤੋਂ ਹੇਠਲੇ ਦਰਜੇ ਦੀਆਂ ਸਾਰੀਆਂ ਗੱਲਾਂ ਦੀ ਅਕਲੀ ਛਾਣ-ਬੀਣ ਕਰਦਾ ਹੈ। ਗੁਰਬਾਣੀ ਨੇ ਸਾਨੂੰ ਕੇਵਲ ਸ਼ੈਤਾਨ ਜਾਂ ਮਾਇਆ ਦਾ ਨਾਉਂ ਦੱਸ ਕੇ ਹੀ ਨਹੀਂ ਵਰਚਾ ਛੱਡਿਆ ਸਗੋਂ ਵਧੇਰੇ ਗਹਿਰਾਈ ਵੱਲ ਲੈ ਗਈ ਹੈ। ਮਨੁੱਖ ਜੀਵਨ ਵਿਚ ਵਿਕਾਰਾਂ ਦੀ ਵੰਡ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਿਚ ਹੀ ਕੀਤੀ ਗਈ ਹੈ। ਬਾਣੀ ਵਿਚ ਭੀ ਆਇਆ ਹੈ : ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ, ਕਾਮੁ ਕ੍ਰੋਧੁ ਲੋਭੁ ਮੋਹੁ ਅਹੰਕਾਰਾ॥ ਅੰਮ੍ਰਿਤ ਲੂਟਹਿ ਮਨਮੁਖ ਨਹੀ ਬੂਝਹਿ ਕੋਈ ਈ ਨ ਸੁਣੈ ਪੂਕਾਰਾ॥ ਸੋਰਠਿ ਮ: ੩, ਪੰਨਾ ੬੦੦) ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਮਨੁੱਖ-ਜੀਵਨ ਦੀ ਨਗਰੀ ਵਿਚ ਚੋਰ ਹਨ। ਇਹ ਜੀਵਨ-ਅੰਮ੍ਰਿਤ ਲੁੱਟ ਰਹੇ ਹਨ, ਮਨਮੁਖ ਨਹੀਂ ਬੁੱਝਦਾ, ਜਦੋਂ ਲੁਟਿਆ ਗਿਆ ਫਿਰ ਪਛਤਾਏਗਾ ਤੇ ਪੁਕਾਰ ਕਰੇਗਾ, ਪਰ ਸਮਾਂ ਬੀਤ ਜਾਣ ਕਰ ਕੇ ਕੋਈ ਬਹੁੜੀ ਨਹੀਂ ਕਰੇਗਾ। ਹੁਣ ਕਾਮ ਕ੍ਰੋਧ ਆਦਿਕ ਜਿਥੇ ਜੀਵਨ-ਨਾਸ਼ਕ ਦਸੇ ਗਏ ਹਨ, ਉਥੇ ਇਹ ਵੀ ਸੋਚਣਾ ਹੈ ਕਿ ਕੀ ਮਨੁੱਖ ਇਹਨਾਂ ਤੋਂ ਪਰੇ ਹੋ ਕੇ ਜੀਵਨ ਕਾਇਮ ਰਖ Sri Satguru Jagjit Singh Ji eLibrary զվէ NamdhariElibrary@gmail.com