ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/156

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਰਹਿਤ ਦੀ ਲੋੜ ਰਹਤ ਰਹਤ ਰਹਿ ਜਾਹਿ ਬਿਕਾਰਾ॥ ਗੁਰ ਪੂਰੇ ਕੈ ਸਬਦਿ ਅਪਾਰਾ॥ (ਗਉੜੀ ਬਾਵਨ ਅਖਰੀ ਮਹਲਾ ੫, ਪੰਨਾ ੨੫੯) ਇਹ ਰੱਬੀ ਹੁਕਮ ਜੋ ਪੰਜਵੀਂ ਪਾਤਸ਼ਾਹੀ ਜੀ ਦੇ ਸ੍ਰੀ ਮੁਖਵਾਕ ਰਾਹੀਂ ਸੰਸਾਰ ਨੂੰ ਦਿੱਤਾ ਗਿਆ ਹੈ, ਆਪਣੇ ਅੰਦਰ ਰਹਿਤ ਦੇ ਸਾਰੇ ਭੇਦ ਨੂੰ ਬੰਦ ਕਰੀ ਬੈਠਾ ਹੈ। ਆਖ਼ਰੀ ਅਰਥ ਸਪੱਸ਼ਟ ਹਨ ਕਿ ਗੁਰ ਪੂਰੇ ਦੇ ਅਪਾਰ ਬਚਨਾਂ ਦੀ ਰਹਿਤ ਵਿਚ ਜੋ ਰਹੇਗਾ, ਉਸ ਦੇ ਵਿਕਾਰ ਮੁਕ ਜਾਣਗੇ। ਜੇ ਭਾਵ ਵੱਲ ਜ਼ਰਾ ਗਹੁ ਕਰੀਏ ਤਾਂ ਪ੍ਰਾਣੀ- ਮਾਤ੍ਰ ਦੀ ਜੀਵਨ ਮਰਯਾਦਾ ਵਿਚ ਕਾਮਯਾਬੀ ਦਾ ਮੁਢਲਾ ਕਾਰਨ ਪਤਾ ਲਗ ਜਾਂਦਾ ਹੈ। ਇਹ ਗੱਲ ਬਿਨਾਂ ਕਿਸੇ ਸੰਦੇਹ ਦੇ ਸਿੱਧ ਹੈ ਕਿ ਮਨੁੱਖ-ਜੀਵਨ ਵਿਕਾਰਾਂ ਦੀ ਮਾਰ ਦਾ ਮਾਰਿਆ ਹੋਇਆ ਹੀ ਸਫਲਤਾ ਦੀ ਸਿਖ਼ਰ ਤੋਂ ਡਿਗਦਾ ਹੈ। ਜੇ ਕਦੀ ਉਹ ਆਪਣੀ ਚਾਲ ਵਿਚ ਵਿਕਾਰ ਦੇ ਹਮਲਿਆਂ ਤੋਂ ਖ਼ਬਰਦਾਰ ਰਹਿੰਦਾ ਤਾਂ ਕਦੇ ਵੀ ਅਸਫਲਤਾ, ਉਦਾਸੀਨਤਾ ਤੇ ਨਿਰਾਸਤਾ ਦੀਆਂ ਨਿਵਾਣਾਂ ਵਿਚ ਨਾ ਡਿਗਦਾ। ਸੰਸਾਰ ਦੇ ਇਤਿਹਾਸ ਤੇ ਸਤਿ-ਪੁਰਸ਼ਾਂ ਦੀ ਬਾਣੀ ਵਿਚ ਇਸ ਗੱਲ ਨੂੰ ਬਾਰ ਬਾਰ ਦਰਸਾਇਆ ਗਿਆ ਹੈ। ਬੜੇ ਬੜੇ ਰਾਜ-ਪ੍ਰਬੰਧ ਤੇ ਸ਼ੁਹਰਤ ਦੀ ਟੀਸੀ 'ਤੇ ਪੁੱਜੀਆਂ ਹੋਈਆਂ ਕੌਮਾਂ ਵਿਕਾਰੀ ਆਦਮੀਆਂ ਦੇ ਹੱਥੋਂ ਸਦਾ ਲਈ ਤਬਾਹ ਹੋ ਗਈਆਂ। ले ਹਿੰਦ ਦੇ ਇਤਿਹਾਸ ਵਿਚ ਮੁਗ਼ਲਾਂ ਦਾ ਐਰਜੀ ਰਾਜ-ਪ੍ਰਬੰਧ ਜਿਸ ਤਰ੍ਹਾਂ ਨਸ਼ਟ ਹੋਇਆ, ਉਹ ਸਾਡੇ ਲਈ ਸੰਸਾਰ ਦੀਆਂ ਬੇਅੰਤ ਮਿਸਾਲਾਂ ਵਿਚੋਂ ਇਕ ਘਰੋਗੀ ਪ੍ਰਮਾਣ ਹੈ। ਬਿਖਮ ਤਪਾਂ ਵਿਚ ਰੁੱਝੇ ਹੋਏ ਤਪੀ, ਆਸਣਾਂ 'ਤੇ ਬੈਠੇ ਸਿੱਧ, ਜੰਗਲਾਂ, ਪਹਾੜਾਂ, ਕੁੰਦਰਾਂ ਤੇ ਬੀਆਬਾਨਾਂ ਵਿਚ ਰਮਣ ਕਰਨ ਵਾਲੇ ਤਿਆਗੀ ਵਿਕਾਰ ਦੀ ਇਕ ਚੋਟ ' ਚੂਰ ਕਰ ਸੁਟੇ। ਰਾਜਪਾਟ ਤਿਆਗ ਉਦਾਸੀਨ ਫਿਰਦੇ ਭਰਥਰੀ ਦਾ ਪਾਨ ਦੀ ਥੁੱਕ ਨੂੰ ਲਾਲ ਸਮਝ ਕੇ ਹੱਥ ਪਾਉਣਾ, ਰਾਣੀ ਸੁੰਦਰਾਂ ਦੀ ਇਕ ਦਰਸ਼ਨ-ਝਲਕ ਨਾਲ ਸਿੱਧ ਮੰਡਲੀ ਦੇ ਆਸਣਾਂ ਦਾ ਉੱਖੜ ਜਾਣਾ, ਧਾਰਮਕ ਇਤਿਹਾਸ ਵਿਚ ਬ੍ਰਹਮਾ, ਸ਼ਿਵਜੀ ਤੇ ਇੰਦਰ ਆਦਿਕਾਂ ਦੀਆਂ ਗਿਰਾਵਟਾਂ, ਪੁਰਾਣਾਂ ਵਿਚ ਪੁਕਾਰ ਪੁਕਾਰ ਕੇ ਕਹਿ ਰਹੀਆਂ ਹਨ ਕਿ ਵਿਕਾਰ ਤੋਂ ਬਚੋ। ਬਾਈਬਲ ਵਿਚ ਵਿਕਾਰਾਂ ਦੇ ਸਰਦਾਰ ਸ਼ੈਤਾਨ ਅਤੇ ਹਿੰਦੂ ਗ੍ਰੰਥਾਂ ਵਿਚ ਕਲਜੁਗ ਤੋਂ ਸਦਾ ਹੀ ਸੁਚੇਤ ਰਹਿਣ ਦੀ ਤਾਕੀਦ ਕੀਤੀ ਗਈ ਹੈ। ਗੁਰਬਾਣੀ ਵਿਚ ਜ਼ੋਰਦਾਰ ਚੇਤਾਵਨੀ ਆਈ ਹੈ . ੧੫੬ Sri Satguru Jagjit Singh Ji eLibrary NamdhariElibrary@gmail.com