ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/154

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਕ ਦਾਤ ਇਲਾਹੀ ਹੈ। ਇਸ ਜਗਤ ਦੇ ਉਦਿਆਨ ਬਣ ਵਿਚ ਅਮੀਰਾਂ ਨੂੰ ਚੋਰ ਪੈਂਦੇ ਹਨ, ਸੁਦਾਗਰਾਂ ਦੇ ਕਾਫ਼ਲਿਆਂ 'ਤੇ ਡਕੈਤੀ ਹੁੰਦੀ ਹੈ, ਇਹ ਮਾਲਕ ਦੀ ਰਜ਼ਾ ਹੈ। ਤੁਸਾਂ ਧਨ ਪਾਇਆ ਹੈ, ਤੁਹਾਨੂੰ ਦਾਤ ਲੱਭੀ ਹੈ; ਹੁਣ ਅਮੀਰ ਹੋ, ਸ਼ਹਿਜ਼ਾਦੇ ਹੋ, ਚੋਰਾਂ ਤੋਂ ਬਚ ਕੇ ਰਹਿਣਾ ਤੇ ਉਹ ਬਚਾਉ, ਸਦਾ ਰਹਿਤ ਦੇ ਜੀਵਨ ਵਿਚ ਹੈ। ਰਣਭੂਮੀ ਵਿਚ ਦਬਾ ਦਬ ਤੋਪਾਂ, ਬੰਦੂਕਾਂ ਤੇ ਰਹਿਕਲੇ ਚਲ ਰਹੇ ਸਨ। ਇਕ ਸੁਆਰ ਘੋੜਾ ਦੌੜਾਈ ਕਿਲ੍ਹੇ ਦੇ ਦਰਵਾਜ਼ੇ 'ਤੇ ਪੁੱਜਾ ਤੇ ਕਿਲ੍ਹੇਦਾਰ ਨੂੰ ਕਹਿਣ ਲੱਗਾ, “ਛੇਤੀ ਬੂਹਾ ਖੋਲ੍ਹ ਤੇ ਮੈਨੂੰ ਅੰਦਰ ਵਾੜ ਲੈ।” ਦਰਬਾਨ ਨੇ ਕਿਹਾ, “ਇਹ ਤਾਂ ਛੋਟਾ ਜਿਹਾ ਕਿਲ੍ਹਾ ਹੈ, ਇਸ ਦੇ ਸਿਹਨ ਵਿਚ ਤਾਂ ਖੁਲ੍ਹੇ ਦਾਲਾਨ ਤੇ ਮੈਦਾਨ ਵੀ ਨਹੀਂ। ਜੇ ਅੰਦਰ ਆ ਗਿਓਂ ਤਾਂ ਘੋੜਾ ਕਿਥੇ ਦੌੜਾਏਂਗਾ ?” ਸੁਆਰ ਬੋਲਿਆ, “ਬਾਹਰ ਗੋਲੀ ਚਲ ਰਹੀ ਹੈ, ਦਮ-ਬ-ਦਮ ਮੌਤ ਦਾ ਖ਼ਤਰਾ ਹੈ, ਮੈਂ ਕੀ ਕਰਾਂ, ਖੁਲ੍ਹਿਆਂ ਮੈਦਾਨਾਂ ਤੇ ਲੰਮੀਆਂ ਦੌੜਾਂ ਨੂੰ ? ਛੇਤੀ ਬੂਹਾ ਖੋਲ੍ਹ ਤੇ ਮੈਨੂੰ ਇਸ ਨਿਕੇ ਜਿਹੇ ਪਰ ਮੌਤ ਤੋਂ ਬੇਫ਼ਿਕਰ ਕਰ ਦੇਣ ਵਾਲੇ ਕਿਲ੍ਹੇ ਵਿਚ ਦਾਖ਼ਲ ਹੋਣ ਦੇ। ਜੇ ਜੀਵਨ-ਆਸ ਬੱਝ ਗਈ ਤਾਂ ਦੋੜਾਂ ਨਾਲੋਂ ਥੋੜ੍ਹਾ ਟਹਿਲ ਲੈਣਾ ਹੀ ਗਨੀਮਤ ਹੋਵੇਗਾ।” ਦਰਬਾਨ ਨੇ ਦਰਵਾਜ਼ਾ ਖੋਲ੍ਹਿਆ ਤੇ ਆਜ਼ਾਦ ਸੁਆਰ ਨੇ ਕਿਲ੍ਹੇ ਦਾ ਕੈਦੀ ਹੋ ਸੁਖ ਦਾ ਸਾਹ ਲਿਆ। ਪਿਤਾ ਨੇ ਦੱਸਿਆ ਕਿ ਜਗਤ ਦੇ ਇਸ ਬੇਅੰਤ ਖੁਲ੍ਹੇ ਮੈਦਾਨ ਵਿਚ ਜੋ ਸ਼ੈਤਾਨੀਅਤ ਦੀਆਂ ਤੋਪਾਂ ਤੇ ਬੰਦੂਕਾਂ ਚਲ ਰਹੀਆਂ ਹਨ, ਵਿਕਾਰਾਂ ਦੇ ਗੋਲੇ ਤੇ ਗੋਲੀਆਂ ਮੀਂਹ ਵਾਂਗ ਬਰਸ ਰਹੀਆਂ ਹਨ, ਇਹਨਾਂ ਤੋਂ ਬਚਾਅ ਉਹਨਾਂ ਦਾ ਹੀ ਹੋਵੇਗਾ ਜੋ ਭੱਜ ਕੇ ਸੰਗਤ ਦੇ ਕਿਲ੍ਹੇ ਵਿਚ ਵੜ ਗਏ ਤੇ ਜੀਵਨ ਨੂੰ ਕਿਸੇ ਰਹਿਤ ਵਿਚ ਰਖ ਲਿਆ : ਫਰੀਦਾ ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗ ॥ ਜੋ ਜਨ ਪੀਰਿ ਨਿਵਾਜਿਆ ਤਿੰਨਾ ਅੰਚ ਨ ਲਾਗ॥ (ਸਲੋਕ ਫਰੀਦ, ਪੰਨਾ ੧੩੮੨) ਕੇਹਾ ਉੱਤਮ, ਫ਼ਰੀਦ ਜੀ ਨੇ ਕਿਹਾ ਹੈ ਕਿ ਇਸ ਵਸੂਲੇ ਬਾਗ਼ ਵਿਚੋਂ ਉਹੀ ਬਚਣਗੇ ਜਿਨ੍ਹਾਂ ਨੂੰ ਪੀਰ ਨੇ ਨਿਵਾਜਿਆ ਹੈ। ਪੀਰ ਦੀ ਨਿਵਾਜ਼ਸ਼ ਕੀ ਸੀ ? ਉਹ ਪੀਰਾਨ ਪੀਰ ਦੇ ਇਸ ਇਲਾਹੀ ਕੌਤਕ' ਤੋਂ ਪ੍ਰਗਟ ਹੋ ਰਹੀ ਹੈ—ਪਹਿਲੇ ਅੰਮ੍ਰਿਤ ਪਿਲਾਇਆ, ਧਨੀ ਮਾਮੂਰ ਕੀਤਾ ਤੇ ਫੇਰ ਰਹਿਤ ਦਾ ਜੀਵਨ ਦੇ ਕੇ ਅਗਾਂਹ ਆਉਣ ਵਾਲਿਆਂ ਖ਼ਤਰਿਆਂ ਤੋਂ ਇਕ ਬਚਾਅ ਦੀ ਸੂਰਤ ਪੈਦਾ ਕਰ ਦਿੱਤੀ। ਜਾਂ ਐਦਾਂ ਕਹੋ ਕਿ ਉਸ ਅਰਜ਼ੀ ਮਾਲੀ ਨੇ ਸਿੱਖ ਦੇ ਮਨ ਵਿਚ ਅੰਮ੍ਰਿਤ ਦਾ ਬੀਜ ਬੀਜਿਆ ਤੇ ਰਹਿਤ ਦੀ ਵਾੜ ਉਦਾਲੇ ਦੇ ਦਿੱਤੀ, ਕਿਉਂਜੋ ਇਥੇ ਹਰਨਾਂ ਦੀਆਂ ਡਾਰਾਂ ਅੰਗੂਰੀ ਚੁਗਣ ਲਈ ਫਿਰ ਰਹੀਆਂ ਸਨ। ਹੁਕਮ ਹੋਇਆ, “ਮਨ ਤੇ ਤਨ ਦੋਹਾਂ ਨੂੰ ਮਰਯਾਦਾ ਵਿਚ ਰਖੋ। ਤੁਸੀਂ ਸਿਪਾਹੀ ਹੋ, ਸੂਤ ਵਿਚ ਰਹਿਣਾ ਸਿਪਾਹੀ ਦਾ ਸਦਾ ਕਰਤਵ ਹੈ। ਸੂਤ ਨੂੰ ਸਮਝੋ ਤੇ ਸਦਾ ਧਿਆਨ ਵਿਚ ਰਖੋ।” ਬਾਣੀ ਵਿਚ ਆਇਆ ਹੈ : ਆਨੀਲੇ ਕੁੰਭੁ ਭਰਾਈਲੇ ਊਦਕ ਰਾਜ ਕੁਆਰਿ ਪੁਰੰਦਰੀਏ॥ ਇਸ ਹਸਤ ਬਿਨੋਦ ਬਿਚਾਰ ਕਰਤੀ ਹੈ ਚੀਤੁ ਸੁ ਗਾਗਰਿ ਰਾਖੀਅਲੇ ॥ (ਰਾਮਕਲੀ ਨਾਮਦੇਉ, ਪੰਨਾ ੯੭੨) 948 Sri Satguru Jagjit Singh Ji eLibrary NamdhariElibrary@gmail.com